ਅੰਮ੍ਰਿਤਸਰ- ਅੱਜ ਅੰਮ੍ਰਿਤਸਰ ਸ਼ਹਿਰ ਵਿਖੇ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਰਸ਼ਿੰਦਰ ਸਿੰਘ ਮਹਾਰ ਜੀ ਦੀ ਅਗਵਾਈ ਹੇਠ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਉਦੈ ਚਿੱਬ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਜੀ ਦੀ ਮਨਜ਼ੂਰੀ ਅਤੇ ਸਲਾਹ ਮਸ਼ਵਰੇ ਨਾਲ ਇੱਕ ਮਹੱਤਵਪੂਰਕ ਨਿਯੁਕਤੀ ਦੀ ਘੋਸ਼ਣਾ ਕੀਤੀ। ਨੌਜਵਾਨਾਂ ਵਿਚ ਬੇਹੱਦ ਲੋਕਪ੍ਰਿਯ, ਸਰਗਰਮ ਅਤੇ ਵਿਸ਼ਵਾਸਯੋਗ ਰਾਜਨੀਤਕ ਚਿਹਰਾ ਸ ਅਮਨਪ੍ਰੀਤ ਸਿੰਘ ਹੈਰੀ ਨੂੰ ਨੌਜਵਾਨੀ ਵਿੱਚ ਉਨ੍ਹਾਂ ਦੀ ਮਜ਼ਬੂਤ ਪਕੜ, ਸਮਾਜਿਕ ਸੇਵਾ ਪ੍ਰਤੀ ਲਗਨ ਅਤੇ ਸੰਗਠਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਯੂਥ ਕਾਂਗਰਸ ਦਾ ਸੈਕਰਟਰੀ ਨਿਯੁਕਤ ਕੀਤਾ ਗਿਆ।
ਅਮਨਪ੍ਰੀਤ ਸਿੰਘ ਹੈਰੀ ਨੇ ਹਮੇਸ਼ਾ ਗਰਾਸ ਰੂਟ ਪੱਧਰ ’ਤੇ ਨੌਜਵਾਨਾਂ ਦੀ ਅਵਾਜ਼ ਬਣ ਕੇ ਕੰਮ ਕੀਤਾ ਹੈ। ਉਨ੍ਹਾਂ ਦੀ ਨਵੀਂ ਭੂਮਿਕਾ ਨਾਲ ਨਿਸ਼ਚਿਤ ਤੌਰ ’ਤੇ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਨੌਜਵਾਨ ਪੀੜ੍ਹੀ ਵਿੱਚ ਨਵਾਂ ਉਤਸ਼ਾਹ ਜਨਮ ਲਏਗਾ। ਇਸ ਮੌਕੇ ਜ਼ਿਲ੍ਹਾ ਅੰਮ੍ਰਿਤਸਰ ਯੂਥ ਕਾਂਗਰਸ ਦੀ ਟੀਮ ਵੀ ਪੂਰੇ ਜੋਸ਼ ਨਾਲ ਮੌਜੂਦ ਰਹੀ, ਜਿਸ ਵਿੱਚ ਹੇਠ ਲਿਖੇ ਮੈਂਬਰ ਸ਼ਾਮਿਲ ਸਨ:
ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜਗਦੀਪ ਰੰਧਾਵਾ, ਕੀਰਤਨਦੀਪ ਸਿੰਘ, ਯੁਵਰਾਜ ਸਿੰਘ ਖਹਿਰਾ, ਸੰਦੀਪ ਸਿੰਘ, ਹਰਜਿੰਦਰ ਸਿੰਘ ਜਿੰਦਾ, ਜਰਮਨ, ਰੁਸਤਮ, ਰਾਜਾ ਵਾਲੀਆ, ਰੋਹਨ ਸਾਬਰਵਾਲ, ਸੰਦੀਪ ਸਿੰਘ ਤੇਜੀ, ਆਰਵ, ਗੱਬਰ, ਜੁਗਰਾਜ, ਸਰਵਪ੍ਰੀਤ ਸਿੰਘ ਸ਼ੈਰੀ, ਪਹਿਲ, ਸਾਜਨ। ਇਨ੍ਹਾਂ ਸਭ ਦੀ ਹਾਜ਼ਰੀ ਨੇ ਟੀਮ ਦੇ ਉਤਸ਼ਾਹ, ਇਕਜੁੱਟਤਾ ਅਤੇ ਯੁਵਕ ਸ਼ਕਤੀ ਨੂੰ ਹੋਰ ਮਜ਼ਬੂਤ ਕੀਤਾ।
ਇਸ ਪੂਰੇ ਆਯੋਜਨ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਵਾਈਸ ਪ੍ਰੈਜ਼ੀਡੈਂਟ ਸਚਿਨ ਭਗਤ ਦੀ ਭੂਮਿਕਾ ਸਰਾਹਣਯੋਗ ਰਹੀ
ਸਚਿਨ ਭਗਤ ਅਤੇ ਅਮਨਪ੍ਰੀਤ ਸਿੰਘ ਹੈਰੀ, ਦੋਵੇਂ ਸਮਰਪਿਤ ਅਤੇ ਜੋਸ਼ੀਲੇ ਨੌਜਵਾਨ ਨੇਤਾ ਹੁਣ ਸਾਂਝੇ ਤੌਰ ’ਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੰਜਾਬ ਯੂਥ ਕਾਂਗਰਸ ਦੀ ਆਵਾਜ਼ ਨੂੰ ਹੋਰ ਉੱਚਾਈਆਂ ’ਤੇ ਲਿਜਾਣ ਅਤੇ ਨੌਜਵਾਨੀ ਨੂੰ ਰਾਜਨੀਤਕ ਤੌਰ ’ਤੇ ਉਤਸ਼ਾਹਤ ਕਰਨ ਲਈ ਮਿਲ ਕੇ ਕੰਮ ਕਰਨਗੇ। ਉਨ੍ਹਾਂ ਦੀ ਜੋੜੀ ਨੌਜਵਾਨ ਪੀੜ੍ਹੀ ਲਈ ਇੱਕ ਪ੍ਰੇਰਣਾ ਦਾ ਸਰੋਤ ਬਣੇਗੀ।
ਦੌਰਾਂਗਲਾ ਪੁਲਸ ਨੇ 1 ਕਿਲੋ ਹੈਰੋਇਨ ਸਮੇਤ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
NEXT STORY