ਸਿਡਨੀ (ਸਨੀ ਚਾਂਦਪੁਰੀ): ਬੀਤੇ ਦਿਨੀ ਕਾਂਗਰਸ ਨੇ ਗੁਰਜਿੰਦਰ ਸਿੰਘ ਗੈਵੀ ਨੂੰ ਇੰਡੀਅਨ ਓਵਰਸੀਜ਼ ਯੂਥ ਕਾਂਗਰਸ ਆਸਟ੍ਰੇਲੀਆ ਦਾ ਰਾਸ਼ਟਰੀ ਜਨਰਲ ਸਕੱਤਰ ਨਿਯੁਕਤ ਕੀਤਾ। ਇਸ ਮੌਕੇ ਫ਼ੋਨ ਰਾਹੀਂ ਗੱਲਬਾਤ ਕਰਦਿਆਂ ਗੁਰਜਿੰਦਰ ਸਿੰਘ ਗੈਵੀ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੇ ਇਸ ਮਾਣ ਦਾ ਧੰਨਵਾਦ ਕਰਦੇ ਹਨ।
ਇੰਡੀਅਨ ਓਵਰਸੀਜ਼ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਮਨੋਜ ਸ਼ਿਓਰਨ ਵੱਲੋਂ ਇਸ ਨਿਯੁਕਤੀ 'ਤੇ ਉਨ੍ਹਾਂ ਪਾਰਟੀ ਦੀ ਹਾਈਕਮਾਨ ਰਾਹੁਲ ਗਾਂਧੀ, ਸੈਮ ਪਿਟਰੋਦਾ, ਡਾ. ਆਰਤੀ ਕ੍ਰਿਸ਼ਨਾ ਅਤੇ ਮਨੋਜ ਸ਼ਿਓਰਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਹਮੇਸ਼ਾ ਵਚਨਬੱਧ ਰਹਾਂਗਾ। ਇੱਥੇ ਗੌਰਤਲਬ ਹੈ ਕਿ ਗੁਰਜਿੰਦਰ ਸਿੰਘ ਗੈਵੀ ਜੋ ਕਿ 2012 ਵਿੱਚ ਪੜਨ ਲਈ ਆਸਟ੍ਰੇਲੀਆ ਆਏ ਸਨ। ਪਿੰਡ ਰੋਟਾਂਵਾਲੀ ਜ਼ਿਲਾ ਸ਼੍ਰੀ ਗੰਗਾਨਗਰ (ਰਾਜਸਥਾਨ)ਦੇ ਜੰਮਪਲ ਗੈਵੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸਮਾਜਿਕ ਸੰਸਥਾ ਤੇ ਕੰਮ ਵੀ ਇੱਥੇ ਵਿੱਢੇ ਗਏ ਹਨ। ਉਨ੍ਹਾਂ ਵੱਲੋਂ ਤੇ ਉਨ੍ਹਾਂ ਦੀ ਟੀਮ ਵੱਲ਼ੋ ਇੱਕ ਵਿਦਿਆਰਥੀ ਯੂਨੀਅਨ ਆਸਟ੍ਰੇਲੀਆ ਸੰਸਥਾ ਵੀ ਚਲਾਈ ਜਾ ਰਹੀ ਹੈ ਜੋ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਵਿੱਚ ਮਦਦ ਕਰਦੀ ਹੈ। ਜਿਨ੍ਹਾਂ ਵਿੱਚ ਵਿਦਿਆਰਥੀਆਂ ਨੁੰ ਰਹਿਣ ਦੀ ਏਅਰਪੋਰਟ ਤੋਂ ਲੈ ਕੇ ਆਉਣ ਦੀ ਅਤੇ ਹੋਰ ਵੀ ਮੁੱਦਿਆਂ ਤੇ ਮਦਦ ਕਰਨ ਵਿੱਚ ਕੰਮ ਕਰਦੀ ਹੈ। ਗੁਰਜਿੰਦਰ ਸਿੰਘ ਗੈਵੀ ਦੇ ਪਿੰਡ ਰੋਟਾਂ ਵਾਲੀ ਗੁਰਜਿੰਦਰ ਸਿੰਘ ਗੈਵੀ ਨੇ ਇਸ ਮੋਕੇ ਮੁਬਾਰਕਬਾਦ ਦੇਣ ਵਾਲੇ ਸਾਰੇ ਹੀ ਸੱਜਣਾਂ ਦਾ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮਰੀਕਾ ਵੱਲੋਂ ਭਾਰਤ 'ਤੇ 25 ਫੀਸਦੀ ਵਾਧੂ ਟੈਰਿਫ ਲਗਾਉਣ ਲਈ ਖਰੜਾ ਜਾਰੀ! 27 ਅਗਸਤ ਤੋਂ ਨਵੇਂ ਨਿਯਮ ਹੋਣਗੇ ਲਾਗੂ
NEXT STORY