ਪੁਰਾਣਾ ਸ਼ਾਲਾ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੁਲਸ ਸਟੇਸ਼ਨ ਪੁਰਾਣਾ ਸ਼ਾਲਾ ਪੁਲਸ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਕੇ ਚੋਰੀ ਕੀਤੇ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਜਾ ਰਹੇ 2 ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਮੈਡਮ ਕਰਿਸ਼ਮਾ ਨੇ ਦੱਸਿਆ ਕਿ ਏ. ਐੱਸ. ਆਈ. ਜੈ ਸਿੰਘ ਪੁਲਸ ਪਾਰਟੀ ਸਮੇਤ ਸੇਮ ਨਹਿਰ ਪਿੰਡ ਚਾਵਾ ਨੇੜੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰ ਰਿਹਾ ਸੀ ਜਦ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਦੇ ਦੋ ਨੌਜਵਾਨ ਆ ਰਹੇ ਸੀ ਤਾਂ ਉਹਨਾਂ ਨੂੰ ਰੋਕਿਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਬਰਗਰ ਦਾ ਆਰਡਰ ਲੇਟ ਹੋਣ 'ਤੇ ਵਿਅਕਤੀ 'ਤੇ ਚੱਲੀਆਂ ਗੋਲੀਆਂ
ਪੁਲਸ ਨੇ ਉਹਨਾਂ ਕੋਲੋਂ ਮੋਟਰਸਾਈਕਲ ਦੇ ਕਾਗਜ ਪੱਤਰ ਮੰਗੇ ਤਾਂ ਉਹਨਾਂ ਮੰਨਿਆ ਕਿ ਅਸੀਂ ਇਹ ਮੋਟਰਸਾਈਕਲ ਪਿਛਲੇ 3-4 ਦਿਨ ਪਹਿਲਾਂ ਹੀ ਗੁਰਦਾਸਪੁਰ ਕਚਹਿਰੀ ਵਿੱਚੋਂ ਚੋਰੀ ਕੀਤਾ ਸੀ। ਪੁਲਸ ਨੇ ਜਾਂਚ ਪੜਤਾਲ ਕਰਨ ਉਪਰੰਤ ਚਾਨਣ ਮਸੀਹ ਉਰਫ ਲੱਭੂ ਪੁੱਤਰ ਪ੍ਰੇਮ ਮਸੀਹ ਅਤੇ ਰਮਨ ਮਸੀਹ ਪੁੱਤਰ ਸਰਵਨ ਮਸੀਹ ਦੋਵੇਂ ਵਾਸੀ ਗੋਹਤ ਪੋਕਰ ਥਾਣਾ ਤਿੱਬੜ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਸਪਾ ਸੈਂਟਰਾਂ ’ਤੇ ਕਾਰਵਾਈ ਲਈ ਪੁਲਸ ਨੇ ਬਣਾਇਆ ਸਪੈਸ਼ਲ ਸੈੱਲ, ਵੱਖਰੇ ਤਰੀਕੇ ਲਿਆ ਜਾ ਰਿਹਾ ਐਕਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਗਜਨੀ ਦੀਆਂ ਘਟਨਾਵਾਂ ਰੋਕਣ ਲਈ ਬਦਲੀਆਂ ਜਾਣਗੀਆਂ ਬਾਜ਼ਾਰਾਂ ਦੀਆਂ ਤਾਰਾਂ: ਚੇਅਰਮੈਨ ਰਮਨ ਬਹਿਲ
NEXT STORY