ਅਮਰਕੋਟ (ਸਨਦੀਪ ਕੁਮਾਰ)— ਨਸ਼ਿਆਂ ਦੇ ਵਿਰੋਧ 'ਚ ਜਨਤਾ ਨੂੰ ਜਾਗਰੂਕ ਕਰਨ ਲਈ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵਲੋਂ ਵਿਸ਼ਾਲ ਮੋਟਰਸਾਈਕਲ ਰੋਡ ਸ਼ੋਅ ਕੱਢਿਆ ਗਿਆ, ਜਿਸ ਦੀ ਹਰੀ ਝੰਡੀ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਦਿੱਤੀ ਰੋਡ ਸ਼ੋਅ ਪੂਹਵਿੰਡ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਦੇ 'ਚ ਦੀ ਹੁੰਦਾ ਹੋਇਆ ਅਮਰਕੋਟ ਦਾਣਾ ਮੰਡੀ 'ਚ ਆ ਕੇ ਸਮਾਪਤ ਹੋਇਆ। ਇਸ ਮੌਕੇ ਸਾਬਕਾ ਸੰਚਾਈ ਮੰਤਰੀ ਗੁਰਚੇਤ ਸਿੰਘ ਭੁੱਲਰ, ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਤੇ ਫਤਿਹ ਫੈਡਰੇਸ਼ਨ ਦੇ ਚੇਅਰਮੈਨ ਅੂਨਪ ਸਿੰਘ ਭੁੱਲਰ ਵਲੋਂ ਹਲਕੇ ਦੀ ਜਨਤਾ ਨੂੰ ਰੋਡ ਸ਼ੋਅ 'ਚ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜੋ ਨਸ਼ਾ ਛੁਡਾਊ ਅਭਿਆਨ ਚਲਾਇਆ ਜਾ ਰਿਹਾ ਹੈ,ਉਸ ਵਿਚ ਹਲਕੇ ਖੇਮਕਰਨ ਦੀ ਜਨਤਾ ਬਹੁਤ ਵੱਡਾ ਰੋਲ ਅਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ 'ਚ ਨਸ਼ਾ ਜੜ ਤੋਂ ਖਤਮ ਹੋ ਜਾਵੇਗਾ ਤੇ ਜਿਸ ਨਾਲ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਚੰਗੀ ਜ਼ਿੰਦਗੀ ਬਤੀਤ ਕਰ ਸਕੇਗੀ ਤੇ ਆਪਣੇ ਦੇਸ਼ ਦੇ ਨਾਮ ਰੌਸ਼ਨ ਕਰੇਗੀ।
ਅਜ਼ਾਦੀ ਦਿਵਸ ਮੌਕੇ ਮਾਲ ਮੰਤਰੀ ਸਰਕਾਰੀਆ ਨੇ ਲਾਲ ਸਿੰਘ ਪਟਵਾਰੀ ਨੂੰ ਕੀਤਾ ਸਨਮਾਨਿਤ
NEXT STORY