ਬਟਾਲਾ, (ਬੇਰੀ)- ਅੱਜ ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਬਟਾਲਾ ਬੱਸ ਸਟੈਂਡ ’ਤੇ ਧਰਨਾ ਦਿੱਤਾ ਗਿਆ ਅਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ।
ਗੁਰਜੀਤ ਸਿੰਘ ਘੋਡ਼ੇਵਾਹ ਏਟਕ ਨੇ ਦੱਸਿਆ ਕਿ ਹਰਿਆਣਾ ਰੋਡਵੇਜ਼ ਦੇ ਨਿੱਜੀਕਰਨ ਦੀ ਸਾਜ਼ਿਸ਼ ਭਾਜਪਾ ਸਰਕਾਰ ਕਰ ਰਹੀ ਹੈ ਜਿਸ ਦਾ ਵਿਰੋਧ ਹਰਿਆਣਾ ਰੋਡਵੇਜ਼ ਦੇ ਮੁਲਾਜ਼ਮ ਕਰ ਰਹੇ ਹਨ, ਜਿਸਦੀ ਪੰਜਾਬ ਰੋਡਵੇਜ਼ ਦੀ ਸਾਂਝੀ ਐਕਸ਼ਨ ਕਮੇਟੀ ਹਰਿਆਣਾ ਰੋਡਵੇਜ਼ ਦੇ ਮੁਲਾਜ਼ਮਾਂ ਦੀ ਹਡ਼ਤਾਲ ਦੀ ਹਮਾਇਤ ਕਰਦੀ ਹੈ ਅਤੇ ਹਰਿਆਣਾ ਸਰਕਾਰ ਦੇ ਕੰਮ ਦੀ ਨਿਖੇਧੀ ਕਰਦੀ ਹੈ। ਉੁਨ੍ਹਾਂ ਕਿਹਾ ਕਿ ਪੰਜਾਬ ਰੋਡਵੇਜ਼ ਦਾ ਸਮੁੱਚਾ ਮੁਲਾਜ਼ਮ ਹਰਿਆਣਾ ਰੋਡਵੇਜ਼ ਦੇ ਮੁਲਾਜ਼ਮਾਂ ਲਈ ਕੋਈ ਵੀ ਸੰਘਰਸ਼ ਕਰਨ ਲਈ ਤਿਆਰ ਹੈ।
®ਉਨ੍ਹਾਂ ਦੱਸਿਆ ਕਿ ਭਲਕੇ 2 ਨਵੰਬਰ ਨੂੰ ਵੀ ਇਸੇ ਤਰ੍ਹਾਂ ਧਰਨਾ ਦਿੱਤਾ ਜਾਵੇਗਾ ਅਤੇ ਪੰਜਾਬ ਦੀ ਟਰਾਂਸਪੋਰਟ ਮੰਤਰੀ ਦਾ ਪੁਤਲਾ ਫੂਕਿਆ ਜਾਵੇਗਾ। ਇਸ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਦੇ ਅਡ਼ੀਅਲ ਰਵੱਈਏ ਵਿਰੁੱਧ 20 ਨਵੰਬਰ ਨੂੰ ਦੀਨਾਨਗਰ ਹਲਕੇ ਵਿਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
ਇਹ ਸਮੇਂ ਅਵਤਾਰ ਸਿੰਘ, ਵਿਜੈ ਕੁਮਾਰ, ਜੋਗਿੰਦਰ ਸਿੰਘ ਤੇ ਮਲਕੀਤ ਸਿੰਘ ਏਟਕ, ਰਵਿੰਦਰ ਸਿੰਘ, ਕੁਲਵੰਤ ਸਿੰਘ, ਸਤਿੰਦਰ ਸਿੰਘ ਤੇ ਜਸਪਾਲ ਸਿੰਘ ਇੰਟਕ, ਸੁੱਚਾ ਸਿੰਘ, ਬਲਜੀਤ ਸਿੰਘ, ਭੁਪਿੰਦਰ ਸਿੰਘ ਤੇ ਹਰਗੋਪਾਲ ਸਿੰਘ ਕਰਮਚਾਰੀ ਦਲ, ਰਵਿੰਦਰ ਸਿੰਘ, ਕੁਲਵੰਤ ਸਿੰਘ ਤੇ ਪ੍ਰੀਤਮ ਰਾਮ ਕੰਡਕਟਰ ਯੂਨੀਅਨ, ਸੁਖਵਿੰਦਰ ਸਿੰਘ ਤੇ ਹਰਭਜਨ ਸਿੰਘ ਸ਼ਡਿਊਲ ਕਾਸਟ ਯੂਨੀਅਨ, ਮਨਜਿੰਦਰ ਸਿੰਘ ਸ਼ੇਰਾ, ਹਰਿੰਦਰਪਾਲ ਸਿੰਘ ਤੇ ਸੰਦੀਪ ਕੁਮਾਰ ਆਜ਼ਾਦ ਯੂਨੀਅਨ ਆਦਿ ਹਾਜ਼ਰ ਸਨ।
ਕੀ ਹਨ ਮੰਗਾਂ
ਠੇਕੇਦਾਰੀ ਸਿਸਟਮ ਬੰਦ ਕਰਨਾ, ਰੈਗੂਲਰ ਭਰਤੀ ਕਰਨੀ, ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਨੀ, ਡੀ.ਏ. ਦੀਆਂ 4 ਕਿਸ਼ਤਾਂ ਜੋ ਡਿਊ ਹਨ ਦੇਣੀਆਂ, 1.1.2004 ਤੋਂ ਬਾਅਦ ਪੁਰਾਣੀ ਪੈਨਸ਼ਨ ਬਹਾਲ ਕਰਨੀ, ਰੋਡਵੇਜ਼ ਵਿਚ ਬਜਟ ਦੇਣਾ, ਮਹਿਕਮੇ ’ਚੋਂ ਭ੍ਰਿਸ਼ਟਾਚਾਰ ਖਤਮ ਕਰਨਾ ਅਤੇ ਨਵੀਂ ਟਰਾਂਸਪੋਰਟ ਨੀਤੀ 1998 ਦੀ ਤਰਜ ’ਤੇ ਲਾਗੂ ਕਰਨੀ ਆਦਿ।
18 ਦਿਨ ਪਹਿਲਾਂ ਗੁੰਮ ਹੋਈ ਅੌਰਤ ਦੀ ਲਾਸ਼ ਨੂੰ ਚੌਕ ’ਚ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ
NEXT STORY