ਪੱਟੀ, (ਪਾਠਕ)- ਪੱਟੀ ਸ਼ਹਿਰ ’ਚ ਚੋਰ ਬੇਖੌਫ ਹੋ ਕੇ ਲੁੱਟਾਂ-ਖੋਹਾਂ ਦੀਅਾਂ ਵਾਰਦਾਤਾਂ ਕਰ ਰਹੇ ਹਨ। ਇਸ ਕਰ ਕੇ ਲੋਕਾਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇੱਥੋਂ ਤਕ ਕਿ ਲੋਕ ਰਾਤ-ਬਰਾਤੇ ਅਾਪਣੇ ਘਰਾਂ ’ਚੋਂ ਨਿਕਲਣ ਤੋਂ ਗੁਰੇਜ਼ ਕਰਦੇ ਹਨ। ਅੌਰਤਾਂ ਅਾਪਣੇ ਗਹਿਣੇ ਪਾ ਕੇ ਘਰੋਂ ਬਾਹਰ ਨਿਕਲਣ ਤੇ ਨਾਲ ਨਕਦੀ ਲੈ ਕੇ ਜਾਣ ਤੋਂ ਵੀ ਗੁਰੇਜ਼ ਕਰਦੀਆਂ ਹਨ। ਇਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਬੀਤੇ ਦਿਨ ਪੁਲਸ ਸਟੇਸ਼ਨ ਤੋਂ 50 ਮੀਟਰ ਦੀ ਦੂਰੀ ’ਤੇ ਭੀਡ਼-ਭਡ਼ੱਕੇ ਵਾਲੇ ਬਾਜ਼ਾਰ ’ਚ ਸਥਿਤ ਚੌਹਾਨ ਇਲੈਕਟਰਿਕ ਦੀ ਦੁਕਾਨ ਤੋਂ ਦੋ ਮੋਟਰਸਾਈਕਲ ਲੁਟੇਰੇ ਦੁਕਾਨ ਦੇ ਬਾਹਰ ਰੱਖੇ ਦੋ ਜੂਸਰ ਚੁੱਕ ਕੇ ਫਰਾਰ ਹੋ ਗਏ। ਜਿਨ੍ਹਾਂ ਦੀ ਤਸਵੀਰ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਦੋਵੇਂ ਚੋਰ ਮੋਨੇ ਸਨ ਤੇ ਇਕ ਨੇ ਹਰੇ ਡੱਬਿਆਂ ਵਾਲੇ ਰੰਗ ਦੀ ਟੋਪੀ ਪਾਈ ਹੋਈ ਸੀ। ਦੁਕਾਨ ਦੇ ਮਾਲਕ ਪ੍ਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਉਹ ਦੁਕਾਨ ਅੰਦਰੋਂ ਸਾਮਾਨ ਕੱਢ ਰਿਹਾ ਸੀ ਕਿ ਚੋਰ ਦੁਕਾਨ ਦੇ ਬਾਹਰ ਪਏ ਦੋ ਜੂਸਰ ਚੁੱਕ ਕੇ ਫਰਾਰ ਹੋ ਗਏ । ਇਸ ਸਬੰਧ ’ਚ ਪੁਲਸ ਥਾਣਾ ਪੱਟੀ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸ਼ਹਿਰ ਨਿਵਾਸੀਅਾਂ ਨੇ ਪੰਜਾਬ ਪੁਲਸ ਦੇ ਉਚ ਅਧਿਕਾਰੀਅਾਂ ਕੋਲੋਂ ਮੰਗ ਕਰਦੇ ਹੋਏ ਕਿਹਾ ਿਕ ਸ਼ਹਿਰ ’ਚ ਪੁਲਸ ਦੀ ਗਸ਼ਤ ਲਗਾਈ ਜਾਵੇ ਤੇ ਨਾਕਾਬੰਦੀ ਕਰ ਕੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰ ਕੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕੀਤੀ ਜਾਵੇ।
ਵੀ. ਆਈ. ਪੀ. ਨੰਬਰ ਦੇਣ ਦੇ ਬਹਾਨੇ ਮਾਰੀ 10 ਹਜ਼ਾਰ ਦੀ ਠੱਗੀ
NEXT STORY