ਫਗਵਾੜਾ (ਜਲੋਟਾ)-ਪਿੰਡ ਚਹੇੜੂ ਨੇੜੇ ਇਕ ਮਨੀਚੇਂਜਰ ਦੀ ਦੁਕਾਨ ’ਚ ਅੱਧੀ ਦਰਜਨ ਦੇ ਕਰੀਬ ਨਕਾਬਪੋਸ਼ ਲੁਟੇਰਿਆਂ ਜਿਨ੍ਹਾਂ ’ਚ ਇਕ ਕੁੜੀ ਵੀ ਸ਼ਾਮਲ ਦੱਸੀ ਜਾਂਦੀ ਹੈ, ਨੇ ਦਿਨ-ਦਿਹਾੜੇ ਦੁਕਾਨ ਦੀ ਭੰਨਤੋੜ ਕਰਕੇ ਉਥੋਂ ਹਜ਼ਾਰਾਂ ਰੁਪਏ ਦੀ ਨਕਦੀ, ਦੋ ਮੋਬਾਈਲ ਫੋਨ ਅਤੇ ਹੋਰ ਸਾਮਾਨ ਫਿਲਮੀ ਸਟਾਇਲ ’ਚ ਲੁੱਟ ਲਿਆ।
ਦੁਕਾਨ ਦੇ ਮਾਲਕ ਧਰਮਪਾਲ ਨੇ ਦੱਸਿਆ ਕਿ ਲੁਟੇਰਿਆਂ ਨੇ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਸਮੇਤ ਕੰਪਿਊਟਰ ਆਦਿ ਵੀ ਤੋੜ ਦਿੱਤੇ ਹਨ। ਲੁਟੇਰਿਆਂ ਨੇ ਦੁਕਾਨ ’ਚੋਂ ਕਰੀਬ 70 ਹਜ਼ਾਰ ਰੁਪਏ, ਦੋ ਮੋਬਾਈਲ ਫੋਨ ਆਦਿ ਹੋਰ ਕੀਮਤੀ ਸਾਮਾਨ ਲੁੱਟ ਲਿਆ ਹੈ। ਉਨ੍ਹਾਂ ਦੀ ਦੁਕਾਨ ’ਚ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਲੁੱਟ ਨੂੰ ਅੰਜਾਮ ਦਿੱਤਾ ਗਿਆ ਸੀ। ਤੱਦ ਪੁਲਸ ਨੂੰ ਜਾਣਕਾਰੀ ਦਿੱਤੀ ਗਈ ਸੀ ਪਰ ਅੱਜ ਤੱਕ ਉਸ ਵਾਰਦਾਤ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 16 ਸਾਲ ਦੀ ਕੁੜੀ ਨਾਲ ਗੈਂਗਰੇਪ, 8 ਨੌਜਵਾਨਾਂ ਨੇ ਕੀਤੀ ਘਿਨੌਣੀ ਹਰਕਤ
ਬੀਤੇ ਦਿਨ ਹੋਈ ਤਾਜ਼ਾ ਵਾਰਦਾਤ ਤੋਂ ਬਾਅਦ ਪਿੰਡ ਚਹੇੜੂ ’ਚ ਰਹਿਣ ਵਾਲੇ ਲੋਕਾਂ ’ਚ ਲੁਟੇਰਿਆਂ ਨੂੰ ਲੈ ਕੇ ਕਾਫ਼ੀ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ। ਪਿੰਡ ਚਹੇੜੂ ’ਚ ਹੋਈ ਲੁੱਟ ਦੀ ਸੂਚਨਾ ਫਗਵਾੜਾ ਪੁਲਸ ਨੂੰ ਦੇ ਦਿੱਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਇਮੀਗ੍ਰੇਸ਼ਨ 'ਚ ਕੰਮ ਕਰਨ ਵਾਲੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਮਾਂ ਨੂੰ ਫੋਨ ਕਰਕੇ ਆਖੀ ਇਹ ਗੱਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟ੍ਰੈਫਿਕ ਪੁਲਸ ਦੀ ਕਬਜ਼ਾ ਮੁਕਤ ਮੁਹਿੰਮ, ਕੁਝ ਪੁਆਇੰਟਸ ’ਤੇ ਅਜੇ ਵੀ ਨਹੀਂ ਹਟਾਏ ਕਬਜ਼ੇ
NEXT STORY