ਦੀਨਾਨਗਰ (ਕਪੂਰ) - ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਗੈਰ ਦੂਸਰਾ ਵਿਆਹ ਕਰਵਾਉਣ ਅਤੇ ਪਹਿਲੀ ਪਤਨੀ ਦੀ ਕੁੱਟਮਾਰ ਕਰਨ ਦੇ ਦੋਸ਼ੀ ਪਤੀ ਅਤੇ ਉਸ ਦੀ ਪ੍ਰੇਮਿਕਾ ਨੂੰ ਅੱਜ ਪੁਲਸ ਨੇ ਧਾਰਾ 494,323 ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਉਪਰੋਕਤ ਜਾਣਕਾਰੀ ਦਿੰਦੇ ਹੋਏ ਐਡੀਸ਼ਨਲ ਐੱਸ.ਐੱਚ.ਓ ਦਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਮੋਨਿਕਾ ਸ਼ਰਮਾ ਪਤਨੀ ਅਸ਼ੀਸ਼ ਸਾਂਵਲ ਵਾਸੀ ਪਨਿਆੜ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ 13 ਸਾਲ ਪਹਿਲਾਂ ਉਸਦਾ ਵਿਆਹ ਆਸ਼ੀਸ਼ ਸਾਵਲ ਨਾਲ ਹੋਇਆ ਸੀ, ਉਸਦੇ ਦੋ ਬੱਚੇ ਵੀ ਹਨ। ਉਸ ਦਾ ਪਤੀ ਜ਼ਫਰਵਾਲ ਸਕੂਲ ਵਿੱਚ ਵੋਕੇਸ਼ਨਲ ਅਧਿਆਪਕ ਹੈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਬੀਮੇ ਦੇ ਪੈਸੇ ਲੈਣ ਦੀ ਖ਼ਾਤਰ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੁਲਜ਼ਮ ਆਸ਼ੀਸ਼ ਸਾਵਲ ਦੇ ਪ੍ਰਵੀਨ ਬਾਲਾ ਨਾਲ ਨਾਜਾਇਜ਼ ਸਬੰਧ ਸਨ। ਮੋਨਿਕਾ ਸ਼ਰਮਾ ਨੇ ਦੱਸਿਆ ਕਿ ਉਸ ਦਾ ਪਤੀ ਅਕਸਰ ਉਸ ਨਾਲ ਲੜਦਾ ਰਹਿੰਦਾ ਸੀ ਅਤੇ ਉਸ ਨੇ ਬਿਨਾਂ ਤਲਾਕ ਦਿੱਤੇ ਪ੍ਰਵੀਨ ਵਾਲਾ ਨਾਲ ਦੁਬਾਰਾ ਵਿਆਹ ਕਰ ਲਿਆ। ਮੋਨਿਕਾ ਸ਼ਰਮਾ ਅਨੁਸਾਰ ਉਸਦਾ ਪਤੀ ਉਸਨੂੰ ਇੱਥੋਂ ਚਲੇ ਜਾਣ ਲਈ ਦਬਾਅ ਪਾਉਂਦਾ ਸੀ, ਤਾਂ ਕਿ ਉਹ ਪ੍ਰੇਮਿਕਾ ਨਾਲ ਰਹਿ ਸਕੇ। ਉਸ ਦੇ ਇਨਕਾਰ ਕਰਨ 'ਤੇ ਉਸਦੀ ਕੁੱਟਮਾਰ ਕਰਦਾ ਸੀ। 20 ਮਈ ਨੂੰ ਜਦੋਂ ਮੁਲਜ਼ਮ 5 ਦਿਨਾਂ ਬਾਅਦ ਘਰ ਵਾਪਸ ਆਇਆ ਤਾਂ ਉਸ ਨੇ ਇੰਨੇ ਦਿਨ ਬਾਹਰ ਰਹਿਣ ਬਾਰੇ ਪੁੱਛਿਆ, ਜਿਸ ’ਤੇ ਗੁੱਸੇ ਵਿੱਚ ਆਏ ਪਤੀ ਨੇ ਉਸ ਦੀ ਕਾਫੀ ਕੁੱਟਮਾਰ ਕੀਤੀ।
ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼
ਪੁਲਿਸ ਨੇ ਅੱਜ ਮੁਲਜ਼ਮ ਅਸ਼ੀਸ਼ ਸਾਵਲ ਅਤੇ ਪ੍ਰਵੀਨ ਬਾਲਾ ਵਾਸੀ ਪ੍ਰੇਮ ਨਗਰ ਗੁਰਦਾਸਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਅਦਾਲਤ 'ਚ ਪੇਸ਼ ਕਰਕੇ ਆਸ਼ੀਸ਼ ਸਾਵਲ ਨੂੰ 1 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਹੈ, ਜਦਕਿ ਦੋਸ਼ੀ ਜਨਾਨੀ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਗਿਆ ਹੈ।
ਸਰਹੱਦ ਪਾਰ: ਪਾਕਿ ਦੇ ਕਸਬਾ ਨਾਗਰਪਾਰਕਰ ’ਚ ਹਿੰਦੂ ਜਨਾਨੀ ਨੇ ਮੁਹੱਲੇ ਦੇ ਕੁਝ ਲੋਕਾਂ ਤੋਂ ਦੁਖੀ ਹੋ ਕੀਤੀ ਖ਼ੁਦਕੁਸ਼ੀ
NEXT STORY