ਬਟਾਲਾ (ਸਾਹਿਲ, ਯੋਗੀ)-ਹਲਕਾ ਬਟਾਲਾ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ’ਚ ਬੀਤੇ ਦਿਨ ਕਈ ਕਿੱਲੇ ਨਾੜ ਨੂੰ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਾਇਰ ਬ੍ਰਿਗੇਡ ਵਿਭਾਗ ਬਟਾਲਾ ਦੇ ਐੱਸ. ਐੱਫ. ਓ. ਦਿਲਬਾਗ ਸਿੰਘ ਇੰਚਾਰਜ ਅੰਮ੍ਰਿਤਸਰ-ਗੁਰਦਾਸਪੁਰ ਨੇ ਦੱਸਿਆ ਕਿ ਅੱਜ ਸਵੇਰੇ ਜੌੜਾ ਸਿੰਘਾ ਵਿਖੇ ਨਾਨਕ ਸਿੰਘ ਪੁੱਤਰ ਗੁਰਦੇਵ ਸਿੰਘ ਤੇ ਇੰਦਰਜੀਤ ਸਿੰਘ ਪੁੱਤਰ ਹਰਦਿਆਲ ਸਿੰਘ, ਪਿੰਡ ਤਲਵੰਡੀ ਭਾਰਥ ਵਿਖੇ ਸੁਖਵਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ, ਦਿਲਬਾਗ ਸਿੰਘ ਵਾਸੀ ਪਿੰਡ ਬਿਜਲੀਵਾਲ, ਪਰਮਿੰਦਰ ਸਿੰਘ ਪੁੱਤਰ ਗਜਿੰਦਰ ਸਿੰਘ ਵਾਸੀ ਮੂਲਿਆਂਵਾਲ, ਸਵਿੰਦਰ ਸਿੰਘ, ਗੁਰਮੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਧੌਲਪੁਰ ਦਾ ਨਾੜ ਸੜ ਗਿਆ।
ਇਹ ਵੀ ਪੜ੍ਹੋ- ਪੰਜਾਬ: ਹੁਣ ਦੇਰ ਰਾਤ 3 ਵਜੇ ਤੱਕ ਖੁੱਲ੍ਹ ਸਕਣਗੇ ਬਾਰ ਤੇ ਰੈਸਟੋਰੈਂਟ, ਆਬਕਾਰੀ ਵਿਭਾਗ ਨੇ ਕਰ'ਤਾ ਐਲਾਨ
ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਡਰਾਈਵਰ ਦਲਜੀਤ ਸਿੰਘ ਹੈਪੀ ਧੌਲਪੁਰ, ਵਿਜੈ ਕੁਮਾਰ ਫ਼ਾਇਰਮੈਨ, ਸੋਨੂੰ ਭਗਤ, ਪੰਕਜ, ਡਰਾਈਵਰ ਪਰਗਟ ਸਿੰਘ, ਫ਼ਾਇਰਮੈਨ ਗੁਰਪ੍ਰੀਤ ਸਿੰਘ, ਸੁਨੀਲ ਕੁਮਾਰ, ਜਗਰੂਪ ਸਿੰਘ, ਮੁਨੀਸ਼, ਅਜੈ ਅਤੇ ਅੱਤਰੀ ਆਦਿ ਨੇ ਉਕਤ ਪਿੰਡਾਂ ’ਚ ਪਹੁੰਚ ਕੇ ਭਾਰੀ ਮੁਸ਼ਕਿਲ ਨਾਲ ਅੱਗ ’ਤੇ ਕਾਬੂ ਪਾਇਆ। ਇਸੇ ਤਰ੍ਹਾਂ ਕਸਬਾ ਘੁਮਾਣ ਵਿਖੇ ਸੁਖਵਿੰਦਰ ਕੌਰ ਪਤਨੀ ਪਰਗਟ ਸਿੰਘ ਦੇ ਘਰ ’ਚ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ। ਇਸ ਘਟਨਾ ਤੋਂ ਬਾਅਦ ਫ਼ਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ ਅਤੇ ਸਥਿਤੀ ’ਤੇ ਕਾਬੂ ਪਾਇਆ।
ਇਹ ਵੀ ਪੜ੍ਹੋ- ਪੰਜਾਬ : ਰਾਤ ਨੂੰ ਸੈਰ ਕਰਨ ਗਏ ਕਬੱਡੀ ਖਿਡਾਰੀ ਤੇ ਸਾਥੀ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸ੍ਰੀ ਹਰਿਮੰਦਰ ਸਾਹਿਬ ਵਿਖੇ ਜਥੇਦਾਰ ਗੜਗੱਜ ਨੇ ਸੰਗਤ ਨੂੰ ਜਲ ਛਕਾਉਣ ਦੀ ਸੇਵਾ ਨਿਭਾਈ
NEXT STORY