ਫਗਵਾੜਾ (ਜਲੋਟਾ)-ਸਰਕਾਰ ਵਲੋਂ ਲੱਖ ਪਾਬੰਦੀਆਂ ਲਗਾਉਣ ਦੇ ਬਾਵਜੂਦ ਵੀ ਕਿਸਾਨਾਂ ਵੱਲੋਂ ਖੇਤਾਂ ’ਚ ਨਾੜ ਅਤੇ ਰਹਿੰਦ-ਖੂੰਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਠੱਲ੍ਹ ਨਹੀਂ ਪੈ ਰਹੀ। ਬੇਸ਼ਕ ਸਰਕਾਰੀ ਤੌਰ ’ਤੇ ਪ੍ਰਸ਼ਾਸਨ ਵੱਲੋਂ ਕਾਨੂੰਨੀ ਕਾਰਵਾਈ ਦੀ ਸਖ਼ਤ ਚਿਤਾਵਨੀ ਅਤੇ ਇਸ਼ਤਿਹਾਰਾਂ, ਸੈਮੀਨਾਰਾਂ ਰਾਹੀਂ ਜਾਗਰੂਕ ਕਰਨ ਦੇ ਉਪਰਾਲੇ ਲਗਤਾਰਾ ਜਾਰੀ ਰਹਿੰਦੇ ਹਨ, ਪਰ ਇਸ ਦੇ ਬਾਵਜੂਦ ਕੁੱਝ ਕੁ ਕਿਸਾਨਾਂ ਵਲੋਂ ਕਾਨੂੰਨ ਨੂੰ ਛਿੱਕੇ ਤੇ ਟੰਗ ਕੇ ਸਿਰਫ ਇਨਸਾਨੀ ਜਿੰਦਗੀਆਂ ਨੂੰ ਹੀ ਖਤਰੇ ਵਿਚ ਨਹੀਂ ਪਾਇਆ ਜਾ ਰਿਹਾ, ਬਲਕਿ ਜਮੀਨਾਂ ਦੀ ਉਪਜਾਊ ਸ਼ਕਤੀ ਨੂੰ ਵੀ ਢਾਹ ਲਗਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ: ਵਾਹਨ ਮਾਲਕਾਂ ਲਈ ਨਵੇਂ ਹੁਕਮ ਜਾਰੀ! ਮਿਲਿਆ 3 ਦਿਨਾਂ ਦਾ ਅਲਟੀਮੇਟਮ, ਜਲਦੀ ਕਰ ਲਓ ਇਹ ਕੰਮ

ਅਜਿਹਾ ਹੀ ਇਕ ਨਜ਼ਾਰਾ ਫਗਵਾੜਾ ਤੋਂ ਖਲਵਾੜਾ ਲਿੰਕ ਰੋਡ ’ਤੇ ਨਜ਼ਰ ਆਇਆ, ਜਿੱਥੇ ਸ਼ਾਮ ਸਮੇਂ ਇਕ ਖੇਤ ਨੂੰ ਲਗਾਈ ਗਈ ਅੱਗ ਦੇ ਚੱਲਦਿਆਂ ਸੜਕ ’ਤੇ ਇੰਨਾ ਸੰਘਣਾ ਧੂਆਂ ਸੀ ਕਿ ਰਾਹਗੀਰਾਂ ਦਾ ਸਾਹ ਘੁੱਟ ਹੋ ਰਿਹਾ ਸੀ ਅਤੇ ਵਾਹਨ ਚਾਲਕਾਂ ਲਈ ਇਸ ਧੂੰਏ ਨੂੰ ਪਾਰ ਕਰਨਾ ਔਖਾ ਹੋ ਰਿਹਾ ਸੀ।
ਰਾਹਗੀਰਾਂ ਨੇ ਇਸ ਸਬੰਧੀ ਡੂੰਘੀ ਨਾਰਾਜਗੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਅੱਗ ਲਗਾਉਣ ਨਾਲ ਜਿੱਥੇ ਸੜਕੀ ਹਾਦਸੇ ਵਾਪਰ ਸਕਦੇ ਹਨ, ਉੱਥੇ ਹੀ ਨਾਲ ਲੱਗਦੇ ਖੇਤਾਂ, ਤੂੜੀ ਦੇ ਕੁੱਪਾਂ, ਬਿਜਲੀ ਦੀਆਂ ਤਾਰਾਂ ਅਤੇ ਖੇਤਾਂ ’ਚ ਲੱਗੇ ਟਰਾਂਸਫਾਰਮਾ ਦਾ ਭਾਰੀ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਜਿੱਥੇ ਕਿਸਾਨਾਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ, ਉੱਥੇ ਹੀ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਕਿ ਜਾਣਬੁੱਝ ਕੇ ਖੇਤਾਂ ’ਚ ਅੱਗ ਲਗਾਉਣ ਵਾਲੇ ਲੋਕਾਂ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਸੁੱਖਾ ਕਾਹਲਵਾਂ ਦੇ ਰਾਈਟ ਹੈਂਡ ਰਹੇ ਗੋਪੀ ਨਿੱਝਰ ਦੇ ਕਤਲ ਮਾਮਲੇ 'ਚ ਵੱਡੀ ਅਪਡੇਟ! ਮਲੇਸ਼ੀਆਂ ਨਾਲ ਜੁੜੇ ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ! ਕਈ ਆਗੂਆਂ ਨੇ ਫੜਿਆ ਭਾਜਪਾ ਦਾ ਪੱਲਾ
NEXT STORY