ਅੰਮ੍ਰਿਤਸਰ (ਛੀਨਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ’ਤੇ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਕਾਨੂੰਨ ਬਾਰੇ ਵਿਚਾਰ ਕਰਨ ਲਈ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਬੁਲਾਈ ਗਈ ਮੀਟਿੰਗ ਸਬੰਧੀ ਗੱਲਬਾਤ ਕਰਦਿਆਂ ਗੁਰਫਤਿਹ ਗੁਰਮਤਿ ਪ੍ਰਚਾਰ ਜਥਾ (ਰਜਿ.) ਦੇ ਮੁਖੀ ਜਥੇ.ਗੁਰਿੰਦਰ ਸਿੰਘ ਰਾਜਾ ਨੇ ਕਿਹਾ ਕਿ ਸਮੂਹ ਸਿੱਖ ਜਥੇਬੰਦੀਆਂ ਦੇ ਆਗੂ ਸਤਿਕਾਰਤ ਹਨ ਪਰ ਅਜਿਹੇ ਸੰਜੀਦਾ ਮਾਮਲਿਆਂ ’ਤੇ ਵਿਚਾਰ ਕਰਨ ਵੇਲੇ ਜ਼ਮੀਨੀ ਪੱਧਰ ’ਤੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਸੇਵਾਦਾਰਾਂ ਅਤੇ ਪ੍ਰਚਾਰਕਾਂ ਨੂੰ ਵੀ ਬੁਲਾਉਣਾ ਚਾਹੀਦਾ ਸੀ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਸੱਦਾ ਪੱਤਰ ਭੇਜਣਾ ਭੁੱਲ ਗਈ ਹੈ।
ਜਥੇ . ਰਾਜਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਉਹ ਪਿਛਲੇ ਕਈ ਸਾਲਾਂ ਤੋਂ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਤਕਰੀਬਨ ਇਕ ਹਜ਼ਾਰ ਪਿੰਡਾਂ ਤੱਕ ਪਹੁੰਚ ਕਰ ਕੇ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਮੁਤਾਬਕ 200 ਦੇ ਕਰੀਬ ਸਮਾਗਮ ਕਰ ਚੁੱਕੇ ਹਨ ਜਿਸ ਦੌਰਾਨ ਹਜ਼ਾਰਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਸਿੱਖੀ ਸਰੂਪ ’ਚ ਸਜਾਇਆ ਗਿਆ ਹੈ ਇਸ ਸੇਵਾ ਦੇ ਕਾਰਜ ਦੌਰਾਨ ਉਨ੍ਹਾਂ ਨੂੰ ਬਹੁਤ ਕੁਝ ਦੇਖਣ ਤੇ ਸਮਝਣ ਦਾ ਵੀ ਮੌਕਾ ਮਿਲਿਆ ਹੈ ਅਤੇ ਜੇਕਰ ਅੱਜ ਦੀ ਮੀਟਿੰਗ ’ਚ ਉਨ੍ਹਾਂ ਨੂੰ ਵੀ ਪਹੁੰਚਣ ਲਈ ਸੱਦਾ ਮਿਲਿਆ ਹੁੰਦਾ ਤਾਂ ਉਹ ਵੀ ਆਮ ਲੋਕਾਂ ਦੀ ਰਾਏ ਸਭ ਦੇ ਸਾਹਮਣੇ ਰੱਖ ਸਕਦੇ ਸਨ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਸ਼੍ਰੋਮਣੀ ਕਮੇਟੀ ਵੱਡੀਆਂ ਜਥੇਬੰਦੀਆਂ ਜਿਨ੍ਹਾਂ ਦੇ ਆਗੂ ਸਿਰਫ ਸਟੇਜਾਂ ’ਤੇ ਹੀ ਪ੍ਰਚਾਰ ਕਰਦੇ ਹਨ ਉਨ੍ਹਾਂ ਦੀ ਹੀ ਰਾਏ ਲੈਣਾ ਜ਼ਰੂਰੀ ਸਮਝਦੀ ਹੈ।
ਉਨ੍ਹਾਂ ਕਿਹਾ ਕਿ ਬੇਅਦੀਆਂ ਦੇ ਮਾਮਲੇ ਨੂੰ ਲੈ ਕੇ ਦੇਸ਼ ਵਿਦੇਸ਼ ’ਚ ਵੱਸਦੇ ਸਿੱਖ ਬੇਹੱਦ ਗੰਭੀਰ ਹਨ ਤੇ ਹਰ ਸਿੱਖ ਦਿਲੋਂ ਚਾਹੁੰਦਾ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਮੌਕੇ ’ਤੇ ਹੀ ਮੌਤ ਦੇ ਘਾਟ ਉਤਾਰਣ ਦੀ ਸਜ਼ਾ ਮਿਲਣੀ ਚਾਹੀਦੀ ਹੈ, ਜੇਕਰ ਦੋਸ਼ੀਆਂ ਲਈ ਅਜਿਹੀਆਂ ਸਖਤ ਸਜ਼ਾਵਾਂ ਤੈਅ ਕਰ ਦਿੱਤੀਆਂ ਗਈਆਂ ਤਾਂ ਫਿਰ ਬੇਅਦਬੀ ਕਰਨਾ ਤਾਂ ਬਹੁਤ ਦੂਰ ਦੀ ਗੱਲ, ਬੇਅਦਬੀ ਕਰਨ ਦੇ ਬਾਰੇ ’ਚ ਕੋਈ ਸ਼ਰਾਰਤੀ ਅਨਸਰ ਸੋਚਣ ਦੀ ਹਿੰਮਤ ਵੀ ਨਹੀਂ ਕਰੇਗਾ।
ਅਸਮਾਨੀ ਚੜ੍ਹੇ ਇੱਟਾਂ ਦੇ ਭਾਅ, ਪ੍ਰਤੀ ਹਜ਼ਾਰ ਇੱਟ ਦਾ ਮੁੱਲ ਸੁਣ ਰਹਿ ਜਾਓਗੇ ਹੈਰਾਨ
NEXT STORY