ਅੰਮ੍ਰਿਤਸਰ (ਨੀਰਜ)- ਦਸੰਬਰ, ਜਨਵਰੀ ਤੇ ਫਰਵਰੀ ਦੇ ਠੰਢੇ ਮੌਸਮ ’ਚ ਬੀ.ਐੱਸ.ਐੱਫ. ਤੇ ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਗਈ ਸਖ਼ਤੀ ਦਾ ਅਸਰ ਬਾਰਡਰ ’ਤੇ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਅਨੁਸਾਰ ਸੁਰੱਖਿਆ ਏਜੰਸੀਆਂ ਦੀ ਸਖ਼ਤੀ ਕਾਰਨ ਬਾਰਡਰ ’ਤੇ ਹੈਰੋਇਨ ਦੀ ਵੱਡੀ ਖੇਪ ਦੀ ਆਮਦ ਕਾਫੀ ਘੱਟ ਹੋ ਗਈ ਹੈ ਅਤੇ ਸਮੱਗਲਰਾਂ ਨੇ ਵੱਡੇ ਡ੍ਰੋਨ ਦੀ ਵਰਤੋਂ ਕਰਨਾ ਛੱਡ ਦਿੱਤੀ ਹੈ, ਜੋ ਇਕ ਫੇਰੇ ’ਚ 15 ਤੋਂ 25 ਕਿਲੋ ਤੱਕ ਭਾਰ ਚੁੱਕਣ ’ਚ ਸਮਰੱਥ ਹੈ ਪਰ ਇਸ ਦੇ ਉਲਟ ਛੋਟੇ ਡਰੋਨ ਉਡਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਛੋਟੇ ਜਾਂ ਮਿੰਨੀ ਡਰੋਨ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਇਹ ਡਰੋਨ ਅੱਧਾ ਕਿਲੋ ਤੋਂ ਲੈ ਕੇ ਇਕ ਕਿਲੋ ਤੱਕ ਭਾਰ ਚੁੱਕਣ ’ਚ ਸਮਰੱਥ ਹੁੰਦਾ ਹੈ ਅਤੇ ਇਸ ਦੀ ਕੀਮਤ ਵੀ ਵੱਡੇ ਡਰੋਨ ਦੀ ਤੁਲਨਾ ’ਚ ਕਾਫੀ ਘੱਟ ਰਹਿੰਦੀ ਹੈ। ਜੇਕਰ ਮਿੰਨੀ ਡਰੋਨ ਡਿੱਗ ਵੀ ਜਾਵੇ ਤਾਂ ਸਮੱਗਲਰਾਂ ਦਾ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਹੈ। ਪਿਛਲੇ ਇਕ ਮਹੀਨੇ ਦੌਰਾਨ ਬੀ. ਐੱਸ. ਐੱਫ. ਵੱਲੋਂ ਇਕ ਦਰਜਨ ਤੋਂ ਜ਼ਿਆਦਾ ਮਿੰਨੀ ਡਰੋਨ ਫੜੇ ਜਾ ਚੁੱਕੇ ਹਨ, ਜਦਕਿ 10 ਸਮੱਗਲਰਾਂ ਨੂੰ ਡਰੋਨ ਤੇ ਹੈਰੋਇਨ ਦੀ ਖੇਪ ਨਾਲ ਰੰਗੇ ਹੱਥ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਕੰਮ ਤੋਂ ਪਰਤ ਰਹੇ ਮਾਮੇ-ਭਾਣਜੇ ਨਾਲ ਵਾਪਰੀ ਅਣਹੋਣੀ, ਸਕਾਰਪਿਓ ਦੀ ਲਪੇਟ 'ਚ ਆਉਣ ਕਾਰਨ ਦੋਵਾਂ ਦੀ ਮੌਤ
ਪੁਲਸ ਦੀ ਬਜਾਏ ਐੱਨ. ਸੀ. ਬੀ. ਨੂੰ ਦਿੱਤੇ ਜਾ ਰਹੇ ਕੇਸ
ਪਿਛਲੇ ਸਾਲਾਂ ਦੌਰਾਨ ਦੇਖਿਆ ਜਾਂਦਾ ਸੀ ਕਿ ਬੀ.ਐੱਸ.ਐੱਫ. ਜਦੋਂ ਵੀ ਕਿਸੇ ਸਮੱਗਲਰ ਨੂੰ ਜਾਂ ਹੈਰੋਇਨ ਦੀ ਖੇਪ ਨੂੰ ਜਬਤ ਕਰਦੀ ਸੀ ਤਾਂ ਇਸ ਦੇ ਕੇਸ ਪੁਲਸ ਨੂੰ ਸੌਂਪ ਦਿੱਤੇ ਜਾਂਦੇ ਸਨ ਪਰ ਪਿਛਲੇ ਕੁਝ ਮਹੀਨਿਆਂ ਤੋਂ ਬੀ.ਐੱਸ.ਐੱਫ. ਨੇ ਜਿੰਨੇ ਵੀ ਸਮੱਗਲਰਾਂ ਨੂੰ ਹੈਰੋਇਨ ਦੀ ਖੇਪ ਨਾਲ ਫੜਿਆ ਹੈ, ਉਹ ਸਾਰੇ ਪੁਲਸ ਦੀ ਬਜਾਏ ਐੱਨ. ਸੀ. ਬੀ. ਨੂੰ ਸੌਂਪੇ ਜਾ ਰਹੇ ਹਨ। ਹਾਲਾਂਕਿ ਮੰਨਿਆ ਜਾਂਦਾ ਹੈ ਕਿ ਬਾਰਡਰ ’ਤੇ ਇਸ ਤਰ੍ਹਾਂ ਦੇ ਕੇਸਾਂ ’ਚ ਸਾਰੀਆਂ ਸੁਰੱਖਿਆ ਏਜੰਸੀਆਂ ਜਿਸ ਵਿਚ ਕੇਂਦਰੀ ਤੇ ਸੂਬਾ ਸਰਕਾਰ ਦੀਆਂ ਏਜੰਸੀਆਂ ਨੂੰ ਤਾਲਮੇਲ ਨਾਲ ਕੰਮ ਕਰਨਾ ਚਾਹੀਦਾ।
ਇਹ ਵੀ ਪੜ੍ਹੋ : ਅੱਤਵਾਦੀ ਪੰਨੂ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਭੜਕਾਇਆ, ਕਿਹਾ- 'ਗੋਲੀ ਦਾ ਜਵਾਬ ਗੋਲੀ ਨਾਲ ਦਿਓ'
ਫੈਂਸਿੰਗ ਨੇੜੇ ਪਿੰਡਾਂ ’ਚ ਹੋ ਰਹੀ ਜ਼ਿਆਦਾ ਮੂਵਮੈਂਟ
ਜ਼ਿਲ੍ਹਾ ਅੰਮ੍ਰਿਤਸਰ ਦਾ 153 ਕਿਲੋਮੀਟਰ ਲੰਮਾ ਬਾਰਡਰ ਪਾਕਿਸਤਾਨ ਦੀ ਸੀਮਾ ਨਾਲ ਲੱਗਦਾ ਹੈ ਅਤੇ ਬਾਰਡਰ ਫੈਂਸਿੰਗ ਦੇ ਨੇੜੇ ਜਿੰਨੇ ਵੀ ਪਿੰਡ ਉੱਥੇ ਸਮੱਗਲਰਾਂ ਦੀ ਮੂਵਮੈਂਟ ਜ਼ਿਆਦਾ ਦੇਖੀ ਜਾ ਰਹੀ ਹੈ। ਇਨ੍ਹਾਂ ਪਿੰਡਾਂ ’ਚ ਮੁੱਖ ਤੌਰ ’ਤੇ ਧਨੌਆ ਕਲਾਂ ਅਤੇ ਧਨੌਆ ਖੁਰਦ, ਬੈਰੋਪਾਲ, ਰਾਜਾਤਾਲ ਵਰਗੇ ਇਲਾਕਿਆਂ ਦੇ ਨਾਂ ਸ਼ਾਮਲ ਹਨ। ਇਕੱਲੇ ਧਨੌਆ ਖੁਰਦ ਦੇ ਇਲਾਕੇ ’ਚ ਹੀ ਬੀ. ਐੱਸ. ਐੱਫ. 18 ਡਰੋਨ ਜ਼ਬਤ ਕਰ ਚੁੱਕੀ ਹੈ ਪਰ ਇੱਥੇ ਫਿਰ ਵੀ ਡਰੋਨ ਦੀ ਮੂਵਮੈਂਟ ਰੁੱਕਣ ਦਾ ਨਾਂ ਨਹੀਂ ਲੈ ਰਹੀ ਹੈ।
ਇਹ ਵੀ ਪੜ੍ਹੋ : ਲੋਕਾਂ ਦਾ ਧਿਆਨ ਖਿੱਚਦੀ ਹੈ ਇਹ ਕੋਠੀ, ਕੰਮ ਨਾਲ ਇੰਨਾ ਪਿਆਰ ਕਿ ਘਰ ਦੀ ਛੱਤ 'ਤੇ ਬਣਾ ਦਿੱਤੀ PRTC ਦੀ ਬੱਸ
ਵਿਲੇਜ ਡਿਫੈਂਸ ਕਮੇਟੀਆਂ ਦਾ ਗਠਨ ਦੇ ਰਿਹੈ ਸਕਾਰਾਤਮਕ ਨਤੀਜੇ
ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸੰਯੁਕਤ ਕੋਸ਼ਿਸ਼ਾਂ ਨਾਲ ਸਰਹੱਦੀ ਪਿੰਡਾਂ ’ਚ 252 ਦੇ ਲਗਭਗ ਵਿਲੇਜ ਡਿਫੈਂਸ ਕਮੇਟੀਆਂ ਤੇ ਦਿਹਾਤੀ ਪੁਲਸ ਵੱਲੋਂ ਵੀ. ਪੀ. ਓਜ਼ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਬਹੁਤ ਸਾਰੇ ਸਮੱਗਲਰਾਂ ਨੂੰ ਬੀ. ਐੱਸ. ਐੱਫ. ਤੇ ਪੁਲਸ ਵੱਲੋਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂ ਸਮੱਗਲਰ ਹੈਰੋਇਨ ਦੀ ਖੇਪ ਨੂੰ ਰਿਸੀਵ ਕਰਨ ਤੋਂ ਬਾਅਦ ਵਾਪਸ ਮੁੜ ਰਹੇ ਹੁੰਦੇ ਹਨ।
ਇਹ ਵੀ ਪੜ੍ਹੋ : PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆਵਾਂ ਦੇ ਚੱਲਦੇ ਵਿਭਾਗ ਨੇ ਜਾਰੀ ਕੀਤੇ ਸਖ਼ਤ ਹੁਕਮ
ਬਾਰਡਰ ’ਤੇ ਨਹੀਂ ਬੰਦ ਕੀਤਾ ਜਾ ਰਿਹਾ ਮੋਬਾਇਲ ਕੰਪਨੀਆਂ ਦਾ ਨੈੱਟਵਰਕ
ਹਾਲ ਹੀ ’ਚ ਬੀ.ਐੱਸ.ਐੱਫ. ਵੱਲੋਂ ਸਮੱਗਲਰਾਂ ਨੂੰ ਹੈਰੋਇਨ ਦੀ ਖੇਪ ਨਾਲ ਉਸ ਸਮੇਂ ਫੜਿਆ ਗਿਆ ਜਦੋਂ ਉਹ ਖੇਪ ਲੈ ਕੇ ਵਾਪਸ ਮੁੜ ਰਹੇ ਸਨ। ਮੌਕੇ ’ਤੇ ਹੀ ਸਮੱਗਲਰਾਂ ਤੋਂ ਪਾਕਿਸਤਾਨ ਸਮੱਗਲਰਾਂ, ਜਿਨ੍ਹਾਂ ਵਿਚ ਰਾਣਾ ਤੇ ਉਸ ਦੇ ਭਰਾ ਨਾਲ ਵੀਡੀਓ ਕਾਲ ਕਰਵਾਈ ਗਈ ਜੋ ਸਾਬਿਤ ਕਰਦਾ ਹੈ ਕਿ ਸਮੱਗਲਰਾਂ ਵੱਲੋਂ ਵ੍ਹਟਸਐਪ ਤੇ ਵੀਡੀਓ ਕਾਲ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਫੈਂਸਿੰਗ ਦੇ ਅੱਧਾ ਕਿਲੋਮੀਟਰ ਦੇ ਇਲਾਕੇ ’ਚ ਮੋਬਾਇਲ ਕੰਪਨੀਆਂ ਦਾ ਨੈੱਟਵਰਕ ਬੰਦ ਨਹੀਂ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਾ. ਇੰਦਰਬੀਰ ਸਿੰਘ ਨਿੱਝਰ ਦੂਸਰੀ ਵਾਰ ਬਣੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ
NEXT STORY