ਗੁਰਦਾਸਪੁਰ (ਹਰਮਨ)-ਮੌਜੂਦਾ ਸੀਜ਼ਨ ਦੌਰਾਨ ਪੰਜਾਬ ਦੀਆਂ ਸ਼ੂਗਰ ਮਿੱਲਾਂ ਗੰਨੇ ਦੀ ਭਾਰੀ ਕਮੀ ਨਾਲ ਜੂਝ ਰਹੀਆਂ ਹਨ। ਇਸ ਸੰਕਟ ਦਾ ਮੁੱਖ ਕਾਰਨ ਗੰਨਾ ਕੱਟਣ ਵਾਲੇ ਮਜ਼ਦੂਰਾਂ ਦੀ ਤੀਬਰ ਘਾਟ ਹੈ, ਜਿਸ ਨਾਲ ਗੰਨੇ ਦੀ ਕਟਾਈ ਅਤੇ ਮਿਲਾਂ ਤੱਕ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਸਾਲ ਮਜ਼ਦੂਰਾਂ ਦੀ ਪ੍ਰਾਪਤੀ ’ਚ ਲਗਭਗ 35 ਤੋਂ 40 ਫੀਸਦੀ ਦੀ ਕਮੀ ਆਈ ਹੈ। ਇਸਦੇ ਨਾਲ ਹੀ ਗੰਨੇ ਦੀ ਪੈਦਾਵਾਰ ਵਿਚ ਕਮੀ ਅਤੇ ਪਿਛਲੇ ਕਈ ਸਾਲਾਂ ਤੋਂ ਗੰਨੇ ਹੇਠ ਰਕਬੇ ਵਿਚ ਆ ਰਹੀ ਗਿਰਾਵਟ ਨਵੀਆਂ ਸਮੱਸਿਆਵਾਂ ਨੂੰ ਜਨਮ ਦੇ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਦੀ ਵੱਡੀ ਅਪਡੇਟ, ਇਨ੍ਹਾਂ ਜ਼ਿਲ੍ਹਿਆਂ 'ਚ ਕੱਲ੍ਹ ਪਵੇਗਾ ਮੀਂਹ
ਦੱਸਣਯੋਗ ਹੈ ਕਿ ਆਮ ਤੌਰ ’ਤੇ ਗੰਨੇ ਦੀ ਪਿੜ੍ਹਾਈ ਸ਼ੁਰੂ ਹੋਣ ਦੇ ਬਾਅਦ ਇਨ੍ਹਾਂ ਦਿਨਾਂ ਵਿਚ ਵਧੇਰੇ ਖੰਡ ਮਿਲਾਂ ਦੇ ਬਾਹਰ ਗੰਨਾ ਲੈ ਕੇ ਆਏ ਟਰੈਕਟਰ-ਟਰਾਲੀਆਂ ਦੀਆਂ ਲੰਬੀਆਂ ਲਾਈਨਾਂ ਦਿਖਾਈ ਦਿੰਦੀਆਂ ਸਨ। ਅਕਸਰ ਹੀ ਇਨ੍ਹਾਂ ਦਿਨਾਂ ਵਿਚ ਖੰਡ ਮਿੱਲਾਂ ਦੇ ਪ੍ਰਬੰਧਕਾਂ ਉੱਪਰ ਕਿਸਾਨਾਂ ਲਈ ਪਰਚੀਆਂ ਦੇਣ ਅਤੇ ਪਿੜਾਈ ਦਾ ਕੰਮ ਸਹੀ ਸਮੇਂ ਸਹੀ ਢੰਗ ਨਾਲ ਨਿਪਟਾਉਣ ਦਾ ਦਬਾਅ ਵੀ ਬਣਿਆ ਰਹਿੰਦਾ ਸੀ
ਇਹ ਵੀ ਪੜ੍ਹੋ-ਸਾਵਧਾਨ! ਪਹਿਲਾਂ ਕੁੜੀਆਂ ਕਰਦੀਆਂ ਨੇ ਫੋਨ ਤੇ ਫਿਰ...
ਪਰ ਇਸ ਵਾਰ ਸਥਿਤੀ ਇਸਦੇ ਬਿਲਕੁਲ ਉਲਟ ਹੈ। ਪੰਜਾਬ ਦੀਆਂ ਵਧੇਰੇ ਸ਼ੂਗਰ ਮਿੱਲਾਂ ਆਪਣੀ ਨਿਰਧਾਰਤ ਸਮਰੱਥਾ ਤੋਂ ਕਾਫ਼ੀ ਘੱਟ ਪੱਧਰ ’ਤੇ ਚੱਲ ਰਹੀਆਂ ਹਨ। ਕਈ ਮਿਲਾਂ ਦੇ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਤਿੰਨ ਤੋਂ ਚਾਰ ਹਫ਼ਤੇ ਪਹਿਲਾਂ ਬੰਦ ਹੋ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਾਬੰਦੀਆਂ ਦੇ ਹੁਕਮ
ਗੰਨੇ ਹੇਠ ਰਕਬਾ ਲਗਾਤਾਰ ਘਟ ਰਿਹਾ
ਲੇਬਰ ਦੀ ਘਾਟ ਸਬੰਧੀ ਸੰਕਟ ਤੋਂ ਇਲਾਵਾ ਕਿਸਾਨਾਂ ਅਤੇ ਮਿੱਲ ਅਧਿਕਾਰੀਆਂ ਨੇ ਗੰਨੇ ਹੇਠ ਰਕਬੇ ਵਿਚ ਲਗਾਤਾਰ ਆ ਰਹੀ ਕਮੀ ਨੂੰ ਇਕ ਵੱਡੀ ਸਮੱਸਿਆ ਦੱਸਿਆ ਹੈ। ਕਦੇ ਪੰਜਾਬ ਵਿਚ ਲਗਭਗ ਇਕ ਲੱਖ ਹੈਕਟਰ ਰਕਬਾ ਗੰਨੇ ਹੇਠ ਸੀ, ਜੋ ਹੁਣ ਘੱਟ ਕੇ 88 ਹਜ਼ਾਰ ਤੋਂ 95 ਹਜ਼ਾਰ ਹੈਕਟਰ ਦੇ ਵਿਚਕਾਰ ਰਹਿ ਗਿਆ ਹੈ। ਵਧਦੇ ਖੇਤੀ ਖਰਚੇ, ਮਜ਼ਦੂਰਾਂ ਦੀ ਘਾਟ, ਪਿਛਲੇ ਸਾਲਾਂ ਵਿਚ ਭੁਗਤਾਨਾਂ ਵਿਚ ਹੋਈ ਦੇਰੀ ਅਤੇ ਹੋਰ ਕਈ ਕਾਰਨਾਂ ਸਦਕਾ ਕਿਸਾਨ ਗੰਨੇ ਤੋਂ ਮੁੱਖ ਮੋੜ ਕੇ ਹੋਰ ਫਸਲਾਂ ਜਾਂ ਐਗਰੋਫੋਰੈਸਟਰੀ ਵੱਲ ਵਧ ਰਹੇ ਹਨ। ਇਕੱਤਰ ਜਾਣਕਾਰੀ ਅਨੁਸਾਰ ਖੰਡ ਮਿਲ ਮੁਕੇਰੀਆਂ ਵਿਚ ਇਨ੍ਹਾਂ ਦਿਨਾਂ ਦੌਰਾਨ ਰੋਜ਼ਾਨਾ ਕਰੀਬ 700 ਟਰਾਲੀਆਂ ਦਾ ਸਾਈਕਲ ਚਲਦਾ ਸੀ ਪਰ ਇਸ ਸਾਲ ਇਹ ਗਿਣਤੀ 400 ਤੋਂ 475 ਦੇ ਵਿਚਕਾਰ ਰਹਿ ਰਹੀ ਹੈ। ਪਹਿਲਾਂ ਗੰਨੇ ਦੀ ਔਸਤ ਪੈਦਾਵਾਰ 350 ਕੁਇੰਟਲ ਪ੍ਰਤੀ ਏਕੜ ਹੁੰਦੀ ਸੀ, ਜੋ ਇਸ ਸਾਲ ਕਈ ਖੇਤਰਾਂ ਵਿੱਚ ਘਟ ਕੇ 200 ਤੋਂ 225 ਕੁਇੰਟਲ ਪ੍ਰਤੀ ਏਕੜ ਰਹਿ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸੰਘਣੀ ਧੁੰਦ ਕਾਰਨ ਸਕੂਲ ਵੈਨ ਨਾਲ ਵਾਪਰਿਆ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ
ਯੂ. ਪੀ.-ਬਿਹਾਰ ਤੋਂ ਮਜ਼ਦੂਰ ਨਾ ਆਉਣਾ ਵੱਡਾ ਕਾਰਨ
ਮਿੱਲ ਅਧਿਕਾਰੀਆਂ ਮੁਤਾਬਕ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰ, ਜੋ ਰਿਵ ਤੌਰ ’ਤੇ ਗੰਨਾ ਕੱਟਣ ਦੀ ਰੀੜ੍ਹ ਦੀ ਹੱਡੀ ਰਹੇ ਹਨ, ਇਸ ਵਾਰ ਵੱਡੀ ਗਿਣਤੀ ਵਿਚ ਵਾਪਸ ਨਹੀਂ ਆਏ। ਲਗਭਗ 40 ਫੀਸਦੀ ਮਜ਼ਦੂਰ ਇਸ ਸਾਲ ਪੰਜਾਬ ਨਹੀਂ ਪਹੁੰਚੇ। ਮਜ਼ਦੂਰਾਂ ਦਾ ਮਹਾਰਾਸ਼ਟਰ, ਕਰਨਾਟਕ ਅਤੇ ਤਾਮਿਲਨਾਡੂ ਵਰਗੇ ਸੂਬਿਆਂ ਵੱਲ ਰੁਝਾਨ ਇਸ ਘਾਟ ਦੇ ਮੁੱਖ ਕਾਰਨ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸਾਵਧਾਨ! ਪਹਿਲਾਂ ਕੁੜੀਆਂ ਕਰਦੀਆਂ ਨੇ ਫੋਨ ਤੇ ਫਿਰ...
NEXT STORY