ਤਰਨਤਾਰਨ (ਰਾਜੂ, ਬਲਵਿੰਦਰ ਕੌਰ): ਸਥਾਨਕ ਮੁਹੱਲਾ ਮੁਰਾਦਪੁਰ ਵਿਖੇ ਵਿਆਹੁਤਾ ਧੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਇਕ ਬਜ਼ੁਰਗ ਔਰਤ ਵਲੋਂ ਖੁਦ ਨੂੰ ਅੱਗ ਲਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਪੁਲਸ ਨੇ ਮ੍ਰਿਤਕ ਮਹਿਲਾ ਦੇ ਮੁੰਡੇ ਦੇ ਬਿਆਨਾਂ ’ਤੇ ਉਸ ਦੀ ਧੀ ਅਤੇ ਉਸਦੇ ਪ੍ਰੇਮੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸ਼ੱਕੀ ਹਾਲਤ ਵਿੱਚ ਮਿਲੀ ਨੌਜਵਾਨ ਦੀ ਲਾਸ਼, ਕੋਲ ਪਈ ਸਰਿੰਜ ਨੇ ਖੜ੍ਹੇ ਕੀਤੇ ਕਈ ਸਵਾਲ
ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਮ੍ਰਿਤਕਾ ਦੇ ਮੁੰਡੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਵੱਡੀ ਭੈਣ ਪਿੰਡ ਜੱਟਾਂ ਵਿਖੇ ਵਿਆਹੀ ਹੋਈ ਸੀ ਪਰ ਸਹੁਰੇ ਪਰਿਵਾਰ ਨਾਲ ਅਣਬਣ ਦੇ ਚੱਲਦਿਆਂ ਉਸ ਦੀ ਭੈਣ ਇਸ ਸਮੇਂ ਮੁਰਾਦਪੁਰ ਵਿਖੇ ਹੀ ਰਹਿ ਰਹੀ ਹੈ, ਜਿਸ ਦੇ ਸਥਾਨਕ ਮੁਹੱਲੇ ਦੇ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਸਨ। ਇਸ ਕਾਰਨ ਉਸ ਦੀ ਮਾਤਾ ਭੋਲੀ ਕੌਰ ਅਕਸਰ ਪ੍ਰੇਸ਼ਾਨ ਰਹਿੰਦੀ ਸੀ।
ਇਹ ਵੀ ਪੜ੍ਹੋ: ਜਲੰਧਰ ਦੇ ਗਾਂਧੀ ਵਿਨੀਤਾ ਆਸ਼ਰਮ 'ਚੋਂ ਭੱਜੀਆਂ ਲਗਭਗ 40 ਕੁੜੀਆਂ, ਮਚੀ ਹਫ਼ੜਾ-ਦਫੜੀ
ਇਸ ਗੱਲ ਤੋਂ ਦੁਖੀ ਹੋ ਕੇ ਬੀਤੇ ਦਿਨੀਂ ਉਸ ਦੀ ਮਾਤਾ ਨੇ ਆਪਣੇ ਉਪਰ ਪੈਟਰੋਲ ਛਿੜਕ ਕੇ ਅੱਗ ਲਾ ਲਈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਤਰਨਤਾਰਨ ਲਿਜਾਇਆ ਗਿਆ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ।ਇਸ ਸਬੰਧੀ ਪੁਲਸ ਚੌਕੀ ਬੱਸ ਅੱਡਾ ਤਰਨਤਾਰਨ ਦੇ ਇੰਚਾਰਜ ਏ.ਐੱਸ.ਆਈ. ਗੱਜਣ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ’ਤੇ ਰਮਨਦੀਪ ਕੌਰ ਉਰਫ ਮਾਣੀ ਅਤੇ ਲੱਕੀ ਪੁੱਤਰ ਕਾਕੂ ਕਬਾਡ਼ੀਆ ਵਾਸੀਆਨ ਮੁਰਾਦਪੁਰ ਖਿਲਾਫ ਮੁਕੱਦਮਾ ਨੰਬਰ 37 ਧਾਰਾ 306/34 ਆਈ.ਪੀ.ਸੀ . ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ ’ਚ ਮੌਤ, ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ
‘ਜੰਡਿਆਲਾ ਗੁਰੂ ’ਚ ਕਿਸਾਨਾਂ ਦਾ ਧਰਨਾ ਖ਼ਤਮ, ਟ੍ਰੈਕ ਦੀ ਫਿਟਨੈੱਸ ਪਰਖ਼ਣ ਮਗਰੋਂ ਰੇਲਾਂ ਦੀ ਆਵਾਜਾਈ ਹੋਵੇਗੀ ਸ਼ੁਰੂ’
NEXT STORY