ਪਠਾਨਕੋਟ (ਧਰਮਿੰਦਰ ਠਾਕੁਰ)-ਪਠਾਨਕੋਟ ਦੇ ਹਿੰਦੂ ਕੋਆਪ੍ਰੇਟਿਵ ਬੈਂਕ ਦਾ ਮਾਮਲਾ ਹੁਣ ਸੰਸਦ ਮੈਂਬਰ ਸੰਨੀ ਦਿਓਲ ਨੇ ਚੁੱਕਿਆ ਹੈ। ਸੰਸਦ ਮੈਂਬਰ ਸੰਨੀ ਦਿਓਲ ਨੇ ਵਿੱਤ ਮੰਤਰੀ ਨੂੰ ਚਿੱਠੀ ਲਿਖ ਕੇ ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦੀ ਮੰਗ ਕੀਤੀ ਹੈ।ਜ਼ਿਕਰਯੋਗ ਹੈ ਕਿ ਬੈਂਕ ’ਚੋਂ ਖਾਤਾਧਾਰਕਾਂ ਦੇ ਪੈਸੇ ਕਢਵਾਉਣ ’ਤੇ ਰੋਕ ਲਾਈ ਗਈ ਹੈ।
80 ਕਰੋੜ ਦੇ ਐੱਨ. ਪੀ. ਏ. ਹੋਣ ਕਾਰਨ ਰਿਜ਼ਰਵ ਬੈਂਕ ਵੱਲੋਂ ਹਿੰਦੂ ਸਹਿਕਾਰੀ ਬੈਂਕ ’ਤੇ ਲਗਾਈਆਂ ਗਈਆਂ ਪਾਬੰਦੀਆਂ ’ਚ ਛੋਟ ਦੇਣ ਲਈ ਸੰਸਦ ਮੈਂਬਰ ਸੰਨੀ ਦਿਓਲ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲਿਖੀ ਚਿੱਠੀ ’ਚ ਲਿਖਿਆ ਹੈ ਕਿ ਬੈਂਕ ਨੇ ਕੁਝ ਮਹੀਨਿਆਂ ’ਚ ਰਿਕਵਰੀ ’ਤੇ ਰਿਕਾਰਡ ਬਣਾਇਆ ਹੈ, ਖਾਤਾਧਾਰਕਾਂ ਦੇ ਪੈਸੇ ਕਢਵਾਉਣ ’ਤੇ ਲੱਗੀ ਰੋਕ ਹਟਾਈ ਜਾਵੇ।
ਚਿੱਠੀ ’ਚ ਲਿਖਿਆ ਹੈ ਕਿ ਬੈਂਕ ’ਤੇ ਪਾਬੰਦੀਆਂ ਕਾਰਨ 15,000 ਸ਼ੇਅਰਧਾਰਕਾਂ ਅਤੇ 90,000 ਖਾਤਾਧਾਰਕਾਂ ਦਾ ਪੈਸਾ ਫਸਿਆ ਹੋਇਆ ਹੈ। ਮਾਰਚ 2019 ਤੋਂ ਉਹ ਆਪਣੇ ਪੈਸੇ ਬੈਂਕ ’ਚੋਂ ਕਢਵਾਉਣ ’ਚ ਅਸਮਰੱਥ ਹਨ ਤੇ ਲਗਾਤਾਰ ਬੈਂਕ ਖ਼ਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਉਸ ਦੇ ਬਾਵਜੂਦ ਬੈਂਕ ਪ੍ਰਬੰਧਕਾਂ ਵੱਲੋਂ ਪਿਛਲੇ ਕੁਝ ਮਹੀਨਿਆਂ ’ਚ ਕਈ ਕਰੋੜ ਦੀ ਰਿਕਵਰੀ ਕਰ ਕੇ ਬੈਂਕ ਦੀ ਵਿੱਤੀ ਸਥਿਤੀ ਮਜ਼ਬੂਤ ਕੀਤੀ ਗਈ ਹੈ, ਲਿਹਾਜ਼ਾ ਰਿਜ਼ਰਵ ਬੈਂਕ ਆਫ਼ ਇੰਡੀਆ ਨੂੰ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ ਕਿ ਉਹ ਬੈਂਕ ’ਤੇ ਪਾਬੰਦੀਆਂ ’ਚ ਛੋਟ ਦੇਵੇ ਤਾਂ ਜੋ ਸ਼ੇਅਰਧਾਰਕ ਅਤੇ ਖਾਤਾਧਾਰਕ ਲਾਭ ਪ੍ਰਾਪਤ ਕਰ ਸਕਣ।
ਅਣਪਛਾਤੀ ਜਨਾਨੀ ਦੀ ਨਗਨ ਹਾਲਤ ’ਚ ਗਲੀ ਸੜੀ ਲਾਸ਼ ਬਰਾਮਦ, ਫੈਲੀ ਸਨਸਨੀ
NEXT STORY