ਗੁਰਦਾਸਪੁਰ(ਵਿਨੋਦ)- ਸ਼ਹਿਰ ਦੇ ਇਕ ਵਪਾਰੀ ਵੱਲੋਂ ਕਰਜ਼ੇ ਦੀ ਏਵਜ ’ਚ ਗਿਰਵੀ ਰੱਖੇ ਗਏ ਲੱਖਾਂ ਦੇ ਸੋਨੇ ਦੇ ਗਹਿਣੇ ਇਕ ਨਾਮੀ ਬੈਂਕ ਵੱਲੋਂ ਕਰਜ਼ਾ ਲੈਣ ਵਾਲੇ ਦੀ ਗੈਰ ਮੌਜੂਦਗੀ ’ਚ ਕਿਸੇ ਹੋਰ ਨੂੰ ਦੇਣ ਦੇ ਬਹੁਚਰਚਿਤ ਮਾਮਲੇ ’ਚ ਜਿਥੇ ਪੀੜਤ ਵਪਾਰੀ ਨੇ ਪੁਲਸ ’ਤੇ ਢਿੱਲ ਮੁੱਠ ਕਾਰਵਾਈ ਦਾ ਦੋਸ਼ ਲਗਾਇਆ ਹੈ, ਉੱਥੇ ਹੀ ਬੈਂਕ ਵੱਲੋਂ ਮਾਮਲੇ ਦੀ ਸੀ. ਸੀ. ਟੀ. ਵੀ. ਫੁਟੇਜ਼ ਜਾਰੀ ਕਰਨ ’ਚ ਆਨਾਕਾਨੀ ਕਰਨ ਦੇ ਦੋਸ਼ ਵੀ ਲਗਾਏ ਹਨ। ਪੀੜਤ ਲਲਿਤ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਬੈਂਕ ਮਾਮਲੇ ’ਚ ਜਾਂ ਤਾਂ ਆਪਣੀ ਜ਼ਿੰਮੇਦਾਰੀ ਤੋਂ ਭੱਜ ਰਿਹਾ ਹੈ ਜਾਂ ਫਿਰ ਸੋਨਾ ਦੇਣ ’ਚ ਬੈਂਕ ਦੇ ਕਿਸੇ ਕਰਮਚਾਰੀ ਦੀ ਮਿਲੀਭੁਗਤ ਹੈ ਅਤੇ ਉਸ ਨੂੰ ਬਚਾਉਣ ਲਈ ਬੈਂਕ ਵੱਲੋਂ ਸੀ. ਸੀ. ਟੀ. ਵੀ. ਫੁਟੇਜ ਦੇਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਵਿਦੇਸ਼ੀ ਧਰਤੀ 'ਤੇ ਸਿੱਖ ਨੌਜਵਾਨ ਨੇ ਪੰਜਾਬ ਦਾ ਚਮਕਾਇਆ ਨਾਂ, TP ਅਫ਼ਸਰ ਬਣ ਕੇ ਹਾਸਲ ਕੀਤਾ ਵੱਡਾ ਮੁਕਾਮ
ਪੀੜਤ ਲਲਿਤ ਕੁਮਾਰ ਸ਼ਰਮਾ ਨੇ ਮਾਮਲੇ ਬਾਰੇ ਨੇ ਦੱਸਿਆ ਕਿ ਕੋਰੋਨਾ ਕਾਲ ’ਚ ਵਪਾਰਕ ਮੰਦੀ ਕਾਰਨ ਉਨ੍ਹਾਂ ਨੇ 2022 ’ਚ ਅੱਧਾ ਕਿਲੋ ਤੋਂ ਵੱਧ ਸੋਨੇ ਦੇ ਗਹਿਣੇ ਗਿਰਵੀ ਰੱਖ ਕੇ ਇਕ ਜਾਨ-ਪਛਾਣ ਵਾਲੇ ਨਿੱਜੀ ਬੈਂਕ ਦੇ ਕਰਮਚਾਰੀ ਦੀ ਸਲਾਹ ’ਤੇ ਆਪਣੀ ਪਤਨੀ ਦੇ ਨਾਮ ਨਿੱਜੀ ਬੈਂਕ ਤੋਂ 18 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਉਨ੍ਹਾਂ ਦੇ ਸੋਨੇ ਦੀ ਕੀਮਤ 40 ਲੱਖ ਰੁਪਏ ਦੇ ਕਰੀਬ ਬਣਦੀ ਹੈ, ਜੋ ਬਿਨਾਂ ਉਨ੍ਹਾਂ ਦੀ ਮੌਜੂਦਗੀ ’ਚ ਉਕਤ ਬੈਂਕ ਕਰਮਚਾਰੀ ਵੱਲੋਂ ਵਿਆਜ ਸਮੇਤ ਪੂਰੇ ਪੈਸੇ ਦੇ ਕੇ ਅਕਤੂਬਰ 2022 ’ਚ ਛੁਡਾ ਲਿਆ ਗਿਆ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਬੈਂਕ ਗਏ ਹੀ ਨਹੀਂ, ਇਸ ਲਈ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਮੌਕੇ ’ਤੇ ਕਿਸੇ ਦਸਤਾਵੇਜ਼ ’ਤੇ ਉਨ੍ਹਾਂ ਦੇ ਹਸਤਾਖਰ ਹੋਣ। ਬੈਂਕ ਦਾਅਵਾ ਕਰ ਰਿਹਾ ਹੈ ਕਿ ਇਕ ਰਜਿਸਟਰ ’ਤੇ ਉਨ੍ਹਾਂ ਦੀ ਪਤਨੀ ਦੇ ਹਸਤਾਖਰ ਹਨ ਜੋ ਸਰਾਸਰ ਗਲਤ ਹੈ।
ਇਹ ਵੀ ਪੜ੍ਹੋ- ਅਮਰੀਕਾ ਗਏ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ ਦਾ ਇਕੋ-ਇਕ ਸਹਾਰਾ ਸੀ ਮਲਕੀਤ
ਲਲਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਪੁਲਸ ਨੂੰ ਸ਼ਿਕਾਇਤ ਕੀਤੀ ਹੈ ਪਰ ਪੁਲਸ ਇਸ ਮਾਮਲੇ ’ਚ ਢਿੱਲਮੁੱਠ ਅਪਣਾ ਰਹੀ ਹੈ ਅਤੇ ਚਾਰ ਮਹੀਨੇ ਬੀਤਣ ਦੇ ਬਾਵਜੂਦ ਵੀ ਕਿਸੇ ਨਤੀਜੇ ’ਤੇ ਨਹੀਂ ਪਹੁੰਚੀ ਹੈ ਜਦਕਿ ਸਾਫ ਤੌਰ ’ਤੇ ਇਸ ’ਚ ਬੈਂਕ ਦੇ ਉਸ ਵੇਲੇ ਦੇ ਮੈਨੇਜਰ ਅਤੇ ਸਬੰਧਤ ਡੀਲਿੰਗ ਹੈੱਡ ਦੀ ਜ਼ਿੰਮੇਵਾਰੀ ਬਣਦੀ ਹੈ ਜਿਨ੍ਹਾਂ ਨੇ ਬਿਨਾਂ ਕਰਜ਼ਾ ਲੈਣ ਵਾਲੇ ਦੀ ਮੌਜੂਦਗੀ ’ਚ ਸੋਨਾ ਕਿਸੇ ਅਣਪਛਾਤੇ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਲਟਕਾ ਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਕੁਝ ਦਿਨਾਂ 'ਚ ਹੀ ਆਪਣੇ ਪਰਿਵਾਰ ਅਤੇ ਸਾਥੀਆਂ ਨੂੰ ਨਾਲ ਲੈ ਕੇ ਬੈਂਕ ਦੇ ਬਾਹਰ ਧਰਨਾ ਦੇਣਗੇ।
ਇਹ ਵੀ ਪੜ੍ਹੋ- ਵਿਦੇਸ਼ ਗਏ ਨੌਜਵਾਨ ਨਾਲ ਵਾਪਰਿਆ ਭਾਣਾ, ਦੋਸਤਾਂ ਦੇ ਫੋਨ ਆਉਣ ਮਗਰੋਂ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ
ਕੀ ਕਹਿਣਾ ਬੈਂਕ ਮੈਨੇਜਰ ਦਾ
ਇਸ ਸਬੰਧੀ ਬੈਂਕ ਦੇ ਮੌਜੂਦਾ ਮੈਨੇਜਰ ਉਂਕਾਰ ਸਿੰਘ ਨੇ ਕਿਹਾ ਕਿ ਮਾਮਲਾ ਲਗਭਗ ਦੋ ਸਾਲ ਪੁਰਾਣਾ ਹੋ ਚੁੱਕਿਆ ਹੈ, ਇਸ ਲਈ ਇਸ ਦੀ ਸੀ. ਸੀ. ਟੀ. ਵੀ. ਫੁਟੇਜ ਬੈਂਕ ਕੋਲ ਉਹ ਉਪਲੱਬਧ ਨਹੀਂ ਹੈ, ਜਦਕਿ ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਉਸ ਨੇ ਕਈ ਬੈਂਕ ਅਧਿਕਾਰੀਆਂ ਨਾਲ ਗੱਲ ਕੀਤੀ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਬੈਂਕ ਪੰਜ ਸਾਲ ਤੱਕ ਅਜਿਹਿਆਂ ਸੀ. ਸੀ. ਟੀ. ਵੀ. ਫੁਟੇਜ ਅਤੇ ਆਪਣੇ ਕੋਲ ਰੱਖਦਾ ਹੈ।
ਇਹ ਵੀ ਪੜ੍ਹੋ- ਲੱਖਾਂ ਰੁਪਏ ਲਗਾ ਅਮਰੀਕਾ ਭੇਜੇ ਪੁੱਤ ਦਾ ਨਹੀਂ ਮਿਲਿਆ ਸੁਰਾਗ, ਪਿਓ ਨੇ ਕਿਹਾ- 7 ਸਾਲ ਪਹਿਲਾਂ ਹੋਈ ਸੀ ਗੱਲ
ਮਾਮਲੇ ਦੀ ਜਾਂਚ ਡੂਘਾਈ ਨਾਲ ਕੀਤੀ ਜਾ ਰਹੀ ਹੈ : ਡੀ. ਐੱਸ. ਪੀ.
ਇਸ ਮਾਮਲੇ ਦੀ ਜਾਂਚ ਕਰ ਰਹੇ ਡੀ. ਐੱਸ. ਪੀ. ਅਮੋਲਕ ਸਿੰਘ ਨੇ ਕਿਹਾ ਕਿ ਪੀੜਤ ਲਲਿਤ ਕੁਮਾਰ ਦੀ ਸ਼ਿਕਾਇਤ ’ਤੇ ਬੈਂਕ ਅਧਿਕਾਰੀਆਂ ਨੂੰ ਤਤਕਾਲੀ ਸੀ. ਸੀ. ਟੀ. ਵੀ. ਫੁਟੇਜ ਜਾਂ ਉਸ ਵਿਅਕਤੀ ਦੀ ਫੋਟੋ ਮੁਹੱਈਆ ਕਰਵਾਉਣ ਲਈ ਲਿਖਿਆ ਗਿਆ ਹੈ, ਜਿਸ ਨੇ ਬੈਂਕ ਤੋਂ ਸੋਨਾ ਛੁਡਵਾਇਆ। ਮਾਮਲੇ ਦੀ ਜਾਂਚ ਡੂਘਾਈ ਨਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਪੂਰੇ ਮਾਮਲੇ ਤੋਂ ਪਰਦਾ ਹਟਾ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦਾਸਪੁਰ ’ਚ ਮਿਹਰਬਾਨ ਹੋਇਆ ਇੰਦਰਦੇਵ ਪਰ ਗਰਮੀ ਤੋਂ ਨਹੀਂ ਮਿਲੀ ਰਾਹਤ, ਹੁੰਮਸ ਤੋਂ ਲੋਕ ਪ੍ਰੇਸ਼ਾਨ
NEXT STORY