ਟਾਂਡਾ ਉੜਮੁੜ (ਪਰਮਜੀਤ ਮੋਮੀ)-ਅੱਜ ਦੇ ਡਿਜੀਟਲ ਯੁਗ 'ਚ ਸਾਈਬਰ ਠੱਗਾਂ ਵੱਲੋਂ ਭੋਲੇ ਭਾਲੇ ਲੋਕਾਂ ਤੋਂ ਇਲਾਵਾ ਪੜ੍ਹੇ-ਲਿਖੇ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜੇਕਰ ਸਹੀ ਜਾਣਕਾਰੀ ਹਾਸਲ ਹੋਵੇ ਤਾਂ ਸਾਈਬਰ ਫਰਾਡ ਤੋਂ ਬਚਿਆ ਜਾ ਸਕਦਾ ਹੈ। ਕੁਝ ਇਸੇ ਤਰ੍ਹਾਂ ਦਾ ਹੀ ਵਤਾਰੀ ਹੋਇਆ ਸਟੇਟ ਬੈਂਕ ਆਫ਼ ਇੰਡੀਆ ਮੇਨ ਰੋਡ ਟਾਂਡਾ (ਜਾਜਾ ਬਾਈਪਾਸ) ਦੇ ਇਕ ਪੁਰਾਣੇ ਕਸਟਮਰ ਨਾਲ। ਜੇਕਰ ਉਸ ਵਿਅਕਤੀ ਨੂੰ ਬੈਂਕ ਅਧਿਕਾਰੀਆਂ ਦੀ ਮਦਦ ਨਾ ਮਿਲਦੀ ਤਾਂ ਸਾਈਬਰ ਕ੍ਰਾਈਮ ਵੱਲੋਂ ਉਸ ਦੇ ਲੱਖਾਂ ਰੁਪਏ ਠੱਗ ਕੇ ਉਸ ਨਾਲ ਸਾਈਬਰ ਫਰਾਡ ਕੀਤਾ ਜਾਣਾ ਸੀ। ਇਸ ਬਾਰੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਇਸ ਮਾਮਲੇ ਦਾ ਸਾਹਮਣਾ ਕਰ ਚੁੱਕੇ ਬੈਂਕ ਦੇ ਪੁਰਾਣੇ ਗਾਹਕ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਸਾਈਬਰ ਠੱਗਾਂ ਨੇ ਉਸ ਨੂੰ ਠੱਗਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: ਅਨੰਦਪੁਰ ਸਾਹਿਬ 'ਚ ਮਾਈਨਿੰਗ ਮਾਫ਼ੀਆ ਸਰਗਰਮ: ਸੁਖਪਾਲ ਖਹਿਰਾ
ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਵਿਅਕਤੀ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੂੰ ਇਕ ਫੋਨ ਦੇ ਜ਼ਰੀਏ ਦੱਸਿਆ ਜਾਂਦਾ ਹੈ ਕਿ ਉਸ ਦੀ ਰਜਿਸਟਰ ਸਿਮ ਟੈਰੋਰਿਸਟ ਗਤੀਵਿਧੀਆਂ ਵਿੱਚ ਸ਼ਾਮਲ ਹੈ। ਬਾਅਦ ਵਿੱਚ ਉਸ ਨੂੰ ਵੀਡੀਓ ਕਾਲ ਦੇ ਜ਼ਰੀਏ ਮੁੰਬਈ 'ਚ ਉਸ 'ਤੇ ਫਰਜ਼ੀ ਤੌਰ 'ਤੇ ਦਰਜ ਕੀਤੇ ਗਏ ਅਪਰਾਧਿਕ ਮਾਮਲੇ ਹਵਾਲਾ ਦਿੰਦੇ ਹੋਏ ਡਰਾਇਆ ਧਮਕਾਇਆ ਜਾਂਦਾ ਹੈ। ਇਸ ਉਪਰੰਤ ਸਾਈਬਰ ਠੱਗਾਂ ਵੱਲੋਂ ਉਸ ਨੂੰ ਵੀਡੀਓ ਕਾਲ ਦੇ ਜ਼ਰੀਏ ਹੀ ਅਦਾਲਤ ਦਾ ਦ੍ਰਿਸ਼ ਵਿਖਾਇਆ ਜਾਂਦਾ ਹੈ। ਇਸੇ ਦੌਰਾਨ ਹੀ ਸਾਈਬਰ ਠੱਗਾਂ ਵੱਲੋਂ ਉਸ ਨੂੰ ਇਕ ਐਪ ਸਿਗਨਲ ਡਾਊਨਲੋਡ ਕਰਾਈ ਜਾਂਦੀ ਹੈ, ਜਿਸ ਜ਼ਰੀਏ ਸਾਈਬਰ ਠੱਗਾਂ ਵੱਲੋਂ ਉਸ ਦੀ ਸਮੁੱਚੀ ਬੈਂਕ ਡਿਟੇਲ ਇਕੱਠੀ ਕੀਤੀ ਜਾਂਦੀ ਹੈ।
ਠੱਗੀ ਦਾ ਸ਼ਿਕਾਰ ਹੋਣ ਤੋਂ ਬਚੇ ਵਿਅਕਤੀ ਨੇ ਅੱਗੇ ਦੱਸਿਆ ਕਿ ਉਸ ਨੂੰ ਅਦਾਲਤ ਵੱਲੋਂ ਸਜ਼ਾ ਦਿੱਤੇ ਜਾਣ ਦੀਆਂ ਧਮਕੀਆਂ ਦਿੰਦੇ ਹੋਏ ਆਪਣੇ ਬੈਂਕ ਵਿੱਚ ਜਮ੍ਹਾਂ 40 ਲੱਖ ਰੁਪਏ ਉਨਾਂ ਦੇ ਖਾਤੇ ਵਿੱਚ ਟਰਾਂਸਫ਼ਰ ਕਰਨ ਲਈ ਕਿਹਾ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਉਸ ਦਾ ਅਦਾਲਤ ਦੀ ਸਜ਼ਾ ਤੋਂ ਤਾਂ ਹੀ ਬਚਾਅ ਹੋ ਸਕਦਾ ਹੈ, ਜੇਕਰ ਉਹ ਆਪਣੇ ਖਾਤੇ ਵਿੱਚ ਪਏ 40 ਲੱਖ ਇਨ੍ਹਾਂ ਦੇ ਖਾਤੇ ਵਿੱਚ ਟਰਾਂਸਫਰ ਕਰ ਦੇਵੇ। ਇਸੇ ਦੌਰਾਨ ਹੀ ਸਾਈਬਰ ਠੱਗਾਂ ਵੱਲੋਂ ਉਸ ਨੂੰ ਇਹ ਜਾਣਕਾਰੀ ਕਿਸੇ ਵੀ ਨਾਲ ਸ਼ੇਅਰ ਨਾ ਕਰਨ ਦੀ ਤਾਗੀਦ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: Punjab:ਰੇਲਵੇ ਸਟੇਸ਼ਨ 'ਤੇ ਹੰਗਾਮਾ! ਮਹਿਲਾ ਕਲਰਕ ਯਾਤਰੀ ਨੂੰ ਬੋਲੀ ਨਹੀਂ ਦੇਵਾਂਗੀ ਟਿਕਟ, ਫਿਰ ਹੋਇਆ...
ਇਸ ਗੱਲ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਉਹ ਵਿਅਕਤੀ ਬਰਾਂਚ ਵਿੱਚ ਸਾਈਬਰ ਕ੍ਰਾਈਮ ਨਾਲ ਸੰਬੰਧਤ ਠਗਾਂ ਵੱਲੋਂ ਦੱਸਿਆ ਅਨੁਸਾਰ ਆਪਣੇ ਪੈਸੇ ਟਰਾਂਸਫਰ ਕਰਾਉਣ ਲਈ ਗਿਆ ਤਾਂ ਬੈਕ ਅਧਿਕਾਰੀਆਂ ਨੇ ਉਸ ਤੋਂ ਸਮੁੱਚੀ ਜਾਣਕਾਰੀ ਹਾਸਲ ਕਰਦੇ ਹੋਏ ਉਸ ਦੇ ਖਾਤੇ ਨੂੰ ਸੀਲ ਕਰ ਦਿੱਤਾ ਅਤੇ ਉਹ ਸਾਈਬਰ ਫਰੋਡ ਤੋਂ ਬਚ ਗਿਆ। ਉਕਤ ਵਿਅਕਤੀਆਂ ਨੇ ਲੋਕਾਂ ਨੂੰ ਅਗਾਹ ਕੀਤਾ ਹੈ ਕਿ ਕਦੇ ਵੀ ਕਿਸੇ ਅਨਜਾਨ ਵਿਅਕਤੀ ਨਾਲ ਆਪਣੇ ਬੈਂਕ ਦੀ ਡਿਟੇਲ ਸਾਂਝੀ ਨਾ ਕੀਤੀ ਜਾਵੇ ਅਤੇ ਜੇਕਰ ਤੁਹਾਨੂੰ ਕੋਈ ਅਣਜਾਣ ਵਿਅਕਤੀ ਫੋਨ ਦੇ ਜ਼ਰੀਏ ਬੈਂਕ ਦੀ ਕੋਈ ਜਾਣਕਾਰੀ ਦਿੰਦਾ ਹੈ ਤਾਂ ਤੁਰੰਤ ਹੀ ਇਸ ਦੀ ਸੂਚਨਾ ਸਾਈਬਰ ਕ੍ਰਾਈਮ ਜਾਂ ਬੈਂਕ ਅਧਿਕਾਰੀਆਂ ਨੂੰ ਦਿੱਤੀ ਜਾਵੇ।
ਇਹ ਵੀ ਪੜ੍ਹੋ: ਕਰਜ਼ੇ ਹੇਠ ਦੱਬੇ ਪੰਜਾਬ 'ਚ ਕਰੋੜਾਂ ਦੀ ਫਜ਼ੂਲਖ਼ਰਚੀ! ਪ੍ਰਤਾਪ ਬਾਜਵਾ ਨੇ 'ਆਪ' ਸਰਕਾਰ 'ਤੇ ਸਾਧਿਆ ਨਿਸ਼ਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਦਲਵੇਂ ਪ੍ਰਬੰਧ ਕਰਨ ’ਚ ਜੁਟੀ ਜਨਤਾ! ਗੈਸ ਸਿਲੰਡਰਾਂ ਦੀ ਕਮੀ ਕਾਰਨ ਇੰਡਕਸ਼ਨ ਚੁੱਲ੍ਹਿਆਂ ਦੀ ਵਿਕਰੀ ਵਧੀ
NEXT STORY