ਅੰਮ੍ਰਿਤਸਰ (ਜ.ਬ.)- ਫਰਜ਼ੀ ਦਸਤਾਵੇਜ਼ਾਂ ਉਪਰ ਜਾਅਲੀ ਪਾਸਪੋਰਟ ਤਿਆਰ ਕਰਵਾਉਣ ਅਤੇ ਕ੍ਰਾਈਮ ਪੇਸ਼ਾ ਵਿਅਕਤੀਆਂ ਦੇ ਜਾਅਲੀ ਪਾਸਪੋਰਟ ਬਣਵਾ ਕੇ ਵਿਦੇਸ਼ ਭੇਜਣ ਵਾਲੇ 21 ਮੈਂਬਰਾਂ ਗਿਰੋਹ ਦਾ ਪਰਦਾਫਾਸ਼ ਕਰਦਿਆਂ ਥਾਣਾ ਮਕਬੂਲਪੁਰਾ ਦੀ ਪੁਲਸ ਅਤੇ ਸੀ. ਆਈ. ਏ. ਸਟਾਫ਼ ਦੀ ਟੀਮ ਨੇ 12 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 2 ਜਾਅਲੀ ਪਾਸਪੋਰਟ, ਇਕ ਰਿਵਾਲਵਰ 32 ਬੋਰ, 4 ਕਾਰਤੂਸ, 10 ਗ੍ਰਾਮ ਹੈਰੋਇਨ ਅਤੇ 22 ਲੱਖ 15 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਪੁਲਸ ਨੇ ਕਬਜ਼ੇ ਵਿਚ ਲਈ ਹੈ।
ਇਹ ਵੀ ਪੜ੍ਹੋ- ਪਰਿਵਾਰਿਕ ਕਲੇਸ਼ ਨੇ ਲਈ ਮਾਸੂਮ ਧੀ ਦੀ ਜਾਨ, 2 ਸਾਲ ਪਹਿਲਾਂ ਇਲਾਜ ਦੁੱਖੋਂ ਜਹਾਨੋਂ ਤੁਰ ਗਿਆ ਸੀ ਪੁੱਤ
ਥਾਣਾ ਮਕਬੂਲਪੁਰਾ ਮੁਖੀ ਇੰਸਪੈਕਟਰ ਅਮੋਲਕਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਹ ਇਤਲਾਹ ਮਿਲੀ ਸੀ ਕਿ ਕੁਝ ਵਿਅਕਤੀਆਂ ਵਲੋਂ ਗਿਰੋਹ ਬਣਾ ਕੇ ਫ਼ਰਜ਼ੀ ਦਸਤਾਵੇਜ਼ਾਂ ਰਾਹੀਂ ਜਾਅਲੀ ਪਾਸਪੋਰਟ ਤਿਆਰ ਕਰਨ ਦਾ ਧੰਦਾ ਕੀਤਾ ਜਾ ਰਿਹਾ ਹੈ। ਸੂਚਨਾ ਇਹ ਮਿਲੀ ਸੀ ਕਿ ਇਹ ਲੋਕ ਅਪਰਾਧੀ ਵਿਅਕਤੀਆਂ ਤੇ ਗੈਂਗਸਟਰਾਂ ਨੂੰ ਵੀ ਵਿਦੇਸ਼ ਭੇਜ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦਾ ਫ਼ਰਾਰ ਗੈਂਗਸਟਰ ਹਰਭੇਜ ਸਿੰਘ ਉਰਫ਼ ਜਾਵੇਦ ਪੁੱਤਰ ਧਰਮ ਸਿੰਘ ਵਾਸੀ ਲੁਹਾਰਕਾ ਕਲਾਂ, ਜਿਸ ਨੂੰ ਇਸ ਗਿਰੋਹ ਵਲੋਂ ਸਾਵਣ ਕੁਮਾਰ ਪੁੱਤਰ ਕਰਮ ਚੰਦ ਵਾਸੀ ਪਿੰਡ ਪਬਨਾਵਾ ਕੈਥਲ ਹਰਿਆਣਾ ਦੇ ਆਧਾਰ ਕਾਰਡ ਉਪਰ ਹਰਭੇਜ ਸਿੰਘ ਦੀ ਫੋਟੋ ਲਗਾ ਕੇ ਜਾਅਲੀ ਦਸਤਾਵੇਜ਼ਾਂ ਉਪਰ ਜਾਅਲੀ ਪਾਸਪੋਰਟ ਬਣਵਾ ਕੇ ਵਿਦੇਸ਼ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ- ਜਰਨੈਲ ਸਿੰਘ ਕਤਲ ਕਾਂਡ 'ਚ ਵੱਡੀ ਗ੍ਰਿਫ਼ਤਾਰੀ, ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਮੁਲਜ਼ਮ ਸਣੇ 3 ਕਾਬੂ
ਇੰਸਪੈਕਟਰ ਅਮੋਲਕਦੀਪ ਸਿੰਘ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਦਿੱਲੀ ਹਰਿਆਣਾ ਅਤੇ ਝਾਰਖੰਡ ਸਮੇਤ 12 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ। ਗ੍ਰਿਫ਼ਤਾਰ ਮੁਲਜ਼ਮ ਸਾਵਣ ਕੁਮਾਰ ਵਾਸੀ ਪਬਨਾਵਾ ਕੈਥਲ ਹਰਿਆਣਾ ਨੇ ਆਪਣੇ ਨਾਂ ’ਤੇ ਗੰਭੀਰ ਜੁਰਮ ਦੇ ਅਪਰਾਧੀ ਹਰਭੇਜ ਸਿੰਘ ਨੂੰ ਵਿਦੇਸ਼ ਭੇਜਣ ਵਿਚ ਮਦਦ ਕੀਤੀ ਹੈ। ਇਸ ਤੋਂ ਇਲਾਵਾ ਸੋਹਣ ਲਾਲ ਮੋਨੂੰ ਪੁੱਤਰ ਈਸ਼ਵਰ ਸਿੰਘ ਵਾਸੀ ਪਬਨਾਵਾ, ਜਿਸ ਵੱਲੋਂ ਪੈਸੇ ਲੈ ਕੇ ਹਰਭੇਜ ਸਿੰਘ ਅਪਰਾਧੀ ਦਾ ਪਾਸਪੋਰਟ ਤਿਆਰ ਕਰਵਾਇਆ ਸੀ। ਨਰਿੰਦਰ ਸਿੰਘ ਪੁੱਤਰ ਓਮ ਪ੍ਰਕਾਸ਼ ਵਾਸੀ ਮੁੱਡਰੀ ਕੈਥਲ, ਜਿਸ ਨੇ ਇਸ ਗਿਰੋਹ ਕੋਲੋਂ ਆਪਣਾ ਐਡਰੈੱਸ ਬਦਲ ਕੇ ਜਾਲੀ ਐਡਰੈੱਸ ’ਤੇ ਪਾਸਪੋਰਟ ਬਣਵਾਇਆ ਸੀ।
ਇਹ ਵੀ ਪੜ੍ਹੋ- ਲਾਪ੍ਰਵਾਹੀ ਕਾਰਨ 2 ਸਾਲ ਦੇ ਮਾਸੂਮ ਦੀ ਗਈ ਜਾਨ, ਨਰਸ ਨੇ ਮੋਬਾਇਲ ਸੁਣਦਿਆਂ ਲਾਇਆ ਗ਼ਲਤ ਟੀਕਾ
ਜਸਵਿੰਦਰ ਸਿੰਘ ਗਿੱਲ ਪੁੱਤਰ ਕਰਮਬੀਰ ਸਿੰਘ ਵਾਸੀ ਪਿਉਟਾ ਕੈਂਥਲ, ਨਵੀਨ ਕੁਮਾਰ ਪੁੱਤਰ ਸਤ ਪਾਲ ਵਾਸੀ ਝਬਾਲ, ਰਕੇਸ਼ ਕੁਮਾਰ ਪੁੱਤਰ ਦਲੀਪ ਚੰਦ ਵਾਸੀ ਚੁੰਨੀਆਂ ਫਾਰਮ ਪਿੰਡ ਸੰਦੋਲੀ, ਸਰਵਰ ਪੁੱਤਰ ਸੰਤ ਲਾਲ ਵਾਸੀ ਪਿਨਾਨਾ, ਦਲੀਪ ਕੁਮਾਰ ਪੁੱਤਰ ਆਦੀ ਪਾਸਵਾਨ, ਅੰਮ੍ਰਿਤਪਾਲ ਸਿੰਘ ਪੁੱਤਰ ਰਾਜਨ ਸਿੰਘ ਵਾਸੀ ਚੀਮਾ ਕਲਾਂ ਜੋ ਕਿ ਹਰਭੇਜ ਸਿੰਘ ਦਾ ਰਿਸ਼ਤੇਦਾਰ ਹੈ, ਅਮਿਤ ਰਾਘਵ ਪੁੱਤਰ ਚੰਦਰ ਪਾਲ ਵਾਸੀ ਬਾਦਸ਼ਾਹਪੁਰ, ਅਮਰੀਕ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਲੇਲੀਆ ਜੋ ਵੈਸਟਰਨ ਯੂਨੀਅਨ ਦਾ ਕੰਮ ਕਰਦਾ ਹੈ। ਰਾਹੁਲ ਪੁੱਤਰ ਰਾਮ ਚਰਿਤ ਵਾਸੀ ਪਿੰਡ ਬਰਜੀ ਬਾਜ਼ਾਰ ਨੂੰ ਗ੍ਰਿਫ਼ਤਾਰ ਕਰ ਕੇ ਪੁਲਸ ਨੇ ਹੋਰ 9 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਗਿਰੋਹ ਵੱਲੋਂ ਵਿਦੇਸ਼ ਭੇਜੇ ਗਏ ਅਪਰਾਧੀ ਵਿਅਕਤੀ ਉਥੇ ਬੈਠ ਕੇ ਪੰਜਾਬ ਦੇ ਨੌਜਵਾਨਾਂ ਨੂੰ ਵਰਗਲਾ ਕੇ ਪੈਸੇ ਦਾ ਲਾਲਚ ਦੇ ਕੇ ਨਸ਼ਾ ਸਮੱਗਲਿੰਗ ਦਾ ਧੰਦਾ ਕਰਵਾਉਂਦੇ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਪੁਲਸ ਬੈਰੀਕੇਡ ਕਰ ਰਹੇ ਪੰਜਾਬੀ ਮਾਂ ਬੋਲੀ ਦਾ ਅਪਮਾਨ, ਥਾਣਾ ਰੰਗੜ ਨੰਗਲ ਦੀ ਬਜਾਏ ‘ਥਾਨਾ’ ਲਿਖ ਕੀਤੀ ਖਾਨਾਪੂਰਤੀ
NEXT STORY