ਤਰਨਤਾਰਨ (ਜ.ਬ)- ਅਸ਼ਲੀਲ ਵੀਡੀਓ ਬਣਾ ਕੇ 65 ਸਾਲ ਦੇ ਵਿਅਕਤੀ ਨੂੰ ਬਲੈਕਮੇਲ ਕਰਕੇ 35 ਹਜ਼ਾਰ ਰੁਪਏ ਵਸੂਲ ਕਰਨ ਦੇ ਮਾਮਲੇ ’ਚ ਥਾਣਾ ਹਰੀਕੇ ਦੀ ਪੁਲਸ ਨੇ 4 ਔਰਤਾਂ ਸਣੇ 6 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਜ਼ਿਲ੍ਹਾ ਮੋਗਾ ਦੇ ਪਿੰਡ ਫਿਰੋਜ਼ਵਾਲ ਦੇ ਵਸਨੀਕ 65 ਸਾਲ ਦੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ- 31 ਕਿਲੋ ਹੈਰੋਇਨ ਸਮੇਤ ਫੌਜੀ ਚੜ੍ਹਿਆ ਫਾਜ਼ਿਲਕਾ ਪੁਲਸ ਹੱਥੇ, ਰਾਤੋਂ ਰਾਤ ਅਮੀਰ ਹੋਣ ਦੇ ਵੇਖਦਾ ਸੀ ਸੁਫ਼ਨੇ
ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਇਕ ਔਰਤ ਦਾ ਫ਼ੋਨ ਆ ਰਿਹਾ ਸੀ ਜੋ ਕਿ ਉਸ ਦਾ ਕਿਸੇ ਔਰਤ ਨਾਲ ਰਿਸ਼ਤਾ ਕਰਨ ਲਈ ਕਹਿੰਦੀ ਸੀ। ਉਕਤ ਔਰਤ ਨੇ ਉਸ ਨੂੰ ਹਰੀਕੇ ਆਉਣ ਲਈ ਕਿਹਾ ਅਤੇ 3 ਜਨਵਰੀ ਨੂੰ ਉਹ ਹਰੀਕੇ ਪੱਤਣ ਆ ਗਿਆ। ਜਿੱਥੇ ਔਰਤ ਨੂੰ ਉਸ ਨੂੰ ਆਪਣੇ ਘਰ ਲੈ ਗਈ, ਜਿੱਥੇ ਪਹਿਲਾਂ ਉਕਤ ਔਰਤ ਨੇ ਉਸ ਨੂੰ ਚਾਹ-ਪਾਣੀ ਪਿਲਾਇਆ ਅਤੇ ਫਿਰ ਉਸ ਉੱਪਰ ਰੰਗ ਪਾ ਕੇ ਉਸ ਦਾ ਕੁੜਤਾ ਪਜ਼ਾਮਾ ਖ਼ਰਾਬ ਕਰ ਦਿੱਤਾ ਅਤੇ ਉਸ ਨੂੰ ਕੱਪੜੇ ਉਤਾਰ ਕੇ ਸਾਫ਼ ਕਰਨ ਲਈ ਕਿਹਾ।
ਇਹ ਵੀ ਪੜ੍ਹੋ- ਆਸਟ੍ਰੇਲੀਆ ’ਚ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ ਬਰਜਿੰਦਰ ਸਿੰਘ ਦੇ ਪਰਿਵਾਰ ਨੇ ਲਾਈ ਮਦਦ ਦੀ ਗੁਹਾਰ
ਜਦ ਉਸ ਨੇ ਕੱਪੜੇ ਉਤਾਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਕਤ ਔਰਤ ਨੇ ਧੱਕੇ ਨਾਲ ਉਸ ਦੇ ਕੱਪੜੇ ਉਤਰਵਾ ਦਿੱਤੇ ਅਤੇ ਫਿਰ ਬਿਸਤਰੇ ਉੱਪਰ ਉਸ ਦੇ ਨਾਲ ਇਕ ਕੁੜੀ ਪਾ ਦਿੱਤੀ। ਇਸ ਦੌਰਾਨ ਇਕ ਵਿਅਕਤੀ ਅਤੇ ਔਰਤ ਨੇ ਮੋਬਾਇਲ ਵਿਚ ਉਸ ਦੀ ਵੀਡੀਓ ਬਣਾ ਲਈ ਅਤੇ ਉਸ ਦੀ ਕੁੱਟ ਮਾਰ ਕਰਦਿਆਂ 5 ਹਜ਼ਾਰ ਰੁਪਏ ਕੱਢ ਲਏ ਅਤੇ ਉਸ ਦਾ ਫੋਨ ਵੀ ਖੋਹ ਲਿਆ। ਉਕਤ ਵਿਅਕਤੀਆਂ ਨੇ ਆਪਣੇ ਬਾਕੀ ਸਾਥੀਆਂ ਨਾਲ ਮਿਲ ਕੇ ਉਸ ਨੂੰ ਬੰਦੀ ਬਣਾ ਲਿਆ ਅਤੇ ਫਿਰ 1 ਲੱਖ ਰੁਪਏ ਦੇਣ ਦੀ ਮੰਗ ਕੀਤੀ, ਜਿਸ ’ਤੇ ਉਸ ਨੇ 30 ਹਜ਼ਾਰ ਰੁਪਏ ਦੇ ਕੇ ਆਪਣਾ ਖਹਿੜਾ ਛੁਡਾਇਆ ਅਤੇ ਇਨ੍ਹਾਂ ਦੇ ਚੁੰਗਲ ’ਚੋਂ ਨਿਕਲ ਕੇ ਉਸ ਨੇ ਤੁਰੰਤ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ।
ਇਸ ਸਬੰਧੀ ਸਬ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਦੀ ਸ਼ਿਕਾਇਤ ’ਤੇ ਪਰਵੀਨ ਕੌਰ ਪਤਨੀ ਬਾਜ ਸਿੰਘ ਵਾਸੀ ਸਰਹਾਲੀ, ਗੁਰਵਿੰਦਰ ਸਿੰਘ ਪੁੱਤ ਸੁਲੱਖਣ ਸਿੰਘ ਵਾਸੀ ਚੋਹਲਾ ਸਾਹਿਬ, ਕਰਨਜੀਤ ਕੌਰ, ਪਤਨੀ ਮਲਕੀਤ ਸਿੰਘ ਵਾਸੀ ਝਬਾਲ, ਦਿਲਬਾਗ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕਲੰਜਰ, ਮਨਜਿੰਦਰ ਸਿੰਘ ਪਤਨੀ ਜਸਕਰਨ ਸਿੰਘ ਵਾਸੀ ਹਰੀਕੇ ਅਤੇ ਬਲਜੀਤ ਕੌਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
SYL ਦੇ ਮਾਮਲੇ ’ਚ ਸੁਖਬੀਰ ਬਾਦਲ ਪੰਜਾਬ ਹਿਤੈਸ਼ੀ ਹੋਣ ਦਾ ਭਰਮ ਨਾ ਪਾਲੇ : ਪ੍ਰੋ. ਸਰਚਾਂਦ
NEXT STORY