ਬਟਾਲਾ (ਸਾਹਿਲ, ਯੋਗੀ)- ਬੇਅਦਬੀ ਕਰਨ ਦੇ ਕਥਿਤ ਦੋਸ਼ ਹੇਠ ਨਾਬਾਲਿਗ ਬੱਚੇ ਵਿਰੁੱਧ ਥਾਣਾ ਰੰਗੜ ਨੰਗਲ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਜਾਣਕਾਰੀ ਵਿਚ ਸੁਖਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਸਦਾਰੰਗ ਨੇ ਦੱਸਿਆ ਹੈ ਕਿ ਬੀਤੀ ਕੱਲ੍ਹ ਉਸਦਾ ਮੁੰਡਾ ਰਣਜੋਧ ਸਿੰਘ ਰੋਜ਼ਾਨਾ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਨਿੱਤਨੇਮ ਕਰਨ ਤੋਂ ਬਾਅਦ ਘਰ ਚਲਾ ਗਿਆ ਅਤੇ ਉਹ ਸਵੇਰੇ ਸਾਢੇ 8 ਵਜੇ ਗੁਰਦੁਆਰਾ ਸਾਹਿਬ ਦੇ ਦਰਵਾਜ਼ਿਆਂ ਨੂੰ ਤਾਲੇ ਲਗਾਉਣ ਲਈ ਗੁਰਦੁਆਰਾ ਸਾਹਿਬ ਦੇ ਬਾਹਰਲੇ ਗੇਟ ਦੇ ਅੰਦਰ ਆਇਆ ਤਾਂ ਗੁਰਦੁਆਰਾ ਸਾਹਿਬ ਅੰਦਰੋਂ ਕਰੀਬ 13/14 ਦਾ ਇਕ ਮੁੰਡਾ ਜਿਸਦਾ ਨਾਮ ਕਰਨਦੀਪ ਸਿੰਘ ਉਰਫ ਕਰਨ ਪੁੱਤਰ ਸੁਵਿੰਦਰ ਸਿੰਘ ਵਾਸੀ ਪਿੰਡ ਸਦਾਰੰਗ ਹੈ, ਭੱਜਦਾ ਹੋਇਆ ਬਾਹਰ ਆਇਆ।
ਇਹ ਵੀ ਪੜ੍ਹੋ- ਸ਼ਰੇਆਮ ਗੁੰਡਾਗਰਦੀ: ਨਾਬਾਲਗ ਭੈਣ ਨਾਲ ਛੇੜਖਾਨੀ ਦਾ ਵਿਰੋਧ ਕਰਨ ’ਤੇ ਤਿੰਨ ਭਰਾਵਾਂ 'ਤੇ ਕੀਤਾ ਹਮਲਾ
ਸੁਖਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਜਾਣਕਾਰੀ ਵਿਚ ਅੱਗੇ ਦੱਸਿਆ ਹੈ ਕਿ ਇਸਦੇ ਬਾਅਦ ਉਸ ਨੇ ਅੰਦਰ ਜਾ ਕੇ ਦੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਿਆ ਹੋਇਆ ਸੀ, ਜਿਸ ਬਾਰੇ ਉਸ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਸਦਾਰੰਗ ਨੂੰ ਦੱਸਿਆ, ਜਿਸ ’ਤੇ ਉਸ ਨੇ ਅਤੇ ਪ੍ਰਧਾਨ ਨੇ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਚੈੱਕ ਕਰਨ ’ਤੇ ਪਾਇਆ ਕਿ ਉਕਤ ਮੁੰਡਾ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਪਾੜਦਾ ਅਤੇ ਪ੍ਰਸ਼ਾਦ ਵਾਲੇ ਡੱਬੇ ’ਚ ਥੁੱਕਦਾ ਕੈਮਰਿਆਂ ਵਿਚ ਦਿਖਾਈ ਦਿੰਦਾ ਹੈ ਅਤੇ ਅਜਿਹਾ ਕਰਕੇ ਉਕਤ ਬੱਚੇ ਨੇ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਹੋਰ ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਸਬੰਧੀ ਏ.ਐੱਸ.ਆਈ ਅਮਰਜੀਤ ਸਿੰਘ ਨੇ ਕਾਰਵਾਈ ਕਰਦਿਆਂ ਉਕਤ ਨਾਬਾਲਿਗ ਮੁੰਡੇ ਦੇ ਵਿਰੁੱਧ ਧਾਰਾ 295-ਏ ਆਈ.ਪੀ.ਸੀ ਤਹਿਤ ਥਾਣਾ ਰੰਗੜ ਨੰਗਲ ਵਿਖੇ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਕਾਰ ’ਚ ਪ੍ਰੇਮਿਕਾ ਨਾਲ ਰੰਗਰਲੀਆਂ ਮਨਾ ਰਿਹਾ ਸੀ ਮੁਲਾਜ਼ਮ, ਰੋਕਣ ਦਾ ਇਸ਼ਾਰਾ ਦਿੱਤਾ ਤਾਂ ਕਰ 'ਤਾ ਇਹ ਕਾਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ ਦੀ ਫਿਰ ਤੋਂ ਨਾਪਾਕ ਹਰਕਤ, ਡਰੋਨ ਰਾਹੀਂ ਭੇਜੀ ਕਰੋੜਾਂ ਦੀ ਹੈਰੋਇਨ
NEXT STORY