ਅੰਮ੍ਰਿਤਸਰ (ਰਮਨ)- ਸਾਲ 2023 ਨੂੰ ਅਲਵਿਦਾ ਹੋਣ ’ਤੇ ਵੀ ਨਗਰ ਨਿਗਮ ਅੰਮ੍ਰਿਤਸਰ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਕਈ ਕੰਮਾਂ ਨੂੰ ਪੂਰਾ ਨਹੀਂ ਕਰ ਸਕਿਆ ਹੈ। ਕਈ ਕੰਮ ਤਾਂ ਕੱਛੂਕੱਮੇ ਦੀ ਚਾਲ ’ਚ ਚੱਲ ਰਹੇ ਹਨ ਤੇ ਕਈ ਤਾਂ ਪੂਰੀ ਤਰ੍ਹਾਂ ਬੰਦ ਪਏ ਹੋਏ ਹਨ। ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਕਈ ਥਾਵਾਂ ’ਤੇ ਪੈਸਾ ਫਜ਼ੂਲ ’ਚ ਖ਼ਰਚ ਕਰ ਬਰਬਾਦ ਕੀਤਾ ਹੈ। ਉੱਥੇ ਹੀ ਕਈ ਨਵੇਂ ਪ੍ਰਾਜੈਕਟਾਂ ਤੋਂ ਸ਼ਹਿਰ ਦੀ ਨੁਹਾਰ ਵੀ ਬਦਲਣ ਵਾਲੀ ਹੈ। ਸਾਲ 2023 ’ਚ ਨਿਗਮ ਕਮਿਸ਼ਨਰਾਂ ਦੇ ਫੇਰਬਦਲ ਹੋਣ ਕਾਰਨ ਕਾਫ਼ੀ ਅਸਰ ਪਿਆ ਹੈ। 25 ਦਿਨ ਤੋਂ ਨਿਗਮ ਨੂੰ ਕੋਈ ਪੱਕੇ ਤੌਰ ’ਤੇ ਕਮਿਸ਼ਨਰ ਨਹੀਂ ਮਿਲਿਆ ਹੈ। ਕਮਿਸ਼ਨਰ ਰਾਹੁਲ ਦੇ ਤਬਾਦਲੇ ਤੋਂ ਬਾਅਦ ਡੀ.ਸੀ. ਅੰਮ੍ਰਿਤਸਰ ਨੂੰ ਚਾਰਜ ਦਿੱਤਾ ਗਿਆ ਹੈ, ਪਰ ਉਹ ਵੀ ਪੂਰਾ ਸਮਾਂ ਨਹੀਂ ਦੇ ਪਾ ਰਹੇ ਹਨ। ਕਮਿਸ਼ਨਰਾਂ ਦੇ ਤਬਾਦਲਿਆਂ ’ਚ ਉਲਝਿਆ ਰਿਹਾ ਨਿਗਮ ਦਾ ਕੰਮਕਾਜ।
ਰਾਹੀ ਪ੍ਰਾਜੈਕਟ ’ਤੇ ਨਿਗਮ ਨੇ ਲਗਾਇਆ ਜ਼ੋਰ
ਨਿਗਮ ਪ੍ਰਸ਼ਾਸਨ ਨੇ ਰਾਹੀ ਪ੍ਰਾਜੈਰਟ ਈ-ਆਟੋ ’ਤੇ ਜ਼ਿਆਦਾ ਜ਼ੋਰ ਲਗਾਇਆ। ਈ-ਆਟੋ ਨੂੰ ਲੈ ਕੇ ਕਾਰਨੀਵਾਲ ਲਗਾਏ, ਡੀਜ਼ਲ ਆਟੋ ਚਾਲਕਾਂ ਨਾਲ ਕਈ ਬੈਠਕਾਂ ਕੀਤੀਆਂ, ਉੱਥੇ ਹੀ ਸਰਕਾਰ ਦੁਆਰਾ ਦਿੱਤੀ ਜਾ ਰਹੀ ਸਬਸਿਡੀ ਨੂੰ ਲੈ ਕੇ ਵੀ ਕਾਫੀ ਪਬਲਿਸਿਟੀ ਕੀਤੀ ਤਾਂ ਕਿ ਲੋਕ ਸ਼ਹਿਰ ’ਚ ਈ-ਆਟੋ ਦਾ ਇਸਤੇਮਾਲ ਕਰਨ।
ਇਹ ਵੀ ਪੜ੍ਹੋ : ਨਵੇਂ ਸਾਲ ਦੀ ਆਮਦ ’ਤੇ ਵੱਡੀ ਗਿਣਤੀ ’ਚ ਸੰਗਤ ਸ੍ਰੀ ਦਰਬਾਰ ਸਾਹਿਬ ਨਤਮਸਤਕ, ਦੇਖੋ ਅਲੌਕਿਕ ਤਸਵੀਰਾਂ
ਸ਼ਹਿਰ ’ਤੇ ਤੀਜੀ ਅੱਖ ਦੀ ਨਜ਼ਰ ਕਰ ਰਹੀ ਕੰਮ
ਸ਼ਹਿਰ ’ਚ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਲਗਾਏ ਗਏ ਸੀ. ਸੀ. ਟੀ. ਵੀ. ਕੈਮਰਿਆਂ ਦਾ ਇੰਟੀਗ੍ਰੇਟਿਡ ਕੰਟਰੋਲ ਕਮਾਂਡ ਕੰਟਰੋਲ (ਆਈ. ਸੀ. ਸੀ. ਸੀ.) ਪ੍ਰੋਜੇਨਿਗਮ ਦਫ਼ਤਰ ’ਚ ਹੀ ਸਥਾਪਤ ਹੈ। ਸ਼ਹਿਰ ’ਚ ਇਸ ਸਮੇਂ ਤੀਜੀ ਅੱਖ ਵੀ ਕੰਮ ਕਰ ਰਹੀ ਹੈ। ਪ੍ਰਾਜੈਕਟ ਦੀ ਸ਼ੁੱਭ ਆਰੰਭ ਸਾਬਕਾ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ 13 ਅਗਸਤ ਨੂੰ ਕੀਤਾ ਸੀ। ਇਸ ਪ੍ਰਾਜੈਕਟ ਤਹਿਤ 91 ਕਰੋੜ ਦੀ ਲਾਗਤ ਨਾਲ 409 ਸਾਈਟ ’ਤੇ 1115 ਸੀ. ਸੀ. ਟੀ. ਵੀ. ਕੈਮਰੇ ਸ਼ਹਿਰ ’ਚ ਲੱਗੇ ਹਨ। ਆਉਣ ਵਾਲੇ ਸਮੇਂ ’ਚ ਇਸ ਪ੍ਰਾਜੈਕਟ ਦੇ ਜ਼ਰੀਏ ਜੋ ਲੋਕ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨਗੇ ਉਨ੍ਹਾਂ ਦੇ ਚਾਲਾਨ ਵੀ ਕੱਟੇ ਜਾਣਗੇ, ਉੱਥੇ ਹੀ ਕ੍ਰਾਈਮ ’ਤੇ ਵੀ ਤਿੱਖੀ ਨਜ਼ਰ ਰਹੇਗੀ।
ਇਹ ਵੀ ਪੜ੍ਹੋ : ਪ੍ਰੇਮ ਵਿਆਹ ਕਰਵਾਉਣ ਦੀ ਮਿਲੀ ਭਿਆਨਕ ਸਜ਼ਾ, 20 ਦੇ ਕਰੀਬ ਲੋਕਾਂ ਨੇ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਡਿਆ
ਨਹੀਂ ਕਰ ਸਕੇ ਇਸ ਪ੍ਰਾਜੈਕਟ ਦੀ ਸ਼ੁਰੂਆਤ
ਨਗਰ ਨਿਗਮ ਆਫ਼ਿਸ ਦੇ ਬਾਹਰੋਂ ਜਾ ਰਹੇ ਸਾਈਕਲ ਟ੍ਰੈਕ ਨੂੰ ਅੱਜ ਤੱਕ ਨਹੀਂ ਸ਼ੁਰੂ ਕਰ ਸਕੇ। ਹਾਲਾਂਕਿ ਨਗਰ ਨਿਗਮ ਦੇ ਕਮਿਸ਼ਨਰ ਅਤੇ ਸੀ. ਈ. ਓ. ਇਸੇ ਬਿਲਡਿੰਗ ’ਚ ਆਉਂਦੇ ਹਨ ਫਿਰ ਵੀ ਕਰੋੜਾਂ ਰੁਪਏ ਦੀ ਇਸ ਪ੍ਰਾਜੈਕਟ ਦੀ ਸ਼ੁਰੂਆਤ ਨਹੀਂ ਹੋਈ। ਜਦੋਂ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨਾ ਸੀ ਤਾਂ ਇਸ ’ਤੇ ਕੰਮ ਵੱਡੇ ਪੱਧਰ ’ਤੇ ਹੋਇਆ ਸੀ, ਸਾਰਾ ਟ੍ਰੈਕ ਬਣ ਕੇ ਤਿਆਰ ਹੈ। ਲੋਕਾਂ ਦਾ ਟੈਕਸ ਰੂਪੀ ਪੈਸਾ ਬਰਬਾਦ ਹੋ ਰਿਹਾ ਹੈ।
ਸਾਲਿਡ ਬੇਸਟ ਨੂੰ ਦਿੱਤੀਆਂ ਗੱਡੀਆਂ ਹੋ ਰਹੀਆਂ ਕੰਡਮ
ਪਿਛਲੀ ਸਰਕਾਰ ਦੇ ਸਮੇਂ ਸਾਲਿਡ ਬੇਸਟ ਕੰਪਨੀ ਨੂੰ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਕਰੋੜਾਂ ਰੁਪਏ ਦੀਆਂ ਗੱਡੀਆਂ ਦਿੱਤੀਆਂ ਗਈਆਂ ਸਨ ਕਿ ਸ਼ਹਿਰ ’ਚ ਕੂੜੇ ਦੀ ਲਿਫਟਿੰਗ ਸਹੀ ਹੋ ਜਾਏਗੀ ਪਰ ਕੂੜੇ ਦੀ ਲਿਫਟਿੰਗ ਦੇ ਹਾਲਾਤ ਹਰ ਦਿਨ ਬਦਤਰ ਹੁੰਦੀ ਜਾ ਰਹੀ ਹੈ। ਉੱਥੇ ਹੀ ਗੱਡੀਆਂ ਦੀ ਹਾਲਤ ਵੀ ਕੰਡਮ ਵਰਗੀ ਹੋ ਰਹੀ ਹੈ।
ਨਹਿਰੀ ਪਾਣੀ ਪ੍ਰਾਜੈਕਟ ਨੂੰ ਲੈ ਕੇ ਅਧਿਕਾਰੀ ਦਿਨ-ਰਾਤ ਇਕ ਕਰ ਕੇ ਜ਼ੋਰਾਂ ’ਤੇ ਲੱਗੇ ਹਨ। ਪ੍ਰਾਜੈਕਟ ’ਤੇ ਬਲੱਡ ਬੈਂਕ ਦੀ ਟੀਮ ਵੀ ਕੰਮ ਕਰ ਰਹੀ ਹੈ। 24 ਘੰਟੇ ਨਹਿਰੀ ਪਾਣੀ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ ਇਹ ਸ਼ਹਿਰ ਦਾ ਸਭ ਤੋਂ ਵੱਡਾ ਪ੍ਰਾਜੈਕਟ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੇਂ ਸਾਲ ’ਤੇ ਸੁਖਬੀਰ ਬਾਦਲ ਸਣੇ ਕਈ ਸਿਆਸੀ ਆਗੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
NEXT STORY