ਬਹਿਰਾਮਪੁਰ/ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਬਹਿਰਾਮਪੁਰ ਦੇ ਇਲਾਕੇ ਅੰਦਰ ਪਿਛਲੇ ਕੁਝ ਸਮੇਂ ਤੋਂ ਨਸ਼ੇ ਦੇ ਕਾਰੋਬਾਰ ਅਤੇ ਲੁੱਟ-ਖੋਹ ਦੇ ਧੰਦੇ ਦੀਆਂ ਘਟਨਾ ਆਮ ਵੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਅੱਜ ਉਸ ਸਮੇਂ ਵੇਖਣ ਨੂੰ ਮਿਲਿਆ ਜਦ 2 ਵੱਖ-ਵੱਖ ਮੋਟਰਸਾਈਕਲਾਂ 'ਤੇ ਤਿੰਨ ਨੌਜਵਾਨ ਸਵਾਰ ਹੋ ਕੇ ਦੀਨਾਨਗਰ ਵਾਲੀ ਸਾਈਡ ਤੋਂ ਬਹਿਰਾਮਪੁਰ ਵਾਲੀ ਸਾਈਡ ਨੂੰ ਆ ਰਹੇ ਸਨ।
ਇਹ ਵੀ ਪੜ੍ਹੋ- ਐਕਸ਼ਨ 'ਚ ਪੰਜਾਬ ਪੁਲਸ, ਕਰ 'ਤਾ ਐਨਕਾਊਂਟਰ
ਜਦ ਪੁਲਸ ਸਟੇਸ਼ਨ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਬਾਠਾਂਵਾਲ ਅੱਡੇ ਨੇੜਿਓਂ ਬਹਿਰਾਮਪੁਰ ਵਾਲੀ ਸਾਈਡ ਤੋਂ ਪੁਲਸ ਦੀ ਗੱਡੀ ਦਾ ਹੂਟਰ ਮਾਰਦੀ ਦੀਨਾਨਗਰ ਵਾਲੀ ਸਾਈਡ ਨੂੰ ਜਾ ਰਹੀ ਸੀ ਅਤੇ ਇਹ ਨੌਜਵਾਨ ਹੂਟਰ ਦੀ ਆਵਾਜ਼ ਸੁਣਦੇ ਹੀ ਮੋਟਰਸਾਈਕਲ ਸੜਕ ਕਿਨਾਰੇ ਅੱਡੇ ਦੇ ਸੁੱਟ ਕੇ ਦੂਜੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਗਏ ਪਰ ਪੁਲਸ ਨੂੰ ਇਹਨਾਂ ਦੇ ਮੋਟਰਸਾਈਕਲ ਸੁੱਟਣ ਬਾਰੇ ਕੁਝ ਵੀ ਪਤਾ ਨਾ ਲੱਗਾ । ਪੁਲਸ ਸਿੱਧਾ ਦੀਨਾਨਗਰ ਵਾਲੀ ਸਾਈਡ ਨੂੰ ਚੱਲ ਗਈ ਜਦ ਅੱਡੇ 'ਤੇ ਮੌਜੂਦ ਦੁਕਾਨਦਾਰ ਵੱਲੋਂ ਬਹਿਰਾਮਪੁਰ ਥਾਣੇ ਅੰਦਰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਤਾਂ ਬਹਿਰਾਮਪੁਰ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਇਹ ਮੋਟਰਸਾਈਕਲ ਆਪਣੇ ਕਬਜ਼ੇ 'ਚ ਲੈ ਲਿਆ ਗਿਆ।
ਇਹ ਵੀ ਪੜ੍ਹੋ- ਸਪਾ ਸੈਂਟਰ ’ਚ ਜਿਸਮ ਫਿਰੋਸ਼ੀ ਦਾ ਧੰਦਾ ਬੇਪਰਦ
ਪੁਲਸ ਮੁਤਾਬਕ ਇਸ ਮੋਟਰਸਾਈਕਲ ਦੀ ਨਾ ਤਾਂ ਕੋਈ ਨੰਬਰ ਪਲੇਟ ਸੀ ਅਤੇ ਨਾ ਹੀ ਇਸ ਵਿੱਚੋਂ ਕਿਸੇ ਤਰ੍ਹਾਂ ਦਾ ਕੋਈ ਕਾਗਜ਼ ਪੱਤਰ ਮਿਲਿਆ ਹੈ ਜੋ ਅਜੇ ਸ਼ੱਕੀ ਹਾਲਾਤ 'ਚ ਹੋਣ ਕਾਰਨ ਪੁਲਸ ਵੱਲੋਂ ਇਸ ਨੂੰ ਥਾਣੇ ਲਿਆਂਦਾ ਹੈ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੁੜੀ ਦਾ ਮੋਬਾਈਲ ਅਤੇ ਪਰਸ ਖੋਹ ਕੇ ਫਰਾਰ ਹੋਣ ਵਾਲੇ 3 ਨੌਜਵਾਨਾਂ ਵਿਰੁੱਧ ਕੇਸ ਦਰਜ
NEXT STORY