ਤਰਨਤਾਰਨ (ਵਿਜੇ ਕੁਮਾਰ)—ਤਰਨਤਾਰਨ ਸ਼੍ਰੀ ਦਰਬਾਰ ਸਾਹਿਬ ਨੇੜੇ ਰਾਜਪੂਤਾ ਦੁਕਾਨ 'ਚੋ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਦੁਕਾਨਦਾਰ ਨੇ ਦੇਖਿਆ ਕਿ ਉਸ ਦਾ ਕੈਮਰਾ ਗਾਇਬ ਹੈ ਉਸ ਨੇ ਅਪਣੀ ਦੁਕਾਨ ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਤਾਂ ਉਸ ਵਿੱਚ ਪਤਾ ਲੱਗਿਆ ਕਿ ਸੜਕ ਤੇ ਜਾਂਦਾ ਹੋਇਆ ਨੌਜਵਾਨ ਉਸ ਦੀ ਦੁਕਾਨ 'ਚ ਦਾਖਲ ਹੋਇਆ ਉਸ ਨੇ ਦੇਖਿਆ ਕਿ ਦੁਕਾਨ ਵਿਚ ਕੋਈ ਨਹੀਂ ਹੈ ਉਸ ਨੇ ਟੇਬਲ ਤੇ ਪਿਆ ਕੈਮਰਾ ਚੁੱਕ ਲਿਆ ਤੇ ਫਿਰ ਉਸ ਨੂੰ ਲਿਫਾਫੇ ਵਿੱਚ ਪਾਇਆ ਤੇ ਜਾਂਦੇ ਹੋਏ ਸੜਕ ਤੇ ਆਟੋ ਤੇ ਬੈਠ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਤੋਂ ਦੋ-ਤਿਨ ਮਿੰਟ ਹੀ ਪਾਸੇ ਹੋਇਆ ਕਿ ਚੋਰ ਆਪਣਾ ਕੰਮ ਕਰਕੇ ਰਫੂਚੱਕਰ ਹੋ ਗਿਆ।ਇਸ ਮੌਕੇ 'ਤੇ ਦੁਕਾਨਦਾਰ ਨੇ ਆਪਣੀ ਹੱਡ ਬੀਤੀ ਸੁਣਾਈ ਅਤੇ ਕਿਹਾ ਕਿ ਮੈ ਇਸ ਸਬੰਧੀ ਥਾਣੇ 'ਚ ਕੋਈ ਦਰਖਾਸਤ ਨਹੀ ਦਿੱਤੀ ਉਨ੍ਹਾਂ ਨੇ ਕਿਹਾ ਕਿ ਸਾਨੂੰ ਪੁਲਸ ਤੇ ਕੋਈ ਵਿਸ਼ਵਾਸ਼ ਨਹੀ ਹੈ ਕਿਉਂਕਿ ਪਹਿਲਾ ਵੀ ਮੇਰੇ ਘਰੋਂ ਚੋਰੀ ਹੋਈ, ਉਨ੍ਹਾਂ ਨੇ ਸਾਰੇ ਸਬੂਤ ਦਿੱਤੇ ਪਰ ਪੁਲਸ ਨੇ ਕੁਝ ਨਹੀਂ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਜੋ ਵੀ ਕਰਨਗੇ ਆਪ ਹੀ ਕਰਨਗੇ।
ਜ਼ਬਰਦਸਤੀ ਫਿਰੌਤੀ ਹਾਸਲ ਕਰਨ ਵਾਲਾ ਨੌਜਵਾਨ ਮਾਰੂ ਹਥਿਆਰ ਸਣੇ ਕਾਬੂ
NEXT STORY