ਅੰਮ੍ਰਿਤਸਰ(ਰਮਨ)-ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਦੇ ਹੁਕਮਾਂ ’ਤੇ ਅਸਟੇਟ ਵਿਭਾਗ ਦੀ ਟੀਮ ਨੇ ਨਿਗਮ ਦੀ ਜ਼ਮੀਨ ’ਤੇ ਲੋਕਾਂ ਵਲੋਂ ਬਣਾਈਆਂ ਗਈਆਂ ਤਿੰਨ ਦੁਕਾਨਾਂ ’ਤੇ ਪੀਲਾ ਪੰਜਾ ਚਲਾ ਕੇ ਕੀਤੇ ਗਏ ਕਬਜ਼ੇ ਹਟਾਏ ਗਏ। ਜਾਣਕਾਰੀ ਅਨੁਸਾਰ ਨਗਰ ਨਿਗਮ ਨੂੰ ਸ਼ਿਕਾਇਤ ਮਿਲੀ ਸੀ ਕਿ ਨੂਰੀ ਮੁਹੱਲਾ ਭਗਤਾਂਵਾਲਾ ਇਲਾਕੇ ਵਿਚ ਨਗਰ ਨਿਗਮ ਦੀ ਜ਼ਮੀਨ ’ਤੇ ਕਿਸੇ ਨੇ ਕਬਜ਼ਾ ਕਰ ਕੇ ਤਿੰਨ ਦੁਕਾਨਾਂ ਬਣਾ ਲਈਆਂ ਹਨ। ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਡਿੱਚ ਮਸ਼ੀਨ ਦੀ ਮਦਦ ਨਾਲ ਦੁਕਾਨਾਂ ਨੂੰ ਢਾਹ ਦਿੱਤਾ।
ਇਹ ਵੀ ਪੜ੍ਹੋ-ਭਾਰਤ-ਪਾਕਿ ਸਰਹੱਦ 'ਤੇ ਫਿਰ ਵਿਖੇ ਗਏ ਚਾਰ ਸ਼ੱਕੀ ਵਿਅਕਤੀ, ਪੁਲਸ ਅਤੇ BSF ਵੱਲੋਂ ਕੀਤੀ ਜਾ ਰਹੀ ਤਲਾਸ਼ੀ
ਇਕ ਦੁਕਾਨ ਵਿਚਕਾਰ ਕਾਰ ਅਤੇ ਹੋਰ ਸਾਮਾਨ ਪਿਆ ਹੋਣ ਕਾਰਨ ਇਸ ਦੁਕਾਨ ਨੂੰ ਪੂਰੀ ਤਰ੍ਹਾਂ ਢਾਹਿਆ ਨਹੀਂ ਗਿਆ, ਜਿਸ ਕਾਰਨ ਲੋਕਾਂ ਨੇ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਉਹ ਖੁਦ ਇਸ ਦੁਕਾਨ ਨੂੰ ਪੂਰੀ ਤਰ੍ਹਾਂ ਹਟਾ ਲੈਣਗੇ, ਜਿਸ ’ਤੇ ਟੀਮ ਉਥੋਂ ਵਾਪਸ ਆ ਗਈ। ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਗਰ ਨਿਗਮ ਦੀ ਜ਼ਮੀਨ ’ਤੇ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ, ਨਿਹੰਗ ਸਿੰਘ ਵੱਲੋਂ ਨੌਜਵਾਨ ਦਾ ਕਤਲ
ਦੂਜੇ ਪਾਸੇ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਨਿਗਮ ਦੇ ਭੂਮੀ ਵਿਭਾਗ ਨੂੰ ਹੁਕਮ ਜਾਰੀ ਕੀਤੇ ਸਨ ਕਿ ਨਿਗਮ ਦੇ ਜ਼ੋਨ ਨੰਬਰ 3 ਵਿੱਚ ਸਥਿਤ ਕਬਾੜ ਦੇ ਪਹਾੜ ਨੂੰ ਈ-ਆਕਸ਼ਨ ਰਾਹੀਂ ਵੇਚਿਆ ਜਾਵੇ। ਕਮਿਸ਼ਨਰ ਵੱਲੋਂ ਕਬਾੜ ਵੇਚਣ ਲਈ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਐੱਸ. ਈ. ਸਿਵਲ ਸੰਦੀਪ ਸਿੰਘ, ਡੀ. ਸੀ. ਐੱਫ. ਏ. ਮਨੂ ਸ਼ਰਮਾ, ਸਿਹਤ ਅਫ਼ਸਰ ਡਾ. ਕਿਰਨ ਕੁਮਾਰ, ਅਸਟੇਟ ਅਫ਼ਸਰ ਧਰਮਿੰਦਰ ਜੀਤ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਕਮੇਟੀ ਇਸ ਕਬਾੜ ਨੂੰ ਵੇਚਣ ਲਈ ਰੇਟ ਤੈਅ ਕਰੇਗੀ ਅਤੇ ਈ-ਨਿਲਾਮੀ ਲਈ ਟੈਂਡਰ ਜਾਰੀ ਕਰੇਗੀ।
ਇਹ ਵੀ ਪੜ੍ਹੋ- ਮਣੀਮਹੇਸ਼ ਦੀ ਯਾਤਰਾ 'ਤੇ ਗਏ ਪੰਜਾਬ ਦੇ ਲੋਕਾਂ ਨਾਲ ਵਾਪਰਿਆ ਹਾਦਸਾ, ਤਿੰਨ ਜਣਿਆ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ-ਪਾਕਿ ਸਰਹੱਦ 'ਤੇ ਫਿਰ ਵਿਖੇ ਗਏ ਚਾਰ ਸ਼ੱਕੀ ਵਿਅਕਤੀ, ਪੁਲਸ ਅਤੇ BSF ਵੱਲੋਂ ਕੀਤੀ ਜਾ ਰਹੀ ਤਲਾਸ਼ੀ
NEXT STORY