ਗੁਰਦਾਸਪੁਰ (ਹਰਮਨ)- ਪੰਜਾਬ ਅੰਦਰ ਨਸ਼ਿਆਂ ਦੀ ਆਦਤ ਕਾਰਨ ਜਿਥੇ ਕਈ ਨੌਜਵਾਨ ਆਪਣੇ ਘਰ ਅਤੇ ਜ਼ਿੰਦਗੀਆਂ ਤਬਾਹ ਕਰ ਚੁੱਕੇ ਹਨ, ਉਥੇ ਇਕ ਅਜਿਹੇ ਪਤੀ-ਪਤਨੀ ਦੀ ਸੱਚੀ ਕਹਾਣੀ ਵੀ ਸਾਹਮਣੇ ਹੋਈ ਹੈ ਜੋ ਹੁਣ ਤੱਕ ਕਰੀਬ ਇਕ ਕਰੋੜ ਰੁਪਏ ਦਾ ਨਸ਼ਾ ਪੀ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਜੋੜੇ ’ਚੋਂ ਪਹਿਲਾਂ ਪਤੀ ਨਸ਼ਾ ਕਰਦਾ ਸੀ। ਜਾਣਕਾਰੀ ਦਿੰਦਿਆਂ ਮੁੰਡੇ ਨੇ ਦੱਸਿਆ ਕਿ ਜਦੋਂ ਉਹ 28 ਸਾਲ ਦਾ ਸੀ ਤਾਂ ਉਹ ਕੁਸ਼ਤੀ ਕਰਨ ਜਾਂਦਾ ਸੀ, ਉਸਦੀ ਸਿਹਤ ਠੀਕ ਹੋਣ ਕਾਰਨ ਉਸਦੇ ਦੋਸਤ ਉਸਨੂੰ ਆਪਣੀ ਚੌਧਰ ਦਿਖਾਉਣ ਲਈ ਲੜਾਈਆਂ ’ਚ ਲੈ ਜਾਂਦੇ ਸਨ ਅਤੇ ਲੜਾਈ ਝਗੜੇ ਤੋਂ ਬਾਅਦ ਪਾਸਾ ਭਾਰਾ ਹੋਣ ’ਤੇ ਪਾਰਟੀ ਵੀ ਕਰਦੇ ਸਨ। ਲੜਾਈ-ਝਗੜੇ ’ਚ ਉਹ ਕਈ ਵਾਰ ਜ਼ਖ਼ਮੀ ਹੋ ਗਿਆ ਅਤੇ ਫਿਰ 2013 ’ਚ ਉਸ ਨੇ ਪਹਿਲੀ ਵਾਰ ਨਸ਼ੇ ਦਾ ਸੇਵਨ ਕੀਤਾ। ਇਹ ਨਸ਼ਾ ਉਸਨੂੰ ਦੋਸਤਾਂ ਨੇ ਦਿੱਤਾ ਸੀ ਤਾਂ ਜੋ ਲੜਾਈ-ਝਗੜੇ ’ਚ ਜ਼ਖਮੀ ਹੋਣ ’ਤੇ ਵੀ ਉਸ ਨੂੰ ਕੋਈ ਦਰਦ ਮਹਿਸੂਸ ਨਾ ਹੋਵੇ।
ਇਹ ਵੀ ਪੜ੍ਹੋ : ਦੋ ਪਰਿਵਾਰਾਂ ਦੀ ਲੜਾਈ 'ਚ ਗੁਰਦੁਆਰਾ ਸਾਹਿਬ ਨੂੰ ਬਣਾਇਆ ਨਿਸ਼ਾਨਾ, ਚਲਾਏ ਇੱਟਾਂ-ਰੋੜੇ ਤੇ ਕੀਤੀ ਭੰਨਤੋੜ
ਇਸ ਤੋਂ ਬਾਅਦ ਉਹ ਨਸ਼ੇ ਦਾ ਆਦੀ ਹੋ ਗਿਆ ਅਤੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਨੂੰ ਸਰਕਾਰੀ ਨੌਕਰੀ ਮਿਲ ਗਈ। ਉਸ ਤੋਂ ਪੈਸੇ ਲੈ ਕੇ ਉਸਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਕਦੇ ਉਹ ਅੰਮ੍ਰਿਤਸਰ ਤੇ ਕਦੇ ਬਟਾਲਾ ਜਾ ਕੇ ਨਸ਼ਾ ਕਰਦਾ ਸੀ। ਇਸ ਦੌਰਾਨ ਉਸ ਦੀ ਇਕ ਕੁੜੀ ਨਾਲ ਦੋਸਤੀ ਹੋ ਗਈ, ਜਿਸ ਤੋਂ ਬਾਅਦ ਉਸ ਨੇ ਉਸ ਨਾਲ ਪ੍ਰੇਮ ਵਿਆਹ ਕਰਵਾ ਲਿਆ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਪਤਨੀ ਨੂੰ ਪਤਾ ਲੱਗਾ ਕਿ ਉਹ ਨਸ਼ੇ ਦਾ ਆਦੀ ਸੀ। ਕਈ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੇ ਆਪਣੀ ਪਤਨੀ ਦੀ ਗੱਲ ਨਾ ਮੰਨੀ ਅਤੇ ਨਸ਼ਾ ਕਰਨਾ ਜਾਰੀ ਰੱਖਿਆ ਅਤੇ 2 ਸਾਲ ਬਾਅਦ ਉਨ੍ਹਾਂ ਦੇ ਘਰ ਬੱਚੀ ਨੇ ਜਨਮ ਲਿਆ ਪਰ ਫਿਰ ਵੀ ਉਹ ਆਪਣੀ ਪਤਨੀ ਦੇ ਸਾਹਮਣੇ ਹੀ ਨਸ਼ੇ ਕਰਦਾ ਰਿਹਾ।
ਫਿਰ 2017 ’ਚ ਜਦੋਂ ਉਸਦੀ ਪਤਨੀ ਦੁਬਾਰਾ ਗਰਭਵਤੀ ਹੋ ਗਈ ਤਾਂ ਇਕ ਦਿਨ ਉਸਦੀ ਪਤਨੀ ਨੇ ਕਿਹਾ ਕਿ ਉਸਨੂੰ ਸਰਵਾਈਕਲ ਦਰਦ ਹੋ ਰਿਹਾ ਹੈ ਅਤੇ ਦਰਦ ਤੋਂ ਛੁਟਕਾਰਾ ਪਾਉਣ ਲਈ ਉਸਨੇ ਆਪਣੇ ਪਤੀ ਨੂੰ ਪਹਿਲੀ ਵਾਰ ਨਸ਼ਾ ਦਿੱਤਾ। ਇਸ ਤੋਂ ਬਾਅਦ ਉਹ ਵੀ ਨਸ਼ੇ ਦੀ ਦਲਦਲ ’ਚ ਫਸ ਗਈ ਅਤੇ ਦੋਵੇਂ ਇਕੱਠੇ ਨਸ਼ਾ ਕਰਨ ਲੱਗ ਪਏ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵੱਡਾ ਹੁਕਮ, ਕਿਸਾਨਾਂ ਲਈ ਮੁਆਵਜ਼ਾ ਰਾਸ਼ੀ ਜਾਰੀ
ਪਤਨੀ ਨੇ ਦੱਸਿਆ ਕਿ ਉਹ ਦਿਨ ’ਚ ਤਿੰਨ ਵਾਰ ਸਵੇਰੇ, ਸ਼ਾਮ ਅਤੇ ਰਾਤ ਨੂੰ ਨਸ਼ੇ ਦਾ ਸੇਵਨ ਕਰਦੀ ਸੀ ਅਤੇ ਨਸ਼ੇ ਕਾਰਨ ਉਨ੍ਹਾਂ ਨੇ ਘਰ ’ਚ ਰੱਖੇ ਕਰੀਬ 22 ਤੋਲੇ ਸੋਨੇ ਦੇ ਗਹਿਣੇ ਵੀ ਵੇਚ ਦਿੱਤੇ ਸਨ। ਨਸ਼ੇ ਦਾ ਸੇਵਨ ਕਰਨ ਲਈ ਉਨ੍ਹਾਂ ਨੇ ਕਈ ਲੋਕਾਂ ਤੋਂ ਪੈਸੇ ਵੀ ਉਧਾਰ ਲਏ ਅਤੇ ਬਾਅਦ ’ਚ ਉਨ੍ਹਾਂ ਤੋਂ ਦੂਰੀ ਬਣਾ ਲਈ। ਹੁਣ ਤੱਕ ਇਹ ਦੋਵੇਂ ਨਸ਼ੇ ’ਤੇ ਕਰੀਬ ਇਕ ਕਰੋੜ ਰੁਪਏ ਬਰਬਾਦ ਕਰ ਚੁੱਕੇ ਹਨ। ਉਸਨੇ ਦੱਸਿਆ ਕਿ ਜਦੋਂ ਉਸ ਦੀ ਡਿਲਵਿਰੀ ਹੋਣੀ ਸੀ ਤਾਂ ਵੀ ਉਸ ਨੇ ਭਾਰੀ ਨਸ਼ਾ ਕੀਤਾ ਹੋਇਆ ਸੀ ਅਤੇ ਪੁੱਤਰ ਹੋਣ ਤੋਂ ਬਾਅਦ ਵੀ ਉਹ ਨਸ਼ੇ ਕਰਦੀ ਰਹੀ। ਹੁਣ ਉਨ੍ਹਾਂ ਦਾ ਪੁੱਤਰ 3 ਸਾਲ ਦੀ ਉਮਰ ਅਤੇ ਕੁੜੀ ਵੀ ਵੱਡੀ ਹੋ ਰਹੀ ਹੈ। ਹੁਣ ਦੋਵੇਂ ਆਪਣੇ ਬੱਚਿਆਂ ਲਈ ਨਸ਼ਾ ਛੱਡਣਾ ਚਾਹੁੰਦੇ ਹਨ। ਇਸ ਲਈ ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਹੋਏ ਹਨ, ਜਿੱਥੇ ਉਹ ਪਿਛਲੇ 20 ਦਿਨਾਂ ਤੋਂ ਜ਼ੇਰੇ ਇਲਾਜ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਵਿਅਕਤੀ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ
ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦੇ ਪ੍ਰਾਜੈਕਟ ਡਾਇਰੈਕਟਰ ਰਮੇਸ਼ ਮਹਾਜਨ ਨੇ ਇਸ ਜੋੜੇ ਦੇ ਮਨੋਬਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮਜ਼ਬੂਤ ਇੱਛਾ ਸ਼ਕਤੀ ਨਾਲ ਹੀ ਵਿਅਕਤੀ ਹਰ ਨਸ਼ੇ ਤੋਂ ਛੁਟਕਾਰਾ ਪਾ ਸਕਦਾ ਹੈ ਅਤੇ ਉਨ੍ਹਾਂ ਦਾ ਕੇਂਦਰ ਅਜਿਹੇ ਵਿਅਕਤੀਆਂ ਦਾ ਹਰ ਸੰਭਵ ਇਲਾਜ ਅਤੇ ਮਦਦ ਕਰਦਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ’ਚ ਹੁਣ ਤੱਕ 27 ਹਜ਼ਾਰ 406 ਨਸ਼ਾ ਪੀੜਤਾਂ ਦਾ ਸਫ਼ਲਤਾਪੂਰਵਕ ਇਲਾਜ ਕੀਤਾ ਜਾ ਚੁੱਕਾ ਹੈ। ਇਸ ਕੇਂਦਰ ’ਚ ਇਲਾਜ ਕਰਵਾ ਕੇ 82 ਔਰਤਾਂ ਵੀ ਨਸ਼ਾ ਛੱਡ ਕੇ ਸਿਹਤਮੰਦ ਜੀਵਨ ਬਤੀਤ ਕਰ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੋ ਪਰਿਵਾਰਾਂ ਦੀ ਲੜਾਈ 'ਚ ਗੁਰਦੁਆਰਾ ਸਾਹਿਬ ਨੂੰ ਬਣਾਇਆ ਨਿਸ਼ਾਨਾ, ਚਲਾਏ ਇੱਟਾਂ-ਰੋੜੇ ਤੇ ਕੀਤੀ ਭੰਨਤੋੜ
NEXT STORY