ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ 'ਚ ਸੇਵਾਮੁਕਤ ਜੱਜ ਅਤੇ ਉਸ ਦੀ ਪਤਨੀ ਨੂੰ ਨੌਕਰ ਨੇ ਖਾਣੇ ਵਿਚ ਜ਼ਹਿਰੀਲਾ ਪਦਾਰਥ ਮਿਲਾ ਕੇ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜੋੜੇ ਦੇ ਬੇਹੋਸ਼ ਹੋਣ ਮਗਰੋਂ ਨੌਕਰ ਘਰ ਤੋਂ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਕੇਸ ਦਰਜ ਕਰ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਗੁਆਂਢੀ ਨੇ ਜਾ ਕੇ ਵੇਖਿਆ ਤਾਂ ਘਟਨਾ ਬਾਰੇ ਲੱਗਾ ਪਤਾ
ਜਾਣਕਾਰੀ ਮੁਤਾਬਕ ਵੀਰੇਂਦਰ ਪ੍ਰਸਾਦ ਨਾਰਨੌਲ ਦੇ ਸੈਸ਼ਨ ਜੱਜ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਸੇਵਾਮੁਕਤ ਹੋਣ ਤੋਂ ਬਾਅਦ 27 ਅਕਤੂਬਰ ਤੋਂ ਉਹ ਫਰੀਦਾਬਾਦ ਦੇ ਸੈਕਟਰ-21 ਵਿਚ ਰਹਿ ਰਹੇ ਹਨ। ਸ਼ਨੀਵਾਰ ਸਵੇਰੇ ਜਦੋਂ ਉਸ ਦੇ ਪੁੱਤਰ ਨੇ ਮਾਂ ਬੀਨਾ ਸ਼ਰਮਾ ਨੂੰ ਫੋਨ ਕੀਤਾ ਤਾਂ ਕਿਸੇ ਨੇ ਨਹੀਂ ਚੁੱਕਿਆ। ਉਸ ਨੇ ਲਗਾਤਾਰ ਕਈ ਵਾਰ ਫੋਨ ਕੀਤੇ ਤਾਂ ਉਸ ਨੇ ਗੁਆਂਢੀ ਨੂੰ ਘਰ ਜਾ ਕੇ ਵੇਖਣ ਲਈ ਕਿਹਾ। ਜਦੋਂ ਗੁਆਂਢੀ ਘਰ ਗਿਆ ਤਾਂ ਉਸ ਨੇ ਪਤੀ-ਪਤਨੀ ਨੂੰ ਬੇਹੋਸ਼ ਪਏ ਵੇਖਿਆ। ਉਸ ਦਾ ਨੌਕਰ ਵੀ ਉਥੋਂ ਗਾਇਬ ਸੀ। ਉਸ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਅਤੇ ਪਤੀ-ਪਤਨੀ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਪੁਲਸ ਨੇ ਹਸਪਤਾਲ ਪਹੁੰਚ ਕੇ ਵਰਿੰਦਰ ਪ੍ਰਸਾਦ ਦੇ ਬਿਆਨ ਦਰਜ ਕੀਤੇ।
ਖਾਣੇ 'ਚ ਮਿਲਾਇਆ ਗਿਆ ਨਸ਼ੀਲਾ ਪਦਾਰਥ
ਪੁਲਸ ਨੂੰ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਮੁਕਤ ਜੱਜ ਨੇ ਦੱਸਿਆ ਕਿ ਨੌਕਰ ਰਾਜੂ ਥਾਪਾ ਨੇ ਉਸ ਨੂੰ ਖਾਣੇ 'ਚ ਕੋਈ ਜ਼ਹਿਰੀਲੀ ਪਦਾਰਥ ਮਿਲਾ ਕੇ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਏ। ਬੇਹੋਸ਼ ਹੋਣ ਤੋਂ ਬਾਅਦ ਉਹ ਘਰੋਂ ਨਕਦੀ ਅਤੇ ਗਹਿਣੇ ਲੈ ਕੇ ਭੱਜ ਗਿਆ। ਉਹ ਆਪਣੇ ਨਾਲ ਸੀ. ਸੀ. ਟੀ. ਵੀ ਦਾ ਡੀ. ਵੀ. ਆਰ ਵੀ ਲੈ ਗਿਆ, ਤਾਂ ਜੋ ਉਹ ਫੜਿਆ ਨਾ ਜਾ ਸਕੇ। NIT ਦੇ SHO ਅਨੂਪ ਸਿੰਘ ਨੇ ਦੱਸਿਆ ਕਿ ਸੇਵਾਮੁਕਤ ਜੱਜ ਅਤੇ ਉਨ੍ਹਾਂ ਦੀ ਪਤਨੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕ੍ਰਾਈਮ ਬ੍ਰਾਂਚ ਸਮੇਤ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Weather Alert: ਕੜਾਕੇ ਦੀ ਠੰਡ ਲਈ ਹੋ ਜਾਵੋ ਤਿਆਰ, ਮੌਸਮ ਵਿਭਾਗ ਨੇ ਜਾਰੀ ਕੀਤੀ ਅਪਡੇਟ
NEXT STORY