ਗੁਰਦਾਸਪੁਰ(ਵਿਨੋਦ)- ਸੜਕ ਸੁਰੱਖਿਆ ਹਫਤਾਵਾਰੀ ਪ੍ਰੋਗਰਾਮ ਦੇ ਤਹਿਤ ਗੁਰਦਾਸਪੁਰ ਵਿਭਾਗ ਵੱਲੋਂ ਸ਼ੂਗਰ ਮਿੱਲ ਪਨਿਆੜ ਵਿਖੇ ਟਰੈਕਟਰ ਟਰਾਲੀਆਂ ਦੇ ਪਿੱਛੇ ਰਿਫਲੈਕਟਰ ਲਗਾਉਣ ਦੀ ਮੁਹਿਮ ਸ਼ੁਰੂ ਕੀਤੀ ਗਈ। ਜਾਣਕਾਰੀ ਦਿੰਦੇ ਹੋਇਆ ਟਰਾਂਸਪੋਰਟ ਵਿਭਾਗ ਦੇ ਕਰਮਚਾਰੀ ਗੁਰਪ੍ਰੀਤ ਸਿੰਘ ਅਤੇ ਰਜਿੰਦਰ ਕੁਮਾਰ ਨੇ ਦੱਸਿਆ ਕਿ ਟਰਾਂਸਪੋਰਟ ਅਫਸਰ ਦਵਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹੇ ਭਰ ਦੇ ਵਿੱਚ ਸੜਕ ਸੁਰੱਖਿਆ ਹਫਤਾਵਾਰੀ ਪ੍ਰੋਗਰਾਮ ਦੇ ਤਹਿਤ ਟਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਹੈ ਮੁਹਿਮ ਵਿੱਡੀ ਗਈ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ ਨਾਕਾਮ, 6 ਖ਼ਤਰਨਾਕ ਮੁਲਜ਼ਮ ਗ੍ਰਿਫ਼ਤਾਰ
ਵਿਭਾਗ ਵੱਲੋਂ ਸ਼ੂਗਰ ਮਿੱਲ ਪਨਿਆੜ ਵਿਖੇ ਕਰੀਬ 50 ਤੋਂ ਵੱਧ ਟਰੈਕਟਰ ਟਰਾਲੀਆਂ ਨੂੰ ਰਿਫਲੈਕਟਰ ਲਗਾਏ ਗਏ ਹਨ ਤਾਂ ਜੋ ਰਾਤ ਦੇ ਸਮੇਂ ਗੰਨੇ ਦੀ ਢੂਆ ਢੁਆਈ ਕਰਦੇ ਸਮੇਂ ਕੋਈ ਵੀ ਟਰੈਕਟਰ ਟਰਾਲੀ ਦੀ ਵਜ੍ਹਾ ਨਾਲ ਸੜਕ ਹਾਦਸੇ ਦਾ ਕਾਰਨ ਨਾ ਬਣੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ’ਤੇ ਟਰੈਫਿਕ ਪੁਲਿਸ ਕਰਮਚਾਰੀ ਵੀ ਵਿਭਾਗ ਦੇ ਨਾਲ ਮੌਜੂਦ ਰਹੇ। ਦੱਸਣਯੋਗ ਗੱਲ ਇਹ ਹੈ ਕਿ ਲਗਾਤਾਰ ਵਿਭਾਗ ਵੱਲੋਂ ਡਰਾਈਵਰਾਂ ਦੀਆਂ ਅੱਖਾਂ ਦੀ ਜਾਂਚ ਹਾਈਵੇ ਤੇ ਗੱਡੀਆਂ ਦੀ ਚੈਕਿੰਗ ਸਕੂਲ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ । ਟਰਾਂਸਪੋਰਟ ਅਫਸਰ ਦਾ ਕਹਿਣਾ ਹੈ ਕਿ ਨਿਯਮਾਂ ਦੇ ਖਿਲਾਫ ਚੱਲਣ ਵਾਲੇ ਵਾਹਣ ਚਾਲਕਾਂ ਦੇ ਖਿਲਾਫ ਵਿਭਾਗ ਸਖ਼ਤੀ ਨਾਲ ਪੇਸ਼ ਆਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਦਿਲ ਦਹਿਲਾਉਣ ਵਾਲੀ ਘਟਨਾ, ਆਵਾਰਾ ਕੁਤਿਆਂ ਨੇ ਬੱਚੇ ਨੂੰ ਨੋਚ-ਨੋਚ ਦਿੱਤੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਰੋਇਨ ਦਾ ਸੇਵਨ ਕਰਦੇ ਨੌਜਵਾਨ ਸਮੇਤ 3 ਕਾਬੂ, ਹੈਰੋਇਨ ਸਮੇਤ ਹੋਰ ਸਮਾਨ ਬਰਾਮਦ, ਕੇਸ ਦਰਜ
NEXT STORY