ਸਪੋਰਟਸ ਡੈਸਕ- ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਮੰਗਲਵਾਰ ਨੂੰ ਕਿਹਾ ਕਿ ਉਸਦੀ ਟੀਮ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਚੌਥੇ ਟੈਸਟ ਮੈਚ ਵਿਚ ਭਾਰਤੀ ਖਿਡਾਰੀਆਂ ਦੀ ਕਿਸੇ ਵੀ ਹਮਲਾਵਰਤਾ ਦਾ ਜਵਾਬ ਉਨ੍ਹਾਂ ਦੀ ਭਾਸ਼ਾ ਵਿਚ ਹੀ ਦੇਵੇਗੀ। ਉਸ ਨੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਇਸ ਸਖਤ ਟੱਕਰ ਵਾਲੀ ਲੜੀ ਵਿਚ ਜ਼ੁਬਾਨੀ ਜੰਗ ਦੇ ਰੁੱਕਣ ਦੀ ਸੰਭਾਵਨਾ ਨਹੀਂ ਹੈ।
ਭਾਰਤੀ ਕਪਤਾਨ ਸ਼ੁਭਮਨ ਗਿੱਲ, ਮੁਹੰਮਦ ਸਿਰਾਜ, ਜੈਕ ਕਰਾਓਲੇ, ਬੇਨ ਡਕੇਟ, ਸਟੋਕਸ ਤੇ ਹੈਰੀ ਬਰੂਕ ਵਰਗੇ ਖਿਡਾਰੀ ਵਿਰੋਧੀ ਖਿਡਾਰੀਆਂ ਦੇ ਨਾਲ ਕੁਝ ਬਹਿਸ ਕਰਨ ਤੋਂ ਪਿੱਛੇ ਨਹੀਂ ਹਟੇ ਹਨ।
ਸਟੋਕਸ ਨੇ ਕਿਹਾ,‘‘ਮੈਨੂੰ ਨਹੀਂ ਲੱਗਦਾ ਕਿ ਇਹ ਉਨ੍ਹਾਂ ਚੀਜ਼ਾਂ ਵਿਚੋਂ ਇਕ ਹੈ, ਜਿੱਥੇ ਅਸੀਂ ਮੈਦਾਨ ’ਤੇ ਉਤਰ ਕੇ (ਤਾਅਨੇਬਾਜ਼ੀ) ਸ਼ੁਰੂ ਕਰ ਦੇਵਾਂਗੇ। ਮੈਨੂੰ ਨਹੀਂ ਲੱਗਦਾ ਕਿ ਟੈਸਟ ਲੜੀ ਵਿਚ ਹਮੇਸ਼ਾ ਇਕ ਅਜਿਹਾ ਪਲ ਆਉਂਦਾ ਹੈ ਜਦੋਂ ਮਾਹੌਲ ਕੁਝ ਗਰਮ ਹੋ ਜਾਂਦਾ ਹੈ। ਇਹ ਇਕ ਵੱਡੀ ਲੜੀ ਹੈ ਤੇ ਦੋਵਾਂ ਟੀਮਾਂ ’ਤੇ ਚੰਗਾ ਪ੍ਰਦਰਸ਼ਨ ਕਰਨ ਦਾ ਬਹੁਤ ਦਬਾਅ ਹੈ।’’
ਇਹ ਕਿਸੇ ਵਿਸ਼ੇਸ਼ ਸਥਿਤੀ ਦੇ ਪ੍ਰਤੀ ਸੁਭਾਵਿਕ ਪ੍ਰਤੀਕਿਰਿਆ ਹੋ ਸਕਦੀ ਹੈ ਪਰ ਸਟੋਕਸ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਵਿਰੋਧੀ ਖੇਮੇ ਦੀ ਹਮਲਵਾਰਤਾ ਨੂੰ ਹਲਕੇ ਵਿਚ ਨਹੀਂ ਲਿਆ ਜਾਵੇਗਾ।
IND vs ENG: ਭਾਰਤ ਨੇ ਲੰਚ ਤੱਕ ਇੱਕ ਵੀ ਵਿਕਟ ਗੁਆਏ ਬਿਨਾਂ 78 ਦੌੜਾਂ ਬਣਾਈਆਂ
NEXT STORY