ਹਰੀਕੇ ਪੱਤਣ (ਸਾਹਿਬ)-ਨੇੜਲੇ ਪਿੰਡ ਬੂਹ ਹਵੇਲੀਆਂ ਵਿਖੇ ਸੰਘਣੀ ਧੁੰਦ ਕਾਰਨ ਅੱਜ ਤੜਕਸਾਰ 2 ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਹੋਈ ਗਈ, ਜਿਸ ਕਾਰਨ ਵਾਹਨਾਂ ਦਾ ਕਾਫੀ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਤਕਰੀਬਨ ਸਵੇਰ ਦੇ 4.30 ਵਜੇ ਦੇ ਕਰੀਬ ਸੰਘਣੀ ਧੁੰਦ ਪੈਣ ਕਾਰਨ ਜਮੁਨਾ ਨਗਰ ਤੋਂ ਆ ਰਹੇ ਟਰੱਕ ਨਾਲ ਇਕ-ਦੂਸਰੇ ਟਰੱਕ ਜੋ ਕਿ ਜੰਮੂ ਤੋਂ ਮੋਗੇ ਵੱਲ ਨੂੰ ਜਾ ਰਿਹਾ ਸੀ, ਅਚਾਨਕ ਦੋਨਾਂ ਦੀ ਹਰੀਕੇ ਦੇ ਨਜ਼ਦੀਕ ਆਪਸੀ ਟੱਕਰ ਹੋ ਗਈ। ਜਿਸ ਕਾਰਨ ਵਾਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ, ਟੱਕਰ ਦੌਰਾਨ ਦੋਵਾਂ ਟਰੱਕਾਂ ਦੇ ਡਰਾਈਵਰਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸੰਘਣੀ ਧੁੰਦ ਕਾਰਨ ਨੈਸ਼ਨਲ ਹਾਈਵੇ 'ਤੇ ਏਅਰ ਫੋਰਸ ਜਵਾਨ ਨਾਲ ਵਾਪਰਿਆ ਵੱਡਾ ਹਾਦਸਾ
ਡਰਾਈਵਰ ਬਲਵੀਰ ਸਿੰਘ ਨਾਲ ਗੱਲਬਾਤ ਕਰਨ ’ਤੇ ਪਤਾ ਲੱਗਾ ਕਿ ਸਵੇਰੇ ਤਕਰੀਬਨ 4.30 ਵਜੇ ਦੇ ਕਰੀਬ ਉਹ ਜਮੁਨਾ ਨਗਰ ਤੋਂ ਗੱਡੀ 'ਚ ਚਾਦਰਾਂ ਲੈ ਕੇ ਆ ਰਿਹਾ ਸੀ ਕਿ ਅਚਾਨਕ ਬੂਹ ਹਵੇਲੀਆਂ ਦੇ ਕੋਲ ਮੋੜ ’ਤੇ ਜਿੱਥੇ ਸਾਹਮਣੇ ਆ ਰਹੇ ਦੂਸਰੇ ਟਰੱਕ ਨਾਲ ਉਸਦੀ ਟੱਕਰ ਹੋ ਗਈ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਖ਼ੁਸ਼ਖਬਰੀ, ਸਰਕਾਰੀ ਬੱਸਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ 48 ਘੰਟਿਆਂ ਵਿਚ ਪਵੇਗਾ ਭਾਰੀ ਮੀਂਹ, ਅੱਜ ਸ਼ਾਮ ਤੋਂ ਹੀ ਬਦਲੇਗਾ ਮੌਸਮ
NEXT STORY