ਦੋਰਾਂਗਲਾ (ਨੰਦਾ)-ਵਿਧਾਨ ਸਭਾ ਹਲਕੇ ਦੀਨਾਨਗਰ ਦੇ ਅਧੀਨ ਆਉਂਦੇ ਬਲਾਕ ਦੋਰਾਂਗਲਾ ਦੇ ਪਿੰਡਾਂ ’ਚ ਕਈ ਵਾਹਨ ਬਿਨਾਂ ਨੰਬਰ ਪਲੇਟ ਲਗਾਏ ਧੜੱਲੇ ਨਾਲ ਬਾਜ਼ਾਰਾਂ ਤੇ ਸੜਕਾਂ ’ਤੇ ਘੁੰਮ ਰਹੇ ਹਨ, ਜਿਨ੍ਹਾਂ ਨੂੰ ਚੈੱਕ ਕਰਨ ਵਾਲਾ ਕੋਈ ਨਹੀ। ਸਰਹੱਦੀ ਕਸਬਾ ਦੋਰਾਂਗਲਾ ਦੇ ਸ਼ਾਹਪੁਰ ਚੌਕ ’ਚ ਹਾਈਟੈਕ ਨਾਕੇ ਦੇ ਕੁਝ ਹੀ ਦੂਰੀ ’ਤੇ ਭਾਰਤ-ਪਾਕਿਸਤਾਨ ਸਰਹੱਦ ਹੈ, ਅਜਿਹੇ ਬਿਨਾਂ ਨੰਬਰ ਤੋਂ ਘੁੰਮਦੇ ਵਾਹਨ ਕਿਸੇ ਵੀ ਸਮੇਂ ਕੋਈ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਬੀਤੇ ਦਿਨੀਂ ਕਸਬਾ ਦੋਰਾਂਗਲਾ ’ਚ 8 ਦੁਕਾਨਾਂ ਦੇ ਤਾਲੇ ਤੋੜ ਕੇ ਚੋਰਾਂ ਨੇ ਵੱਡੀ ਲੁੱਟ ਨੂੰ ਅਣਜਾਮ ਦਿੱਤਾ ਸੀ, ਜਿਸ ਤੋਂ ਪੁਲਸ ਪ੍ਰਸ਼ਾਸਨ ਨੇ ਸੇਧ ਨਹੀਂ ਲਈ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਭਿਆਨਕ ਹਾਦਸੇ ਨੇ ਲਈ ਜਾਨ, ਸੜਕ 'ਤੇ ਵਿੱਛੀਆਂ ਲਾਸ਼ਾਂ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਇਲਾਕੇ ਦੇ ਲੋਕਾਂ ਨੇ ਕਿਹਾ ਕਿ ਛੋਟੇ-ਛੋਟੇ ਕਾਰਨਾਂ ਦੇ ਕਾਰਨ ਆਮ ਲੋਕਾਂ ਦਾ ਚਲਾਨ ਹੁੰਦਾ ਹੈ ਪਰ ਇਨ੍ਹਾਂ ਨੰਬਰ ਪਲੇਟਾਂ ਨੂੰ ਕੋਈ ਕਿਉਂ ਨਹੀ ਦੇਖਦਾ ਅਤੇ ਕਿਉਂ ਇਸਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਬਿਨਾਂ ਨੰਬਰ ਪਲੇਟਾਂ ਦੇ ਵਾਹਨਾਂ ਕਾਰਨ ਅਕਸਰ ਸਰਹੱਦੀ ਇਲਾਕੇ ’ਚ ਬੀਤੇ ਸਮੇਂ ਕਈ ਹਾਦਸੇ ਵਾਪਰੇ ਸਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਸਰਹੱਦ 'ਤੇ ਵਧਿਆ ਖ਼ਤਰਾ ! ਡਰੋਨਾਂ ਮੂਵਮੈਂਟ ਬੇਕਾਬੂ, 11 ਮਹੀਨਿਆਂ ਦਾ ਅੰਕੜਾ ਕਰੇਗਾ ਹੈਰਾਨ
ਕੁਝ ਮਾਮਲਿਆਂ ’ਚ ਇਹ ਵੀ ਦੇਖਿਆ ਗਿਆ ਕਿ ਲੋਕ ਨਵੇਂ ਵਾਹਨ ਖਰੀਦ ਲੈਂਦੇ ਹਨ ਪਰ ਉਨ੍ਹਾਂ ਦੀ ਨੰਬਰ ਪਲੇਟ ਕਈ-ਕਈ ਸਾਲ ਨਹੀ ਲਗਾਈ ਜਾਂਦੀ ਅਤੇ ਕਹਿੰਦੇ ਹਨ ਕਿ ਉਹ ਨਵੀਂ ਸੀਰੀਜ਼ ਹੋਣ ’ਤੇ ਵੀ. ਆਈ. ਪੀ. ਨੰਬਰ ਲਗਵਾਉਣਾ ਚਾਹੁੰਦੇ ਹਨ। ਇਸ ਕਾਰਨ ਸਰਕਾਰ ਦੇ ਕਰ ਨੂੰ ਵੀ ਕਾਫੀ ਨੁਕਸਾਨ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਅਸਾਨੀ ਨਾਲ ਚੈੱਕ ਨਹੀਂ ਕੀਤਾ ਸਕਦਾ।
ਇਹ ਵੀ ਪੜ੍ਹੋ- ਪੰਜਾਬ: ਜ਼ਮੀਨ ਦੇ ਟੋਟੇ ਪਿੱਛੇ ਭਰਾ-ਭਰਾ ਹੀ ਬਣ ਗਏ ਵੈਰੀ, ਦੋ ਨੇ ਮਿਲ ਕੇ ਤੀਜੇ ਦਾ ਕਰ'ਤਾ ਕਤਲ
ਹਾਲਾਂਕਿ ਸੁਪਰੀਮ ਕੋਰਟ ਨੇ ਸਾਲ 2012 ’ਚ ਜਾਰੀ ਹੁਕਮਾਂ ’ਚ ਹਰੇਕ ਵਾਹਨ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ਲਈ ਕਿਹਾ ਗਿਆ ਸੀ ਪਰ 13 ਸਾਲ ਲੰਘਣ ਦੇ ਬਾਵਜੂਦ ਵੱਡੀ ਗਿਣਤੀ ਵਾਹਨ ਹਾਈ ਸਕਿਓਰਿਟੀ ਨੰਬਰ ਪਲੇਟਾਂ ਤੋਂ ਬਿਨਾਂ ਹਨ। ਕਸਬੇ ਦੇ ਪਤਵੰਤੇ ਲੋਕਾਂ ਦੀ ਮੰਗ ਹੈ ਕਿ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਦੇ ਤੁਰੰਤ ਚਲਾਨ ਕੱਟੇ ਜਾਣ ਤਾਂ ਕਿ ਕੋਈ ਲੁੱਟ ਮਾਰ ਘਟਨਾ ਨਾ ਵਾਪਰੇ ਸਕੇ।
ਕੀ ਟੁੱਟ ਜਾਵੇਗਾ ਆਸਿਮ ਮੁਨੀਰ ਦਾ 'ਸੁਪਰ ਕਮਾਂਡਰ' ਬਣਨ ਦਾ ਸੁਫ਼ਨਾ ?
NEXT STORY