ਅੰਮ੍ਰਿਤਸਰ (ਜਸ਼ਨ)- ਛੇਹਰਟਾ ਰੇਲਵੇ ਸਟੇਸ਼ਨ ’ਤੇ ਟ੍ਰੇਨ ’ਚ ਬੇਹੋਸ਼ੀ ਦੀ ਹਾਲਤ ਵਿਚ ਮਿਲੀ ਕਰੀਬ 22 ਸਾਲਾ ਅਣਪਛਾਤੀ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜੀ. ਆਰ. ਪੀ. ਨੇ ਮਾਮਲਾ ਦਰਜ ਕਰਕੇ ਔਰਤ ਦੀ ਪਛਾਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੇ ਹਨ।
ਛੇਹਰਟਾ ਜੀ. ਆਰ. ਪੀ. ਅਸਾਲਟ ਪੋਸਟ ਦੇ ਇੰਚਾਰਜ ਸੁਖਬੀਰ ਸਿੰਘ ਨੇ ਦੱਸਿਆ ਕਿ 14 ਸਤੰਬਰ ਨੂੰ ਛੇਹਰਟਾ ਰੇਲਵੇ ਸਟੇਸ਼ਨ ’ਤੇ ਗੋਲਡਨ ਟੈਂਪਲ ਐਕਸਪ੍ਰੈੱਸ ਟ੍ਰੇਨ ਵਿਚ ਇਕ ਕਰੀਬ 22 ਸਾਲਾ ਅਣਪਛਾਤੀ ਔਰਤ ਬੇਹੋਸ਼ੀ ਦੀ ਹਾਲਤ ’ਚ ਮਿਲੀ ਸੀ। ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਹਸਪਤਾਲ ’ਚ ਇਲਾਜ ਦੌਰਾਨ ਔਰਤ ਦੀ ਹਾਲਤ ’ਚ ਸੁਧਾਰ ਨਹੀਂ ਹੋ ਸਕਿਆ ਅਤੇ ਉਸ ਨੇ ਦਮ ਤੋੜ ਦਿੱਤਾ। ਪੁਲਸ ਅਨੁਸਾਰ ਮ੍ਰਿਤਕਾ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਜੀ. ਆਰ. ਪੀ. ਵੱਲੋਂ ਔਰਤ ਦੀ ਸ਼ਨਾਖ਼ਤ ਯਕੀਨੀ ਬਣਾਉਣ ਲਈ ਆਸ-ਪਾਸ ਦੇ ਖੇਤਰਾਂ ਅਤੇ ਹੋਰ ਸੰਭਾਵੀ ਮਾਧਿਅਮਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਕੰਮ ਤੋਂ ਛੁੱਟੀ ਕਰ ਕੇ ਪਿੰਡ ਜਾ ਰਹੇ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ, 2 ਧੀਆਂ ਸਿਰੋਂ ਉੱਠਿਆ ਪਿਓ ਦਾ ਸਾਇਆ
NEXT STORY