ਅੰਮ੍ਰਿਤਸਰ (ਸੰਜੀਵ) : ਸਾਦੀ ਵਰਦੀ 'ਚ ਆਂਡੇ ਖਾ ਰਹੀਆਂ 2 ਮਹਿਲਾ ਪੁਲਸ ਮੁਲਾਜ਼ਮਾਂ ਨਾਲ ਛੇੜਛਾੜ ਕਰਨ ਵਾਲੇ 4 ਮਨਚਲਿਆਂ ਨੂੰ ਥਾਣਾ ਕੰਟੋਨਮੈਂਟ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂ ਗਗਨਦੀਪ ਸਿੰਘ (17), ਜੈਦੀਪ ਸਿੰਘ (18), ਮਨਜੀਤ ਸਿੰਘ (17) ਤੇ ਮਨਿੰਦਰ ਸਿੰਘ (18) ਹਨ। ਪੁਲਸ ਨੇ ਚਾਰਾਂ ਨੌਜਵਾਨਾਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਪੁਲਸ ਮੁਲਾਜ਼ਮ ਪੁਤਲੀਘਰ ਚੌਕ ਦੇ ਨੇੜੇ ਸਾਦੀ ਵਰਦੀ 'ਚ ਇਕ ਦੁਕਾਨ 'ਤੇ ਆਂਡੇ ਖਾ ਰਹੀਆਂ ਸਨ, ਇਸ ਦੌਰਾਨ ਉਕਤ ਮਨਚਲੇ ਵੀ ਉਥੇ ਆਏ ਅਤੇ ਛੇੜਛਾੜ ਕਰਨ ਲੱਗੇ। ਜਦੋਂ ਮਹਿਲਾ ਮੁਲਾਜ਼ਮਾਂ ਨੇ ਇਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਨ੍ਹਾਂ ਨਾਲ ਉਲਝ ਪਏ, ਜਿਸ ਕਾਰਨ ਦੋਵਾਂ ਮੁਲਾਜ਼ਮਾਂ ਨੇ ਨੌਜਵਾਨਾਂ ਨੂੰ ਝੰਬਿਆ ਪਰ ਉਸੇ ਦੌਰਾਨ ਦੁਕਾਨ 'ਤੇ ਪਏ ਸਟੋਵ ਤੇ ਪਤੀਲੇ ਨੂੰ ਨੌਜਵਾਨਾਂ ਨੇ ਮਹਿਲਾ ਪੁਲਸ ਮੁਲਾਜ਼ਮਾਂ ਵੱਲ ਸੁੱਟ ਦਿੱਤਾ, ਜਿਸ ਕਾਰਨ ਦੋਵੇਂ ਜ਼ਖਮੀ ਹੋ ਗਈਆਂ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਕੰਟੋਨਮੈਂਟ ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਜ਼ਖਮੀ ਮੁਲਾਜ਼ਮਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਅਨੁਸਾਰ ਦੋਵੇਂ ਮਹਿਲਾ ਮੁਲਾਜ਼ਮ ਸਵੈਟ ਟੀਮ ਦੀਆਂ ਮੈਂਬਰ ਹਨ ਅਤੇ ਰਾਤ 9:30 ਵਜੇ ਦੇ ਕਰੀਬ ਪੁਤਲੀਘਰ ਚੌਕ ਨੇੜੇ ਸਥਿਤ ਆਂਡਿਆਂ ਦੀ ਇਕ ਦੁਕਾਨ 'ਤੇ ਖੜ੍ਹੀਆਂ ਸਨ, ਜਦੋਂ ਉਹ ਆਂਡੇ ਖਾ ਰਹੀਆਂ ਸਨ ਤਾਂ ਦੋਸ਼ੀ ਉਥੇ ਆਏ ਤੇ ਲੜਕੀਆਂ ਨੂੰ ਇਸ਼ਾਰੇ ਕਰਨ ਲੱਗੇ, ਜਿਸ ਤੋਂ ਬਾਅਦ ਨੌਜਵਾਨਾਂ ਨੇ ਉਨ੍ਹਾਂ ਨੂੰ ਕੁਝ ਕਿਹਾ ਵੀ, ਜਿਸ ਦਾ ਲੜਕੀਆਂ ਨੇ ਵਿਰੋਧ ਕੀਤਾ, ਜਦੋਂ ਨੌਜਵਾਨ ਨਾ ਹਟੇ ਤਾਂ ਉਨ੍ਹਾਂ ਦੀ ਮਾਰ-ਕੁਟਾਈ ਕਰ ਦਿੱਤੀ। ਲੜਕੀਆਂ ਵੱਲੋਂ ਕੁੱਟਣ ਤੋਂ ਬਾਅਦ ਉਕਤ ਨੌਜਵਾਨਾਂ ਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਤਾਂ ਉਨ੍ਹਾਂ ਨੇ ਉਨ੍ਹਾਂ 'ਤੇ ਕੁੱਕਰ ਨਾਲ ਵਾਰ ਕੀਤਾ। ਮਹਿਲਾ ਪੁਲਸ ਮੁਲਾਜ਼ਮਾਂ ਦੀ ਸ਼ਿਕਾਇਤ 'ਤੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਕੀ ਕਹਿਣਾ ਹੈ ਏ. ਡੀ. ਸੀ. ਪੀ.?
ਏ. ਡੀ. ਸੀ. ਪੀ. ਲਖਬੀਰ ਸਿੰਘ ਦਾ ਕਹਿਣਾ ਹੈ ਕਿ ਛੇੜਛਾੜ ਦੇ ਮਾਮਲੇ 'ਚ ਕੇਸ ਦਰਜ ਕਰ ਕੇ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸੰਸਦ ਮੈਂਬਰ ਢੇਸੀ ਦੀ ਅਗਵਾਈ 'ਚ ਲੰਡਨ-ਅੰਮ੍ਰਿਤਸਰ ਵਿਚਕਾਰ ਸਿੱਧੀਆਂ ਉਡਾਣਾਂ ਲਈ ਮੁਹਿੰਮ ਸ਼ੁਰੂ
NEXT STORY