ਮੁੰਬਈ (ਏਜੰਸੀ)- ਬਾਲੀਵੁੱਡ ਐਕਸ਼ਨ ਸਟਾਰ ਟਾਈਗਰ ਸ਼ਰਾਫ ਦੀ ਆਉਣ ਵਾਲੀ ਫਿਲਮ 'ਬਾਗੀ 4' ਦਾ ਪਹਿਲਾ ਗਾਣਾ 'ਗੁਜ਼ਾਰਾ' ਰਿਲੀਜ਼ ਹੋ ਗਿਆ ਹੈ। ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਬਾਲੀਵੁੱਡ ਵਿੱਚ ਧਮਾਕੇਦਾਰ ਐਂਟਰੀ ਕਰ ਰਹੀ ਹੈ। ਹਰਨਾਜ਼ ਆਪਣੀ ਪਹਿਲੀ ਹਿੰਦੀ ਫਿਲਮ 'ਬਾਗੀ 4' ਵਿੱਚ ਐਕਸ਼ਨ ਸੁਪਰਸਟਾਰ ਟਾਈਗਰ ਸ਼ਰਾਫ ਨਾਲ ਨਜ਼ਰ ਆਵੇਗੀ।
ਜੋਸ਼ ਬਰਾੜ ਦੀ ਆਵਾਜ਼ ਵਿੱਚ ਇਹ ਦਿਲ ਨੂੰ ਛੂਹਣ ਵਾਲਾ ਗਾਣਾ ਰੋਮਾਂਸ, ਸਮਰਪਣ ਅਤੇ ਪਿਆਰ ਦੇ ਅਸਲੀ ਰੰਗ ਬਿਖੇਰਦਾ ਹੈ। ਦਰਸ਼ਕਾਂ ਨੇ 'ਬਾਗੀ 4' ਦੇ ਟੀਜ਼ਰ ਵਿੱਚ ਹਰਨਾਜ਼ ਦੀ ਦਮਦਾਰ ਮੌਜੂਦਗੀ ਦੇਖੀ ਹੈ, ਪਰ ਗੁਜ਼ਾਰਾ ਨੇ ਉਨ੍ਹਾਂ ਦੀ ਸ਼ਖਸੀਅਤ ਦਾ ਇੱਕ ਬਿਲਕੁਲ ਨਵਾਂ ਪੱਖ ਦਿਖਾਇਆ ਹੈ। ਸਾਜਿਦ ਨਾਡੀਆਡਵਾਲਾ ਦੇ ਨਾਡੀਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਦੇ ਬੈਨਰ ਹੇਠ ਤਿਆਰ ਅਤੇ ਏ. ਹਰਸ਼ਾ ਦੁਆਰਾ ਨਿਰਦੇਸ਼ਤ, 'ਬਾਗੀ 4' ਵਿੱਚ ਟਾਈਗਰ ਸ਼ਰਾਫ, ਹਰਨਾਜ਼ ਸੰਧੂ ਅਤੇ ਸੰਜੇ ਦੱਤ ਨਜ਼ਰ ਆਉਣਗੇ। ਇਹ ਫਿਲਮ 05 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਜ਼ਖਮੀ ਹੋਈ ਉਰਫੀ ਜਾਵੇਦ, ਚਿਹਰੇ 'ਚੋਂ ਖੂਨ ਨਿਕਲਦਾ ਵੇਖ ਪਰੇਸ਼ਾਨ ਹੋਏ Fans
NEXT STORY