ਅੰਮ੍ਰਿਤਸਰ (ਰਮਨ)- ਨਿਗਮ ਚੋਣਾਂ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ। ਦੀਵਾਲੀ ਤੋਂ ਪਹਿਲਾਂ ਚੋਣਾਂ ਹੋਣ ਦੀਆਂ ਸੰਭਾਵਨਾ ਹਨ ਅਤੇ ਚੋਣਾਂ ਦੀ ਤਰੀਕ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ। ਪਿਛਲੇ ਦਿਨੀਂ ‘ਜਗ ਬਾਣੀ’ ਦੇ ਅੰਕ ’ਚ ਛਪਿਆ ਸੀ ਕਿ ਵਾਰਡਬੰਦੀ ਬਾਰੇ ਅਜੇ ਤੱਕ ਕੋਈ ਸਪੱਸ਼ਟਤਾ ਨਹੀਂ ਹੋਈ ਹੈ, ਜਿਸ ਕਾਰਨ ਸਥਾਨਕ ਸਰਕਾਰਾਂ ਵਿਭਾਗ ਨੇ ਅੰਮ੍ਰਿਤਸਰ ਵਾਰਡਬੰਦੀ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ’ਚ 85 ਵਾਰਡਾਂ ਵਿਚ 42 ’ਤੇ ਔਰਤਾਂ ਚੋਣ ਲੜਨਗੀਆਂ। ਵਾਰਡਬੰਦੀ ਨੂੰ ਲੈ ਕੇ ਆਗੂਆਂ ’ਚ ਕਾਫ਼ੀ ਹੜਕੰਪ ਮਚਿਆ ਹੋਇਆ ਹੈ ਅਤੇ ਕਈ ਵਾਰਡਾਂ ਉਥਲ-ਪੁਥਲ ਵੀ ਹੋਈਆਂ ਹਨ। 33 ਵਾਰਡਾਂ ਜਨਰਲ ਵਰਗ ਦੀਆਂ ਔਰਤਾਂ ਲਈ ਹਨ। 32 ਵਾਰਡਾਂ ਨੂੰ ਪੂਰੀ ਤਰ੍ਹਾਂ ਜਨਰਲ ਰੱਖਿਆ ਗਿਆ ਹੈ, 9 ਵਾਰਡ ਅਨੁਸੂਚਿਤ ਜਾਤੀ ਔਰਤਾਂ, 9 ਵਾਰਡ ਅਨੁਸੂਚਿਤ ਜਾਤੀਆਂ ਲਈ ਅਤੇ 2 ਵਾਰਡਾਂ ਬੀ. ਸੀ. ਲਈ ਰਾਖਵੀਂ ਰੱਖੀਆਂ ਗਈਆਂ ਹਨ।
ਇਹ ਵੀ ਪੜ੍ਹੋ- ਵਿਦੇਸ਼ ਭੇਜੀਆਂ ਪਤਨੀਆਂ ਹੱਥੋਂ ਠੱਗੇ ਜਾ ਰਹੇ ਪਤੀ, ਵੱਡੀ ਗਿਣਤੀ ’ਚ ਸਾਹਮਣੇ ਆ ਰਹੇ ਮਾਮਲੇ, ਹੈਰਾਨ ਕਰਨਗੇ ਅੰਕੜੇ
ਨਵੀਂ ਵਾਰਡਬੰਦੀ ਦੀ ਸੂਚੀ ਵਿੱਚ 16 ਵਾਰਡਾਂ ਅਜਿਹੀਆ ਹਨ, ਜਿਨ੍ਹਾਂ ’ਚ ਪਿਛਲੀਆਂ ਨਿਗਮ ਚੋਣਾਂ ਵਿਚ ਦਿੱਗਜ ਆਗੂਆਂ ਨੇ ਚੋਣ ਲੜੀ ਸੀ ਪਰ ਇਸ ਵਾਰ ਇਹ ਵਾਰਡਾਂ ਔਰਤਾਂ ਲਈ ਰੱਖੀਆਂ ਗਈਆਂ ਹਨ। ਸਾਬਕਾ ਕੌਂਸਲਰ ਵਿਕਾਸ ਸੋਨੀ, ਅਮਨ ਐਰੀ, ਰਜਿੰਦਰ ਸੈਣੀ, ਹਰਪਨ ਔਜਲਾ, ਜੀਤ ਸਿੰਘ ਭਾਟੀਆ, ਦਮਨਦੀਪ ਸਿੰਘ, ਪ੍ਰਮੋਦ ਬਬਲਾ, ਤਾਹਿਰ ਸ਼ਾਹ, ਸੁਖਦੇਵ ਚਾਹਲ, ਰਾਜੇਸ਼ ਮਦਾਨ, ਦਵਿੰਦਰ ਪਹਿਲਵਾਨ, ਦਲਬੀਰ ਸਿੰਘ ਮੰਮਣਕੇ ਤੇ ਸਤਨਾਮ ਸਿੰਘ ਆਦਿ ਹਨ। ਉਥੇ ਹੀ ਕੁਝ ਕੌਂਸਲਰਾਂ ਦੀਆਂ ਵਾਰਡਾਂ ਨੂੰ ਮਹਿਲਾ ਐੱਸ. ਸੀ. ਵਾਰਡ ਬਣਾ ਦਿੱਤਾ ਗਿਆ ਹੈ, ਜਿਸ ਕਾਰਨ ਸੀਨੀਅਰ ਆਗੂਆਂ ਲਈ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਨਵੀਂ ਵਾਰਡਬੰਦੀ ਹੋਣ ਕਾਰਨ ਆਗੂਆਂ ਦਾ ਗਣਿਤ ਵਿਗੜ ਗਿਆ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਗੁੰਡਾਗਰਦੀ ਦਾ ਨੰਗਾ ਨਾਚ, ਮਾਮੂਲੀ ਗੱਲ ਨੂੰ ਲੈ ਕੇ ਚੱਲੀਆਂ ਗੋਲੀਆਂ, ਜਾਣੋ ਪੂਰਾ ਮਾਮਲਾ'
ਕਈ ਸਾਬਕਾ ਕੌਂਸਲਰ ਨਹੀਂ ਲੜਨਗੇ ਚੋਣ
ਜਿਸ ਤਰ੍ਹਾਂ ਵਾਰਡਬੰਦੀ ਦੀ ਸੂਚੀ ਆਈ ਹੈ, ਉਸ ਤੋਂ ਇਹ ਵੀ ਲੱਗਦਾ ਹੈ ਕਿ ਕਈ ਸਾਬਕਾ ਕੌਂਸਲਰ ਨਿਗਮ ਚੋਣਾਂ ਨਹੀਂ ਲੜਨਗੇ। ਆਗੂਆਂ ਨੇ ਪਿਛਲੇ ਦਿਨੀਂ ਆਪਣੇ ਵਾਰਡਾਂ ’ਚ ਜਿਸ ਤਰ੍ਹਾਂ ਦੀ ਤਿਆਰੀ ਕੀਤੀ ਸੀ, ਉਹ ਪੂਰੀ ਤਰ੍ਹਾਂ ਫੈਲ ਹੋ ਗਈ ਹੈ। ਇਕ ਪਾਸੇ ਔਰਤਾਂ ਲਈ ਕਈ ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ, ਇਸ ਲਈ ਸਮਾਂ ਹੀ ਤੈਅ ਕਰੇਗਾ ਕਿ ਉਨ੍ਹਾਂ ਦੇ ਘਰ ਤੋਂ ਕੋਈ ਔਰਤ ਚੋਣ ਲੜਦੀ ਹੈ ਜਾਂ ਨਹੀਂ। ਉਥੇ ਹੀ ਵਾਰਡਾਂ ’ਚ ਵੀ ਉਥਲ-ਪੁਥਲ ਕੀਤਾ ਗਿਆ ਹੈ। ਜੇਕਰ ਦੀਵਾਲੀ ਤੋਂ ਪਹਿਲਾਂ ਚੋਣਾਂ ਹੋ ਜਾਂਦੀਆਂ ਹਨ ਤਾਂ ਆਗੂਆਂ ਨੂੰ ਆਪਣੇ ਵਾਰਡਾਂ ’ਚ ਕੰਮ ਕਰਨ ਲਈ ਬਹੁਤ ਘੱਟ ਸਮਾਂ ਮਿਲੇਗਾ।
ਇਹ ਵੀ ਪੜ੍ਹੋ- ਸਾਬਕਾ ਵਿਧਾਇਕ ਸੇਖੜੀ ਨੇ ਮੁੰਡੇ ਨਾਲ ਰਲ਼ ਕੁੱਟਿਆ ਆਪਣਾ ਭਰਾ, ਵੇਖੋ ਵੀਡੀਓ
ਵਾਰਡਾਂ ਦੇ ਐੱਸ. ਸੀ. ਕੈਟਾਗਿਰੀ ਦੀ ਸਥਿਤੀ 'ਚ ਇਹ ਹੋਣਗੇ ਵਾਰਡ ਨੰਬਰ- 12, 22, 50, 68, 70, 72, 73, 75, 76
ਜਨਰਲ ਕੈਟਾਗਿਰੀ ਦੀ ਸਥਿਤੀ 'ਚ ਇਹ ਹੋਣਗੇ ਵਾਰਡ ਨੰਬਰ- 2, 4, 6, 8, 10, 14, 16, 18, 20, 24, 26, 28, 30, 32, 34, 36, 40, 42, 44, 46, 48, 52, 54, 56, 58, 60, 62, 64, 66, 80, 82, 84
ਬੀ. ਸੀ. ਕੈਟਾਗਿਰੀ ਦੀ ਸਥਿਤੀ 'ਚ ਇਹ ਹੋਣਗੇ ਵਾਰਡ ਨੰਬਰ - 38, 43
ਐੱਸ. ਸੀ. ਕੈਟਾਗਿਰੀ ਔਰਤਾਂ ਲਈ ਇਹ ਹੋਣਗੇ ਵਾਰਡ - 1, 3, 5, 9, 11, 13, 15, 21, 23, 25, 29, 31, 33, 35, 41, 45, 47, 49, 55, 57, 59, 61, 65, 67, 69, 71, 74, 77, 78, 79, 81, 83, 85
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਨਾਨਗਰ ਦੇ ਕਿਸਾਨ ਪਰਿਵਾਰ ਦੀ ਨੂੰਹ ਬਣੀ ਜੱਜ, ਸਖ਼ਤ ਮਿਹਨਤ ਸਦਕਾ ਹਾਸਲ ਕੀਤਾ ਮੁਕਾਮ
NEXT STORY