ਗੁਰਦਾਸਪੁਰ(ਵਿਨੋਦ)- ਸਥਾਨਕ ਤਿੱਬੜੀ ਰੋਡ ’ਤੇ ਸਥਿਤ ਰੇਲਵੇ ਲਾਈਨ ਨੂੰ ਕਰਾਂਸ ਕਰਕੇ ਵਿਧਾਇਕ ਪਾਹੜਾ ਦੀ ਰਿਹਾਇਸ਼ੀ ਗਲੀ 'ਚੋਂ ਲੰਘ ਰਹੀ ਇਕ ਪੈਦਲ ਕੁੜੀ ਦੀ ਚੇਨ ਤੇ ਮੋਬਾਇਲ ਫੋਨ ਖੋਹਣ ਵਾਲੇ ਨੌਜਵਾਨ ਨੂੰ ਵਿਧਾਇਕ ਦੇ ਭਰਾ ਵੱਲੋਂ ਲੋਕਾਂ ਦੀ ਸਹਾਇਤਾ ਨਾਲ ਫੜ ਕੇ ਸਿਟੀ ਪੁਲਸ ਦੇ ਹਵਾਲੇ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਭਰਾ ਕੇ.ਪੀ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ’ਚ ਮੌਜੂਦ ਸੀ ਤੇ ਸੁਰੱਖਿਆ ਕਰਮਚਾਰੀ ਵੀ ਮੌਜੂਦ ਸੀ। ਇਸ ਦੌਰਾਨ ਰੇਲਵੇ ਲਾਈਨ ਕਰਾਂਸ ਕਰਕੇ ਅਕਸਰ ਹੀ ਲੋਕ ਸਾਡੀ ਗਲੀ 'ਚੋਂ ਪੈਦਲ ਲੰਘਦੇ ਹਨ।
ਇਹ ਵੀ ਪੜ੍ਹੋ- ਪੰਜਾਬ: ਸਕੂਲ 'ਚ ਵੜ ਮੁੰਡੇ ਨੇ ਸੁੱਟ 'ਤਾ ਮਹਿਲਾ ਅਧਿਆਪਕ 'ਤੇ ਤੇਜ਼ਾਬ
ਅੱਜ ਵੀ ਇਕ ਪੈਦਲ ਕੁੜੀ ਇੱਥੋਂ ਲੰਘ ਰਹੀ ਸੀ ਕਿ ਇਕ ਨੌਜਵਾਨ ਨੇ ਪਹਿਲਾਂ ਉਸ ਦੇ ਗਲੇ ’ਚ ਪਾਈ ਚੂੰਨੀ ਤੋਂ ਫੜ ਕੇ ਹੇਠਾਂ ਸੁੱਟ ਲਿਆ ਅਤੇ ਚੇਨ ਅਤੇ ਮੋਬਾਇਲ ਖੋਹ ਕੇ ਭੱਜ ਗਿਆ। ਜਦੋਂ ਇਸ ਸਬੰਧੀ ਕੁੜੀ ਨੇ ਰੌਲਾ ਪਾਇਆ ਤਾਂ ਅਸੀਂ ਤੁਰੰਤ ਬਾਹਰ ਆਏ । ਜਿਸ ’ਤੇ ਗਲੀ ’ਚ ਮੌਜੂਦ ਲੋਕਾਂ ਦੀ ਸਹਾਇਤਾ ਨਾਲ ਉਕਤ ਨੌਜਵਾਨ ’ਤੇ ਕਾਬੂ ਪਾਇਆ ਅਤੇ ਇਸ ਸਬੰਧੀ ਸਿਟੀ ਪੁਲਸ ਗੁਰਦਾਸਪੁਰ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਫੜਿਆ ਗਿਆ ਨੌਜਵਾਨ ਇਸਲਾਮਾਬਾਦ ਮੁਹੱਲੇ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਵਿਚ ਬੰਦਾ ਭੁੱਲ ਗਿਆ ਪੌਂਡਾਂ ਨਾਲ ਭਰਿਆ ਬੈਗ, ਫਿਰ ਸੇਵਾਦਾਰ ਨੇ ਇੰਝ ਵਿਖਾਈ ਇਮਾਨਦਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸਿਹਤ ਵਿਭਾਗ ਨੇ ਲੋਕਾਂ ਦੀ ਸਿਹਤ ਨੂੰ ਲੈ ਦੁੱਧ, ਘਿਓ ਅਤੇ ਪਨੀਰ ਦੇ ਭਰੇ 8 ਸੈਂਪਲ
NEXT STORY