ਲੁਧਿਆਣਾ, (ਰਿਸ਼ੀ)- ਥਾਣਾ ਸਲੇਮ ਟਾਬਰੀ ਦੇ ਇਲਾਕੇ ਨਿਊ ਅਮਨ ਨਗਰ ’ਚ ਬੁੱਧਵਾਰ ਦੁਪਹਿਰ ਨੂੰ ਘਰ ’ਚ 13 ਸਾਲਾ ਇਕਲੌਤੇ ਬੇਟੇ ਨੇ ਪੱਖੇ ਨਾਲ ਚੁੰਨੀ ਦੇ ਸਹਾਰੇ ਸ਼ੱਕੀ ਹਾਲਾਤ ਵਿਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦੇ ਸਮੇਂ 8ਵੀਂ ਕਲਾਸ ਦੇ ਵਿਦਿਆਰਥੀ ਪ੍ਰੀਤਪਾਲ ਸਿੰਘ ਪਾਰਸ ਨੇ ਸਕੂਲ ਦੀ ਵਰਦੀ ਪਾਈ ਹੋਈ ਸੀ ਅਤੇ ਸਕੂਲ ਬੈਗ ਵੀ ਪਿੱਠ ’ਤੇ ਹੀ ਟੰਗਿਆ ਹੋਇਆ ਸੀ।
ਬੇਟੇ ਦੀ ਲਾਸ਼ ਲਟਕਦੀ ਦੇਖ ਮਾਂ ਨੇ ਰੌਲਾ ਪਾਇਆ ਤਾਂ ਪਹੁੰਚੇ ਗੁਅਾਂਢੀਅਾਂ ਨੇ ਉਸ ਨੂੰ ਤੁਰੰਤ ਇਲਾਜ ਲਈ ਨੇਡ਼ੇ ਦੇ ਹਸਪਤਾਲ ਵਿਚ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦਾ ਪਤਾ ਲੱਗਦੇ ਹੀ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਜਾਣਕਾਰੀ ਦਿੰਦਿਅਾਂ ਥਾਣਾ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਜੀ. ਐੱਮ. ਸੀ. ਸਕੂਲ ਦਾ ਵਿਦਿਆਰਥੀ ਸੀ, ਹਰ ਰੋਜ਼ ਦੀ ਤਰ੍ਹਾਂ ਦੁਪਹਿਰ 3 ਵਜੇ ਸਕੂਲ ਬੱਸ ’ਚੋਂ ਘਰ ਵਾਪਸ ਆਇਆ ਤਾਂ ਉਸ ਦੀ ਮਾਂ ਬਾਹਰ ਬੈਠੀ ਹੋਈ ਸੀ। ਮਾਂ ਅਨੁਸਾਰ ਬੇਟਾ ਕੱਪਡ਼ੇ ਬਦਲਣ ਦੇ ਬਹਾਨੇ ਅੰਦਰ ਗਿਆ ਪਰ ਕਾਫੀ ਸਮੇਂ ਤੱਕ ਜਦ ਵਾਪਸ ਨਾ ਆਇਆ ਤਾਂ ਮਾਂ ਉਸ ਨੂੰ ਦੇਖਣ ਲਈ ਅੰਦਰ ਚਲੀ ਗਈ ਤਦ ਉਸ ਦੀ ਖੁਦਕੁਸ਼ੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ। ਪੁਲਸ ਅਨੁਸਾਰ ਮ੍ਰਿਤਕ ਦਾ ਪਿਤਾ ਸੁਖਵਿੰਦਰ ਸਿੰਘ ਮਲਹੋਤਰਾ ਆਡ਼੍ਹਤੀ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਤੋਂ ਬਾਅਦ ਹੀ ਮੌਤ ਦਾ ਕਾਰਨ ਸਪੱਸ਼ਟ ਹੋ ਸਕੇਗਾ।
ਸਰਾਲਾ ਕਲਾਂ ਦੇ ਪ੍ਰਾਇਮਰੀ ਸਕੂਲ ਦੀ ਹਾਲਤ ਖਰਾਬ
NEXT STORY