ਫਿਰੋਜ਼ਪੁਰ (ਕੁਮਾਰ, ਮਲਹੋਤਰਾ)-ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਵੱਲੋਂ ਲਗਾਈ ਪਾਬੰਦੀ ਦੇ ਬਾਵਜੂਦ ਝੋਨੇ ਦੀ ਪਰਾਲੀ ਸਾੜਨ ਦੇ ਦੋਸ਼ ਹੇਠ ਵੱਖ-ਵੱਖ ਥਾਣਿਆਂ ਦੀ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 17 ਹੋਰ ਮਾਮਲੇ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ- ਘਰੋਂ ਦੋਸਤ ਨਾਲ ਗਿਆ ਜਵਾਨ ਪੁੱਤ ਵਾਪਸ ਨਾ ਆਇਆ, ਸੋਸ਼ਲ ਮੀਡੀਆ 'ਤੇ ਖ਼ਬਰ ਦੇਖ ਉੱਡੇ ਹੋਸ਼
ਜਾਣਕਾਰੀ ਦਿੰਦਿਆਂ ਐੱਸ. ਪੀ. ਇਨਵੈਸਟੀਗੇਸ਼ਨ ਫਿਰੋਜ਼ਪੁਰ ਰਣਧੀਰ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਪਿੰਡ ਅੱਕੂ ਵਾਲਾ, ਮਸਤੇ ਕੇ, ਨਸੀਰਾ ਖਲਚੀਆਂ, ਗੱਟੀ ਚੱਕ, ਪਿੰਡ ਲੱਖਾ ਸਿੰਘ ਵਾਲਾ, ਪਿੰਡ ਮਮਦੋਟ ਹਿਠਾੜ, ਪਿੰਡ ਧੀਰਾ ਪੱਤਰਾ, ਪਿੰਡ ਗਡੋਡੂ, ਲੋਹਗੜ੍ਹ, ਬਜੀਦਪੁਰ, ਹਰਾਜ, ਪਿੰਡ ਹਮਾਦ ਵਾਲਾ ਉਤਾੜ, ਪਿੰਡ ਕਮਾਲਾ ਮਿੱਡੂ ਤੇ ਪਿੰਡ ਚੰਗਾਲੀ ਕਦੀਮ ’ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਦੋਸ਼ ’ਚ ਥਾਣਾ ਆਰਿਫਕੇ, ਮਮਦੋਟ ਥਾਣਾ, ਕੁਲਗੜ੍ਹੀ ਤੇ ਥਾਣਾ ਮੱਲਾਂਵਾਲਾ ’ਚ ਪੁਲਸ ਨੇ ਮਾਮਲੇ ਦਰਜ ਕੀਤੇ ਹਨ ਤੇ ਅੱਗ ਲਾਉਣ ਵਾਲੇ ਵਿਅਕਤੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਮਸ਼ੀਨਾਂ ਨਾਲ ਪਰਾਲੀ ਨੂੰ ਖੇਤਾਂ ’ਚ ਹੀ ਨਿਪਟਾਉਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ- ਸਾਬਕਾ SHO ਨੇ ਖ਼ੁਦ ਨੂੰ ਮਾਰ 'ਲੀ ਗੋਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਭਿਆਨਕ ਹਾਦਸਾ, ESTEEM ਦੇ ਉਪਰ ਜਾ ਚੜ੍ਹੀ ਫਾਰਚੂਨਰ
NEXT STORY