ਮੱਲਾਂਵਾਲਾ,(ਜਸਪਾਲ ਸਿੰਘ)- ਅੱਜ ਸਵੇਰੇ ਮੱਲਾਂਵਾਲਾ ਤੋਂ ਫੱਤੇਵਾਲਾ ਰੋਡ ’ਤੇ ਦੋ ਮੋਟਰਸਾਈਕਲਾਂ ਵਿਚ ਹੋਈ ਸਿੱਧੀ ਟੱਕਰ ਵਿਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਜਾਣ ਅਤੇ ਤਿੰਨ ਦੇ ਜ਼ਖਮੀਂ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਰੋਬਿਨ (16), ਵਿਸ਼ਵਾਸ਼ ਪੁੱਤਰ ਪਿੱਪਲ, ਸੁਮਿਤ ਪੁੱਤਰ ਰਕੇਸ਼ ਵਾਸੀ ਮੱਲਾਂਵਾਲਾ ਤਿੰਨੋ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਫੱਤੇਵਾਲਾ ਸਕੂਲ ਜਾ ਰਹੇ ਸਨ ਕਿ ਗੁਰਦੁਆਰਾ ਦੂਖ ਨਿਵਾਰਨ ਸਹਿਬ ਦੇ ਨੇਡ਼ੇ ਅੱਗੇ ਤੋਂ ਆਰ ਰਹੇ ਮੇਹਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਾਸ਼ੀਏ ਕੇ ਦੇ ਮੋਟਰਸਾਈਕਲ ਨਾਲ ਅਚਾਨਕ ਟਕਰਾ ਗਿਆ। ਜਿਸ ਦੇ ਸਿੱਟੇ ਵਜੋਂ ਚਾਰੇ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖਮੀਂ ਹੋ ਗਏ ਅਤੇ ਰੋਬਿਨ ਦੀ ਹਸਪਤਾਲ ਜਾ ਕੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।
ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਪਏਗਾ ਭਾਰੀ ਮੀਂਹ
NEXT STORY