ਰਾਜਪੁਰਾ, (ਮਸਤਾਨਾ, ਜ. ਬ.)- ਥਾਣਾ ਸਿਟੀ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੂੰ ਚੋਰੀ ਦੇ ਲੋਹੇ ਸਣੇ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਹੌਲਦਾਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਅੱਜ ਉਹ ਪੁਲਸ ਫੋਰਸ ਸਮੇਤ ਸਥਾਨਕ ਨਿਲਾਸ ਰੋਡ ’ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਸਰੀਏ ਦੇ ਟੁਕਡ਼ੇ ਚੁੱਕੀ ਆ ਰਹੇ 2 ਵਿਅਕਤੀਆਂ ਨੂੰ ਰੋਕ ਕੇ ਜਦ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ’ਤੇ ਰੱਖਿਆ ਲੋਹਾ (58 ਕਿਲੋ) ਉਨ੍ਹਾਂ ਨੇ ਬਣ ਰਹੀਆਂ ਰੇਲਵੇ ਲਾਈਨਾਂ ਨੇਡ਼ਿਓਂ ਚੋਰੀ ਕੀਤਾ ਹੈ। ਉਹ ਉਸ ਨੂੰ ਵੇਚਣ ਲਈ ਜਾ ਰਹੇ ਸਨ। ਦੋਵਾਂ ਵਿਅਕਤੀਅਾਂ ਦੀ ਪਛਾਣ ਜੈ ਦੇਵ ਵਾਸੀ ਰਾਜਪੁਰਾ ਤੇ ਮਨਿੰਦਰ ਸਿੰਘ ਵਾਸੀ ਘੱਗਾ ਵਜੋਂ ਹੋਈ। ਪੁਲਸ ਨੇ ਦੋਵਾਂ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਨਾਭਾ ਲੁੱਟ ’ਚ ਪੰਜਾਬ ਪੁਲਸ ਦੇ ਰਿਟਾ. ਐੱਸ. ਆਈ. ਦਾ ਪੁੱਤਰ ਵੀ ਸ਼ਾਮਲ
NEXT STORY