ਨੈਸ਼ਨਲ ਡੈਸਕ: ਬਹਾਦੁਰ ਲਾੜੀ ਨੇ 7 ਫ਼ੇਰੇ ਲੈਣ ਮਗਰੋਂ ਦਾਜ ਦੇ ਲਾਲਚੀਆਂ ਨੂੰ ਮੂੰਹ ਤੋੜ ਜਵਾਬ ਦਿੰਦਿਆਂ ਡੋਲੀ 'ਚ ਬੈਠਣ ਤੋਂ ਇਨਕਾਰ ਕਰ ਦਿੱਤਾ। ਮਾਮਲਾ ਇੰਨਾ ਵੱਧ ਗਿਆ ਕਿ ਗੱਲ ਪੁਲਸ ਤਕ ਪਹੁੰਚ ਗਈ ਤੇ ਲਾੜੀ ਨੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ, ਜਿਸ ਮਗਰੋਂ ਪੁਲਸ ਨੇ ਲਾੜੇ ਤੇ ਉਸ ਦੇ ਪਿਤਾ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਵਿਆਹ ਸਮਾਗਮਾਂ 'ਤੇ ਲੱਗੀ ਪਾਬੰਦੀ! ਅਕਤੂਬਰ ਤੋਂ ਦਸੰਬਰ ਤਕ ਰਹੇਗੀ ਰੋਕ
ਜਾਣਕਾਰੀ ਮੁਤਾਬਕ 12 ਨਵੰਬਰ ਨੂੰ ਰਾਜਸਥਾਨ ਦੇ ਸੀਕਰ ਵਿਚ ਲਾਂਬਾ ਕੀ ਢਾਣੀ ਦੀ ਰਹਿਣ ਵਾਲੀ ਮੰਜੂ ਜਾਖੜ ਦਾ ਵਿਆਹ ਚਲਾ ਦੇ ਰਹਿਣ ਵਾਲੇ ਵਿਕਰਮ ਨਾਲ ਹੋਇਆ ਸੀ। ਇਸ ਦੌਰਾਨ 7 ਫ਼ੇਰਿਆਂ ਸਮੇਤ ਹੋਰ ਰਸਮਾਂ ਵੀ ਸੁੱਖੀ ਸਾਂਧੀ ਮੁਕੰਮਲ ਹੋ ਗਈਆਂ ਸਨ। ਇਸ ਮਗਰੋਂ ਜਦੋਂ ਜੁੱਤੀ ਲੁਕਾਈ ਦੀ ਰਸਮ ਦੌਰਾਨ ਕੁੜੀ ਦੀਆਂ ਭੈਣਾਂ ਨੇ 11 ਹਜ਼ਾਰ ਰੁਪਏ ਮੰਗੇ ਤਾਂ ਵਿਵਾਦ ਹੋ ਗਿਆ। ਇਸ 'ਤੇ ਮੁੰਡੇ ਵਾਲਿਆਂ ਨੇ ਵੀ ਦਾਜ ਵਿਚ 5 ਲੱਖ ਰੁਪਏ ਅਤੇ ਇਕ ਬੁਲੇਟ ਮੋਟਰਸਾਈਕਲ ਮੰਗ ਲਿਆ। ਮੁੰਡੇ ਵਾਲਿਆਂ ਨੇ ਤਾਂ ਮੰਗ ਪੂਰੀ ਨਾ ਹੋਣ 'ਤੇ ਡੋਲੀ ਨਾ ਲਿਜਾਣ ਤਕ ਦੀ ਗੱਲ ਕਹਿ ਦਿੱਤੀ। ਇਸ 'ਤੇ ਲਾੜੀ ਨੇ ਵੀ ਦਾਜ ਦੇ ਲਾਲਚੀਆਂ ਘਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਵਿਵਾਦ ਵੱਧ ਜਾਣ 'ਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਲਾੜਾ-ਲਾੜੀ ਸਣੇ ਦੋਹਾਂ ਧਿਰਾਂ ਨੂੰ ਥਾਣੇ ਲੈ ਗਈ। ਉੱਥੇ ਕੁੜੀ ਦੀ ਸ਼ਿਕਾਇਤ ਤੇ ਲਾੜੇ, ਉਸ ਦੇ ਪਿਤਾ ਅਤੇ 5 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਲਾੜੀ ਦਾ ਦੋਸ਼ ਹੈ ਕਿ ਲਾੜੇ ਨੇ ਉਸ ਨਾਲ ਤੇ ਉਸ ਦੀਆਂ ਸਹੇਲੀਆਂ ਦੇ ਨਾਲ ਗਾਲੀ-ਗਲੋਚ ਕੀਤੀ। ਉਸ ਦੇ ਘਰਵਾਲਿਆਂ ਤੇ ਪੰਡਤ ਨੂੰ ਵੀ ਗਾਹਲਾਂ ਕੱਢੀਆਂ ਹਨ, ਜਿਸ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਰਭਵਤੀ ਔਰਤ ਨੂੰ ਲੈ ਜਾ ਰਹੀ ਐਂਬੂਲੈਂਸ 'ਚ ਲੱਗੀ ਭਿਆਨਕ ਅੱਗ, ਦੇਖੋ ਵੀਡੀਓ
NEXT STORY