ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ) : ਗੂਗਲ ਪੇਅ ਰਾਹੀਂ ਬੈਂਕ ਖਾਤੇ ਵਿਚ 19 ਹਜ਼ਾਰ ਰੁਪਏ ਟਰਾਂਸਫਰ ਕਰਵਾਉਣ ਦੇ ਬਾਵਜੂਦ ਈ. ਟੀ. ਟੀ. ਸੈਸ਼ਨ ’ਚ ਐਡਮਿਸ਼ਨ ਨਾ ਕਰਵਾਉਣ ਅਤੇ ਕਥਿਤ ਰੂਪ ’ਚ ਠੱਗੀ ਮਾਰਨ ਦੇ ਦੋਸ਼ ਹੇਠ ਪੁਲਸ ਨੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਓਮ ਪ੍ਰਕਾਸ਼ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਨੰਬਰ 990 ਐਲ ਦਿੰਦੇ ਹੋਏ ਸ਼ਿਕਾਇਤਕਰਤਾ ਸੰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਮਦੋਟ ਉਤਾੜ ਨੇ ਦੱਸਿਆ ਹੈ ਕਿ ਬਲਕਾਰ ਸਿੰਘ ਵੱਲੋਂ ਉਸ ਦਾ ਈ. ਟੀ. ਟੀ. ਸੈਸ਼ਨ 2020/2022 ’ਚ ਦਾਖਲਾ ਕਰਵਾਉਣ ਲਈ 50 ਹਜ਼ਾਰ ਰੁਪਏ ਫੀਸ ਦੇਣ ਦੀ ਗੱਲ ਹੋਈ ਸੀ, ਜਿਸ ਵਿਚੋਂ ਸੰਦੀਪ ਸਿੰਘ ਨੇ ਬਲਕਾਰ ਸਿੰਘ ਦੇ ਬੈਂਕ ਖਾਤੇ ’ਚ ਵੱਖ-ਵੱਖ ਤਾਰੀਖਾਂ ’ਤੇ 19,000 ਰੁਪਏ ਟਰਾਂਸਫਰ ਕਰ ਦਿੱਤੇ ਸਨ ਪਰ ਬਲਕਾਰ ਸਿੰਘ ਨੇ ਸੰਦੀਪ ਸਿੰਘ ਨੂੰ ਐਡਮਿਸ਼ਨ ਨਹੀਂ ਕਰਵਾਈ ਗਈ ਅਤੇ ਐਡਮਿਸ਼ਨ ਕਰਵਾਉਣ ਦੇ ਨਾਂ ’ਤੇ ਉਸ ਨਾਲ ਠੱਗੀ ਮਾਰੀ ਗਈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਨਾਮਜ਼ਦ ਵਿਅਕਤੀ ਖਿਲਾਫ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਹਗੀਰਾਂ ਤੋਂ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਕਰਨ ਵਾਲੇ ਲੁਟੇਰੇ ਨੂੰ ਲੋਕਾਂ ਨੇ ਕੀਤਾ ਪੁਲਸ ਹਵਾਲੇ
NEXT STORY