ਸੰਗਤ ਮੰਡੀ, (ਮਨਜੀਤ)- ਪਿੰਡ ਧੁੰਨੀਕੇ ਵਿਖੇ ਦੋ ਸਾਲਾ ਦੇ ਬੱਚੇ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਭੁਵੇਸ਼ (2) ਪੁੱਤਰ ਜਸਪ੍ਰੀਤ ਸਿੰਘ ਸ਼ਾਮ ਸਮੇਂ ਆਪਣੇ ਘਰ ’ਚ ਖ਼ੇਡ ਰਿਹਾ ਸੀ, ਖ਼ੇਡਦੇ-ਖੇਡਦੇ ਉਹ ਨਾਲ ਹੀ ਚੱਲ ਰਹੇ ਪੱਖੇ ਕੋਲ ਚਲਾ ਗਿਆ, ਜਿਥੇ ਉਹ ਪੱਖੇ ਦੀ ਤਾਰ ਫੜ੍ਹ ਕੇ ਉਸ ’ਤੇ ਲੱਗੀ ਟੇਪ ਉਤਾਰਨ ਲੱਗ ਪਿਆ। ਇਸੇ ਦੌਰਾਨ ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਬੱਚੇ ਦੀ ਗੰਭੀਰ ਹਾਲਤ ਦੇ ਚੱਲਦਿਆਂ ਇਲਾਜ ਲਈ ਸਿਵਲ ਹਸਪਤਾਲ ਘੁੱਦਾ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਹਸਪਤਾਲ ਦੇ ਸਟਾਫ਼ ਵੱਲੋਂ ਬੱਚੇ ਦਾ ਪੋਸਟਮਾਰਟਮ ਲਈ ਲਾਸ਼ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਭੇਜ ਦਿੱਤਾ। ਪੁਲਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ। ਅਚਨਚੇਤ ਵਾਪਰੀ ਘਟਨਾ ਕਾਰਨ ਸਮੁੱਚੇ ਪਿੰਡ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਕਰਜੇ ਦੇ ਦੈਤ ਨੇ ਨਿਗਲਿਆ ਇਕ ਹੋਰ ਕਿਸਾਨ
NEXT STORY