ਚੰਡੀਗੜ੍ਹ: ਅਕਾਲੀ ਦਲ ਵਾਰਿਸ ਪੰਜਾਬ ਦੇ (ਦੇ) ਦੀ ਰਜਿਸਟ੍ਰੇਸ਼ਨ 'ਚ ਹੋ ਰਹੀ ਦੇਰੀ ਨੂੰ ਲੈ ਕੇ ਪਾਰਟੀ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਚੋਣ ਕਮਿਸ਼ਨ 'ਤੇ ਗੰਭੀਰ ਦੋਸ਼ ਲਾਏ ਹਨ। ਇਆਲੀ ਨੇ ਕਿਹਾ ਕਿ ਪਾਰਟੀ ਦੀ ਰਜਿਸਟ੍ਰੇਸ਼ਨ ਅੰਤਿਮ ਪੜਾਅ 'ਤੇ ਹੈ, ਜਿੱਥੇ ਸਿਰਫ਼ ਪਬਲੀਕੇਸ਼ਨ ਅਤੇ ਚੋਣ ਨਿਸ਼ਾਨ ਅਲਾਟ ਹੋਣਾ ਬਾਕੀ ਹੈ, ਪਰ ਇਸਨੂੰ ਜਾਣਬੁੱਝ ਕੇ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਪਹਿਲਾਂ ਹੀ ਐਸ.ਆਈ.ਆਰ. ਦੇ ਮੁੱਦੇ ਨੂੰ ਲੈ ਕੇ ਵਿਵਾਦਾਂ 'ਚ ਹੈ ਅਤੇ ਦੋ ਚੋਣ ਕਮਿਸ਼ਨਰਾਂ ਸੁਖਬੀਰ ਸਿੰਘ ਸੰਧੂ ਤੇ ਵਿਵੇਕ ਵੱਲੋਂ ਵੀ ਮੁੱਖ ਚੋਣ ਕਮਿਸ਼ਨਰ 'ਤੇ ਐਸ.ਆਈ.ਆਰ. ਨੂੰ ਲੈ ਕੇ ਮਨਮਰਜ਼ੀਆਂ ਕਰਨ ਦੇ ਬਿਆਨ ਦਿੱਤੇ ਗਏ ਹਨ।
ਇਹ ਵੀ ਪੜ੍ਹੋ-UPI ’ਤੇ 0.4 ਫੀਸਦੀ ਫੀਸ ਦੇ ਵਿਰੋਧ ’ਚ 22 ਸੂਬਿਆਂ ਦੇ ਵਪਾਰੀ ਇੱਕਜੁਟ, MP ਨੂੰ ਦਿੱਤੇ ਜਾਣਗੇ ਮੰਗ-ਪੱਤਰ
ਮਨਪ੍ਰੀਤ ਇਆਲੀ ਨੇ ਕਿਹਾ ਹੁਣ ਤਾਂ ਕਮਿਸ਼ਨਰ ਦੇ ਅਸਤੀਫੇ ਦੀ ਵੀ ਮੰਗ ਉੱਠ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਪਹੁੰਚੀ ਹੈ ਅਤੇ ਉਨ੍ਹਾਂ ਨੂੰ ਅਦਾਲਤ 'ਤੇ ਪੂਰਾ ਭਰੋਸਾ ਹੈ। ਉਨ੍ਹਾਂ ਐਲਾਨ ਕੀਤਾ ਕਿ ਚੋਣ ਤਾਂ ਲੜਨੀ ਹੀ ਲੜਨੀ ਹੈ। ਜੇ ਰਜਿਸਟ੍ਰੇਸ਼ਨ ਨਾ ਹੋਈ ਤਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਂਗੇ। ਪਹਿਲਾਂ ਵੀ ਆਜ਼ਾਦ ਚੋਣਾਂ ਲੜੀਆਂ ਹਨ। ਉਨ੍ਹਾਂ ਕਿਹਾ ਜਥੇਬੰਦੀ ਵੱਲੋਂ ਕਦੇ ਵੀ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਕੋਈ ਬਿਆਨਬਾਜ਼ੀ ਨਹੀਂ ਕੀਤੀ ਗਈ। ਦੇਸ਼ ਨੂੰ ਆਜ਼ਾਦ ਕਰਵਾਉਣ 'ਚ ਪੰਜਾਬੀਆਂ ਖਾਸ ਕਰਕੇ ਸਿੱਖਾਂ ਦਾ ਵੱਡਾ ਯੋਗਦਾਨ ਹੈ, ਪਰ ਅੱਜ ਵੀ ਸਿੱਖਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਆਲੀ ਨੇ ਕਿਹਾ ਅੰਮ੍ਰਿਤਪਾਲ ਸਿੰਘ 'ਤੇ ਲਾਈ ਗਈ ਐਨ.ਐਸ.ਏ ਵੀ ਨਜਾਇਜ਼ ਹੈ ਜਿਸ ਨੂੰ ਲੈ ਕੇ ਸਿੱਖਾਂ 'ਚ ਰੋਸ ਹੈ।
ਇਹ ਵੀ ਪੜ੍ਹੋ-ਗੁਰਦਾਸਪੁਰ: 4 ਅਸਲਾ ਤਸਕਰ 7 ਪਿਸਤੌਲ ਸਮੇਤ ਗ੍ਰਿਫ਼ਤਾਰ, ਦੁਬਈ-ਅਮਰੀਕਾ ਨਾਲ ਜੁੜੇ ਤਾਰ
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨਾਲ ਪਹਿਲਾਂ ਹੀ 2 ਐਮਪੀ ਅਤੇ 1 ਐਮਐਲਏ ਜੁੜੇ ਹੋਏ ਹਨ, ਫਿਰ ਵੀ ਰਜਿਸਟ੍ਰੇਸ਼ਨ ਰੋਕੀ ਜਾ ਰਹੀ ਹੈ, ਜਦਕਿ ਚੋਣ ਕਮਿਸ਼ਨ ਕੋਲ ਕੋਈ ਠੋਸ ਦਲੀਲ ਨਹੀਂ ਹੈ। ਪਾਰਟੀ ਦਾ ਏਜੰਡਾ ਪੰਜਾਬ 'ਚੋਂ ਨਸ਼ਾ ਖਤਮ ਕਰਨਾ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣਾ ਹੈ। ਉਨ੍ਹਾਂ ਕਿਹਾ ਜੇਕਰ ਸੁਪਰੀਮ ਕੋਰਟ ਵੀ ਜਾਣਾ ਪਵੇ ਤਾਂ ਵੀ ਚੋਣ ਲੜਨੀ ਹੀ ਲੜਨੀ ਹੈ। ਇਆਲੀ ਨੇ ਕਿਹਾ ਇਸ ਤੋਂ ਇਲਾਵਾ ਚੋਣ ਕਮਿਸ਼ਨ ਨੂੰ ਮਿਲਣ ਲਈ ਡੈਲੀਗੇਸ਼ਨ ਭੇਜਿਆ ਜਾਵੇਗਾ ਅਤੇ ਲੋੜ ਪਈ ਤਾਂ ਦਿੱਲੀ ਦੇ ਜੰਤਰ-ਮੰਤਰ ਜਾਂ ਚੋਣ ਕਮਿਸ਼ਨ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਨੌਜਵਾਨਾਂ ਅਤੇ ਐਨਆਰਆਈ ਵੀਰਾਂ ਨੂੰ ਸੋਸ਼ਲ ਮੀਡੀਆ ਰਾਹੀਂ ਦਬਾਅ ਬਣਾਉਣ ਦੀ ਅਪੀਲ ਵੀ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
CM ਮਾਨ ਨੂੰ ਜਾਪਾਨ ਜਾਣ ਦੀ ਨਹੀਂ ਮਿਲੀ ਇਜਾਜ਼ਤ, ਹਾਕੀ ਦਾ ਮੈਚ ਵੇਖਣ ਲਈ ਕੇਂਦਰ ਤੋਂ ਮੰਗੀ ਸੀ ਮਨਜ਼ੂਰੀ
NEXT STORY