ਧਨੌਲਾ (ਰਾਈਆਂ) : ਬਾਅਦ ਦੁਪਹਿਰ ਬਰਨਾਲਾ ਸ਼ਹਿਰ ਦੇ ਕਾਲਾਮਾਹਿਰ ਸਟੇਡੀਅਮ ਨਜ਼ਦੀਕ ਰਹਿਣ ਵਾਲੇ ਦੋ ਨੌਜਵਾਨਾਂ ਦੀ ਪਿੰਡ ਹਰੀਗੜ੍ਹ ’ਚੋਂ ਲੰਘਦੀ ਕੋਟਲਾ ਬ੍ਰਾਂਚ ਨਹਿਰ ’ਚ ਨਹਾਉਂਣ ਸਮੇਂ ਪਾਣੀ ’ਚ ਡੁੱਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਥਾਨ ’ਤੇ ਮੌਜੂਦ ਲੋਕਾਂ ਵੱਲੋਂ ਦੋਵੇਂ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬਰਨਾਲਾ ਵਾਸੀ ਤਿੰਨ ਨੌਜਵਾਨ ਭਿੰਦਰ ਸਿੰਘ, ਵਿਜੇ ਕੁਮਾਰ ਅਤੇ ਸਰਤਾਜ ਖਾਨ ਕ੍ਰਮਵਾਰ ਉਮਰ 23-24 ਸਾਲ ਬਰਨਾਲਾ ਤੋਂ ਬਾਅਦ ਦੁਪਹਿਰ ਕਰੀਬ 3 ਕੁ ਵਜੇ ਪਿੰਡ ਹਰੀਗੜ੍ਹ ਦੀ ਨਹਿਰ ’ਤੇ ਨਹਾਉਣ ਲਈ ਆਏ ਸਨ।
ਇਹ ਵੀ ਪੜ੍ਹੋ- ਮਾਲੇਰਕੋਟਲਾ ਦੇ ਨੌਜਵਾਨ ਜ਼ੋਰਾਵਰ ਸਿੰਘ ਗਰੇਵਾਲ ਨੇ ਵਧਾਇਆ ਜ਼ਿਲ੍ਹੇ ਦਾ ਮਾਣ, ਹਾਸਲ ਕੀਤਾ ਖ਼ਾਸ ਮੁਕਾਮ
ਨਹਿਰ ਝਾਲ ਕੋਲ ਜ਼ਿਆਦਾ ਡੂੰਘੀ ਹੋਣ ਕਾਰਨ ਉਹ ਨਹਿਰ ’ਚੋਂ ਨਹਾਉਂਣ ਸਮੇਂ ਬਾਹਰ ਨਿਕਲ ਨਹੀਂ ਸਕੇ, ਜਿਸ ਕਾਰਨ ਭਿੰਦਰ ਸਿੰਘ ਤੇ ਵਿਜੇ ਕੁਮਾਰ ਪਾਣੀ ’ਚ ਡੁੱਬ ਗਏ ਜਦਕਿ ਉਨ੍ਹਾਂ ਦਾ ਤੀਜਾ ਸਾਥੀ ਸਰਤਾਜ ਸਿੰਘ ਨੂੰ ਕਿਸੇ ਤਰ੍ਹਾਂ ਲੋਕਾਂ ਨੇ ਬਾਹਰ ਕੱਢ ਲਿਆ। ਥਾਣਾ ਧਨੌਲਾ ਦੇ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਦੋਵਾਂ ਨੌਜਵਾਨਾਂ ਦੀ ਪੁਲਸ ਤੇ ਲੋਕਾਂ ਵੱਲੋਂ ਸਾਂਝੇ ਤੌਰ ’ਤੇ ਨਹਿਰ ’ਚ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਪਰਤ ਰਹੇ ਚੀਮਾ ਮੰਡੀ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦਾ ਮੰਤਵ ਆਮ ਆਦਮੀ ਨੂੰ ਸਹੀ ਅਰਥਾਂ ’ਚ ਅਖ਼ਤਿਆਰ ਦੇਣਾ: ਭਗਵੰਤ ਮਾਨ
NEXT STORY