ਸਮਰਾਲਾ (ਗਰਗ, ਬੰਗੜ) : ਇੱਥੇ ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਲੱਲ ਕਲਾਂ ਵਿਖੇ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਉਸ ਵੇਲੇ ਸਾਹਮਣੇ ਆਇਆ, ਜਦੋਂ ਪਿਛਲੇ 2 ਦਿਨ ਤੋਂ ਲਾਪਤਾ ਔਰਤ ਦੀ ਲਾਸ਼ ਐਤਵਾਰ ਤੜਕੇ ਗੁਆਢੀਆਂ ਦੇ ਘਰੋਂ ਮਿਲੀ। ਔਰਤ ਦੀ ਲਾਸ਼ ਗੁਆਂਢੀਆਂ ਰਸੋਈ ਦੇ ਹੇਠਲੇ ਕੱਪਬੋਰਡ 'ਚ ਪਈ ਬਰਾਮਦ ਹੋਈ। ਇਸ ਔਰਤ ਨੂੰ 2 ਦਿਨ ਪਹਿਲਾ ਹੀ ਕਤਲ ਕਰ ਦਿੱਤਾ ਗਿਆ ਸੀ ਅਤੇ ਲਾਸ਼ ਨੂੰ ਲੁਕਾ ਕੇ ਰੱਖਿਆ ਹੋਇਆ ਸੀ। ਮ੍ਰਿਤਕ ਔਰਤ ਦਾ ਪਰਿਵਾਰ ਕਾਰਵਾਈ ਲਈ 2 ਦਿਨ ਤੋਂ ਥਾਣਾ ਸਮਰਾਲਾ ਵਿਖੇ ਧੱਕੇ ਖਾਂਦਾ ਰਿਹਾ ਪਰ ਕਿਸੇ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਹੁਣ ਜਦੋਂ ਲਾਪਤਾ ਔਰਤ ਦੀ ਲਾਸ਼ ਗੁਆਂਢ ਦੇ ਘਰ ਵਿਚੋਂ ਮਿਲ ਗਈ ਤਾਂ ਪੁਲਸ ਗੁਆਂਢੀਆਂ ਘਰ ਆਏ ਇੱਕ ਰਿਸ਼ਤੇਦਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲਾ ਹੱਲ ਹੋ ਜਾਣ ਦੀ ਗੱਲ ਆਖ ਰਹੀ ਹੈ, ਜਦੋਂ ਕਿ ਪੀੜਤ ਪਰਿਵਾਰ ਇਸ ਮਾਮਲੇ ਵਿਚ ਕਈ ਹੋਰ ਵਿਅਕਤੀਆਂ ਦੇ ਸ਼ਾਮਲ ਹੋਣ ਦਾ ਖ਼ਦਸ਼ਾ ਪ੍ਰਗਟਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਇਆ Red Alert, ਭਿਆਨਕ ਗਰਮੀ ਤੋੜੇਗੀ ਸਾਰੇ ਰਿਕਾਰਡ, ਪੜ੍ਹੋ ਪੂਰੀ ਖ਼ਬਰ
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਲੱਲ ਕਲਾਂ ਨਿਵਾਸੀ ਗੁਰਜੰਟ ਸਿੰਘ ਪੁੱਤਰ ਕਰਤਾਰ ਸਿੰਘ ਨੇ ਪੁਲਸ ਨੂੰ ਬਿਆਨ ਦਿੰਦੇ ਹੋਏ ਦੱਸਿਆ ਕਿ, ਉਹ ਗਰੀਬ ਮਿਹਨਤ-ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ। ਉਸ ਦੀ ਬਜ਼ੁਰਗ ਮਾਤਾ ਸੁਰਿੰਦਰ ਕੌਰ (65) ਗੁਆਂਢ ਪਰਿਵਾਰ ਰਜਿੰਦਰ ਸਿੰਘ ਦੇ ਘਰ ਕੰਮ ਕਰਦੀ ਸੀ। 17 ਮਈ ਨੂੰ ਉਹ ਰੋਜ਼ ਦੀ ਤਰ੍ਹਾਂ ਉਨ੍ਹਾਂ ਦੇ ਘਰ ਕੰਮ ਕਰਨ ਲਈ ਗਈ, ਪਰ ਦੇਰ ਤੱਕ ਘਰ ਵਾਪਸ ਨਹੀਂ ਪਰਤੀ। ਇਸ ’ਤੇ ਉਸ ਦਾ ਪਿਤਾ ਕਰਤਾਰ ਸਿੰਘ ਗੁਆਂਢੀਆਂ ਦੇ ਘਰ ਵੇਖਣ ਗਿਆ ਅਤੇ ਉੱਥੇ ਰਜਿੰਦਰ ਸਿੰਘ ਅਤੇ ਮਾਛੀਵਾੜਾ ਨਿਵਾਸੀ ਭਤੀਜਾ ਵੀ ਉੱਥੇ ਹਾਜ਼ਰ ਸੀ। ਉਸ ਨੇ ਰਜਿੰਦਰ ਸਿੰਘ ਤੋਂ ਆਪਣੀ ਪਤਨੀ ਬਾਰੇ ਪਤਾ ਕੀਤਾ ਤਾ ਉਸ ਨੂੰ ਕਹਿ ਦਿੱਤਾ ਗਿਆ ਕਿ ਉਹ ਕੰਮ ਕਰਕੇ ਵਾਪਸ ਚਲੀ ਗਈ ਹੈ ਪਰ ਸੁਰਿੰਦਰ ਕੌਰ ਘਰ ਨਹੀਂ ਪਰਤੀ ਅਤੇ ਨਾ ਹੀ ਉਸ ਦਾ ਕਿਧਰੇ ਕੋਈ ਹੋ ਸੁਰਾਗ ਹੀ ਮਿਲਿਆ। ਗੁਰਜੰਟ ਸਿੰਘ ਨੇ ਆਪਣੇ ਬਿਆਨਾਂ 'ਚ ਪੁਲਸ ਨੂੰ ਅੱਗੇ ਦੱਸਿਆ ਕਿ 2 ਦਿਨ ਦੀ ਭਾਲ ਅਤੇ ਪਰਿਵਾਰ ਵੱਲੋਂ ਕੀਤੀ ਗਈ ਪੜਤਾਲ 'ਚ ਹੁਣ ਇਹ ਪਤਾ ਲੱਗਿਆ ਹੈ ਕਿ ਰਜਿੰਦਰ ਸਿੰਘ ਨੇ ਕੁੱਝ ਦਿਨ ਪਹਿਲਾਂ ਆਪਣੀ ਜ਼ਮੀਨ ਵੇਚੀ ਸੀ ਅਤੇ ਉਸ ਦੇ ਘਰ 'ਚ ਕਾਫੀ ਨਕਦੀ ਪਈ ਸੀ।
ਇਹ ਵੀ ਪੜ੍ਹੋ : ਪੰਜਾਬ ਮਗਰੋਂ ਹੁਣ ਚੰਡੀਗੜ੍ਹ ’ਚ ਵੀ ਯੋਗੀ ਆਦਿੱਤਿਆਨਾਥ ਦੀ ਮੰਗ, 20 ਨੂੰ ਕਰਨਗੇ ਰੈਲੀ
ਰਜਿੰਦਰ ਸਿੰਘ ਦਾ ਭਤੀਜਾ ਜਸਮੀਤ ਸਿੰਘ ਜੋ ਕਿ ਮਾਛੀਵਾੜਾ ਵਿਖੇ ਰਹਿੰਦਾ ਹੈ, ਘਟਨਾ ਵਾਲੇ ਦਿਨ 17 ਮਈ ਨੂੰ ਹੀ ਉਨ੍ਹਾਂ ਦੇ ਘਰ ਆਇਆ ਸੀ ਅਤੇ ਉਸ ਨੇ ਘਰ 'ਚ ਰੱਖੇ ਰੁਪਏ ਲੈਣ ਲਈ ਘਰ ਵਿਚ ਮੌਜੂਦ ਆਪਣੀ ਚਾਚੀ ਚਰਨਜੀਤ ਕੌਰ ਜੋ ਕਿ ਰਜਿੰਦਰ ਸਿੰਘ ਦੀ ਪਤਨੀ ਹੈ, ਨੂੰ ਗਲ 'ਚ ਚੁੰਨੀ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਨੂੰ ਉਸ ਦੀ ਮਾਤਾ ਸੁਰਿੰਦਰ ਕੌਰ ਨੇ ਵੇਖ ਲਿਆ ਅਤੇ ਦੋਸ਼ੀ ਜਸਮੀਤ ਸਿੰਘ ਨੇ ਉਸ ਦੀ ਮਾਤਾ ਦਾ ਹੀ ਕਤਲ ਕਰ ਦਿੱਤਾ ਤੇ ਲਾਸ਼ ਵੀ ਉੱਥੇ ਹੀ ਲੁਕਾ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਸੁਰਿੰਦਰ ਕੌਰ ਦੀ ਲਾਸ਼ ਗੁਆਂਢੀ ਰਜਿੰਦਰ ਸਿੰਘ ਦੀ ਰਸੋਈ ਵਿਚੋਂ ਬਰਾਮਦ ਕਰ ਲਈ ਅਤੇ ਪੋਸਟਮਾਰਟਮ ਲਈ ਉਸ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਹਾਲਾਂਕਿ ਪੁਲਸ ਵੱਲੋਂ ਇਸ ਮਾਮਲੇ 'ਚ ਦੋਸ਼ੀ ਜਸਮੀਤ ਸਿੰਘ ਪੁੱਤਰ ਭਰਪੂਰ ਸਿੰਘ ਤਰਲੋਕ ਨਗਰ ਮਾਛੀਵਾੜਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਮ੍ਰਿਤਕ ਔਰਤ ਦਾ ਪਰਿਵਾਰ ਦੋਸ਼ ਲਗਾ ਰਿਹਾ ਹੈ ਕਿ ਗਰੀਬ ਹੋਣ ਕਾਰਨ ਉਨ੍ਹਾਂ ਦੀ ਸਹੀ ਢੰਗ ਨਾਲ ਸੁਣਵਾਈ ਨਹੀਂ ਹੋ ਰਹੀ। ਓਧਰ ਇਸ ਮਾਮਲੇ 'ਚ ਸਥਾਨਕ ਪੁਲਸ ਨੇ ਪੀੜਤ ਪਰਿਵਾਰ ਵੱਲੋਂ ਲਗਾਏ ਕਥਿਤ ਦੋਸ਼ਾਂ ’ਤੇ ਚੁੱਪ ਵੱਟ ਲਈ ਅਤੇ ਸਿਰਫ ਇੰਨਾ ਹੀ ਕਿਹਾ ਕਿ ਜਿਹੜਾ ਦੋਸ਼ੀ ਸੀ, ਉਸ ’ਤੇ ਕਾਰਵਾਈ ਹੋ ਗਈ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਜਾਵੇਗਾ।
ਰਸੋਈ ’ਚ ਬਣੇ ਕੱਪ ਬੋਰਡ ਵਿਚੋਂ ਬਰਾਮਦ ਹੋਈ ਲਾਸ਼
ਪੁਲਸ ਨੇ ਮ੍ਰਿਤਕ ਔਰਤ ਸੁਰਿੰਦਰ ਕੌਰ ਦੀ ਲਾਸ਼ ਨੂੰ ਗੁਆਂਢੀ ਰਜਿੰਦਰ ਸਿੰਘ ਦੀ ਰਸੋਈ ’ਚ ਬਣੇ ਕੱਪ ਬੋਰਡ ਵਿਚੋਂ ਬਰਾਮਦ ਕੀਤੀ ਹੈ। ਮ੍ਰਿਤਕ ਦੇ ਪਤੀ ਕਰਤਾਰ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੀ ਪਤਨੀ ਨਾਲ ਬੜੀ ਬੇਰਹਿਮੀ ਹੋਈ ਹੈ ਅਤੇ ਉਹ ਪੁਲਸ ਨੂੰ ਕਹਿੰਦੇ ਰਹੇ ਕਿ ਉਸ ਦੀ ਪਤਨੀ ਗੁਆਂਢੀ ਦੇ ਘਰ ਵਿਚ ਹੀ ਹੈ ਪਰ ਪੁਲਸ ਦਿਨ ਵਿਚ ਵੀ ਆਈ ਅਤੇ ਗੇੜਾ ਮਾਰ ਕੇ ਚਲੀ ਗਈ। ਜਦੋਂ ਰਾਤ ਨੂੰ ਮੁੜ ਪੁਲਸ ਮੌਕੇ ’ਤੇ ਆਈ, ਫਿਰ ਅੰਦਰੋ ਲਾਸ਼ ਬਰਾਮਦ ਕੀਤੀ ਗਈ। ਕਰਤਾਰ ਸਿੰਘ ਨੇ ਇਹ ਵੀ ਦੱਸਿਆ ਕਿ ਜਦੋਂ ਉਹ 17 ਤਾਰੀਖ਼ ਨੂੰ ਆਪਣੀ ਪਤਨੀ ਬਾਰੇ ਪਤਾ ਕਰਨ ਗੁਆਂਢੀ ਰਜਿੰਦਰ ਸਿੰਘ ਦੇ ਘਰ ਗਿਆ ਤਾਂ ਉੱਥੇ ਉਨ੍ਹਾਂ ਦਾ ਆਪਸੀ ਝਗੜਾ ਚੱਲ ਰਿਹਾ ਸੀ ਪਰ ਉਸ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਗਿਆ ਕਿ ਤੇਰੀ ਘਰਵਾਲੀ ਕੰਮ ਕਰਕੇ ਵਾਪਸ ਚਲੀ ਗਈ ਹੈ।
ਮ੍ਰਿਤਕ ਦਾ ਪਰਿਵਾਰ ਕਰ ਰਿਹਾ ਇਨਸਾਫ਼ ਦੀ ਮੰਗ
ਭਾਵੇਂ ਸਮਰਾਲਾ ਪੁਲਸ ਨੇ ਕਤਲ ਮਾਮਲੇ 'ਚ ਮ੍ਰਿਤਕ ਸੁਰਿੰਦਰ ਕੌਰ ਦੇ ਸਪੁੱਤਰ ਗੁਰਜੰਟ ਸਿੰਘ ਦੇ ਬਿਆਨ ’ਤੇ ਹੀ ਸਾਰੀ ਕਾਰਵਾਈ ਕੀਤੀ ਹੈ ਅਤੇ ਉਸ ਤੋਂ ਬਾਅਦ ਘਰ ਆਏ ਰਿਸ਼ਤੇਦਾਰ ਜਸਮੀਤ ਸਿੰਘ ਇੱਕਲੇ ਨੂੰ ਦੋਸ਼ੀ ਬਣਾਇਆ ਗਿਆ ਹੈ ਪਰ ਹੁਣ ਬਾਅਦ ਵਿਚ ਪਰਿਵਾਰ ਆਪਣੀ ਕੋਈ ਸੁਣਵਾਈ ਨਾ ਹੋਣ ਦੀ ਗੱਲ ਆਖਦੇ ਹੋਏ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਮ੍ਰਿਤਕ ਦੇ ਸਪੁੱਤਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ 2ਦਿਨ ਤੋਂ ਲਾਪਤਾ ਸੀ ਪਰ ਕਿਸੇ ਨੇ ਉਨ੍ਹਾਂ ਦੀ ਰਿਪੋਰਟ ਤੱਕ ਨਹੀਂ ਲਿਖੀ ਅਤੇ ਹੁਣ ਵੀ ਅਸਲ ਸੱਚਾਈ ਸਾਹਮਣੇ ਨਹੀਂ ਆ ਰਹੀ। ਮ੍ਰਿਤਕ ਦੇ ਪਤੀ ਅਤੇ ਧੀ ਨੇ ਵੀ ਮਾਮਲੇ ਵਿਚ ਹੋਰ ਦੋਸ਼ੀ ਸ਼ਾਮਲ ਹੋਣ ਦਾ ਖ਼ਦਸ਼ਾ ਪ੍ਰਗਟਾਉਂਦੇ ਹੋਏ ਇਨਸਾਫ਼ ਦੀ ਗੁਹਾਰ ਲਗਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਤਿਸੰਗ 'ਚ ਚੋਣਾਂ ਨੂੰ ਲੈ ਕੇ ਕਹੀਆਂ ਅਹਿਮ ਗੱਲਾਂ
NEXT STORY