ਲਹਿਰਾਗਾਗਾ (ਗਰਗ):-- ਪਿਛਲੇ ਦਿਨੀ ਮਜੀਠਾ ਵਿਖੇ ਵਾਪਰੇ ਜ਼ਹਿਰੀਲੀ ਸ਼ਰਾਬ ਕਾਂਡ ਅਤੇ ਸਰਕਾਰ ਦੇ "ਯੁੱਧ ਨਸ਼ਿਆਂ ਵਿਰੁੱਧ" ਚਲਾਈ ਮੁਹਿੰਮ ਦੇ ਤਹਿਤ ਜ਼ਿਲਾ ਪੁਲਸ ਮੁਖੀ ਸਤਿੰਦਰ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਹਿਰਾਗਾਗਾ ਪੁਲਸ ਅਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝੇ ਅਪਰੇਸ਼ਨ ਦੇ ਤਹਿਤ ਵੱਡੀ ਮਾਤਰਾ ਵਿੱਚ ਲਾਹਣ ਅਤੇ ਨਜਾਇਜ਼ ਸ਼ਰਾਬ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਦਪਿੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਰਣਵੀਰ ਸਿੰਘ ਦੀ ਯੋਗ ਅਗਵਾਈ ਹੇਠ ਥਾਣਾ ਲਹਿਰਾ ਦੀ ਪੁਲਸ ਤੇ ਐਕਸਾਈਜ਼ ਵਿਭਾਗ ਵੱਲੋਂ ਪਿੰਡ ਜਲੂਰ ਵਿਖੇ ਮੁੱਖਬਰਾਂ ਦੀ ਇਤਲਾਹ ਤੇ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ 1150 ਲੀਟਰ ਲਾਹਣ ਅਤੇ 43 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਪੰਜ ਦੋਸ਼ੀ ਫਰਾਰ ਹਨ, ਉਨ੍ਹਾਂ ਦੱਸਿਆ ਕਿ ਥਾਣਾ ਲਹਿਰਾਗਾਗਾ ਦੇ ਸਹਾਇਕ ਥਾਣੇਦਾਰ ਰਮੇਸ਼ਵਰ ਦਾਸ, ਸੁੱਖਾ ਸਿੰਘ, ਸੁਰੇਸ਼ ਕੁਮਾਰ ਅਤੇ ਸਤਪਾਲ ਸਿੰਘ ਪਿੰਡ ਜਲੂਰ ਵਿਖੇ ਵੱਖ ਵੱਖ ਸਮੇਂ ਤੇ ਮੁਖਬਰਾਂ ਦੀ ਇਤਲਾਹ ਮਿਲਣ ਤੇ ਇੱਕ ਘਰ ਵਿੱਚ ਰੇਡ ਕਰਨ ਤੇ ਕਸ਼ਮੀਰਾ ਸਿੰਘ ਦੀ ਪਤਨੀ ਨਾਨਕੀ, ਬੇਟੀ ਲੱਛਾ ਰਾਣੀ ਨੂੰ ਕਾਬੂ ਕਰਕੇ 28 ਬੋਤਲਾਂ ਨਜਾਇਜ਼ ਸ਼ਰਾਬ ਅਤੇ 50 ਲੀਟਰ ਲਾਹਣ ਬਰਾਮਦ ਕੀਤੀ ਗਈ ਜਦੋਂ ਕਿ ਕਸ਼ਮੀਰਾ ਸਿੰਘ ਫਰਾਰ ਹੈ। ਮੰਗੂ ਸਿੰਘ ਪੁੱਤਰ ਰਤਨਾ ਸਿੰਘ ਦੇ ਘਰ ਰੇਡ ਕਰਨ ਤੇ ਉਸ ਨੂੰ 300 ਲੀਟਰ ਲਾਹਣ ਸਮੇਤ ਕਾਬੂ ਕੀਤਾ ਗਿਆ ਹੈ, ਕਾਕੂ ਸਿੰਘ ਪੁੱਤਰ ਕਸ਼ਮੀਰਾ ਸਿੰਘ, ਜਸਵੰਤ ਸਿੰਘ ਪੁੱਤਰ ਰਘਵੀਰ ਸਿੰਘ, ਗੁੱਡੀ ਪਤਨੀ ਰਘਵੀਰ ਸਿੰਘ ਦੇ ਘਰ ਰੇਡ ਕਰਨ ਤੇ ਉਨਾ ਦੇ ਘਰੋ 15 ਬੋਤਲਾਂ ਨਜਾਇਜ਼ ਸ਼ਰਾਬ ਅਤੇ 400 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ ਜਦੋਂ ਕਿ ਦੋਸ਼ੀ ਫਰਾਰ ਹਨ, ਜਸਪਾਲ ਸਿੰਘ ਪੁੱਤਰ ਹਜ਼ਾਰਾ ਸਿੰਘ ਦੇ ਘਰ ਰੇਡ ਕਰਨ ਤੇ ਉਸ ਦੇ ਘਰੋਂ 400 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ ਦੋਸ਼ੀ ਫਰਾਰ ਹੈ, ਉਨ੍ਹਾਂ ਕਿਹਾ ਕਿ ਉਕਤ ਮੁਹਿਮ ਵਿੱਚ ਪਿੰਡ ਦੀ ਪੰਚਾਇਤ ਅਤੇ ਲੋਕਾਂ ਵੱਲੋਂ ਦਿੱਤਾ ਗਿਆ ਸਹਿਯੋਗ ਵੀ ਪ੍ਰਸੰਸਾਯੋਗ ਹੈ।ਇਸੇ ਤਰ੍ਹਾਂ ਪਿੰਡ ਬਖੋਰਾ ਵਿਖੇ ਪੁਲਸ ਨੇ 200 ਲੀਟਰ ਲਾਹਣ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਸ ਦੀ ਉਕਤ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ, ਕਿਸੇ ਨੂੰ ਵੀ ਇਲਾਕੇ ਅੰਦਰ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਸਮਗਲਰਾਂ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਜਾਵੇ, ਜਾਣਕਾਰੀ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ। ਦੂਜੇ ਪਾਸੇ ਐਕਸਾਇਜ ਵਿਭਾਗ ਦੇ ਇੰਸਪੈਕਟਰ ਗੋਵਰਧਨ ਨੇ ਕਿਹਾ ਕਿ ਇਲਾਕੇ ਅੰਦਰ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਉੱਤੇ ਵਿਭਾਗ ਵੱਲੋਂ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਕਿਸੇ ਨੂੰ ਵੀ ਨਜਾਇਜ਼ ਸ਼ਰਾਬ ਕਰਨ ਦਾ ਧੰਦਾ ਕਰਨ ਦਾ ਕਰਨ ਦੀ ਇਜਾਜ਼ਤ ਨੀਤੀ ਨਹੀਂ ਦਿੱਤੀ ਜਾਵੇਗੀ ਕਿਸੇ ਵੀ ਦੋਸ਼ੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।
ਨਸ਼ਾ ਕਰਨ ਵਾਲੇ ਪੁਲਸ ਮੁਲਾਜ਼ਮ ਖਿਲਾਫ ਹੋਵੇਗੀ ਸਖਤ ਕਾਰਵਾਈ
NEXT STORY