ਚੰਡੀਗੜ੍ਹ (ਅੰਕੁਰ) : ਪਿਛਲੇ ਕੁੱਝ ਸਮੇਂ ਤੋਂ ਜਿੰਮਾਂ ’ਚ ਘੱਟ ਉਮਰ ਦੇ ਨੌਜਵਾਨਾਂ ’ਚ ਦਿਲ ਦਾ ਦੌਰਾ ਪੈਣ ਦੇ ਵੱਧ ਰਹੇ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਨੇ ਤੁਰੰਤ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਦੇ ਨਵੇਂ ਫ਼ੈਸਲੇ ਅਨੁਸਾਰ ਹੁਣ ਪੰਜਾਬ ਭਰ ਦੇ ਜਿੰਮਾਂ ’ਚ ਵਰਤੇ ਜਾਣ ਵਾਲੇ ਸਪਲੀਮੈਂਟ ਦੀ ਜਾਂਚ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ 16, 17, 18 ਤੇ 19 ਤਾਰੀਖ਼ ਲਈ ਵੱਡੀ ਚਿਤਾਵਨੀ! ਵਿਗੜ ਸਕਦੇ ਨੇ ਹਾਲਾਤ
ਸਿਹਤ ਵਿਭਾਗ ਇਸ ਗੱਲ ਦੀ ਪੁਸ਼ਟੀ ਕਰੇਗਾ ਕਿ ਜਿੰਮ ’ਚ ਨੌਜਵਾਨਾਂ ਨੂੰ ਦਿੱਤੇ ਜਾਣ ਵਾਲੇ ਪਾਊਡਰ, ਕੈਪਸੂਲ ਜਾਂ ਪੀਣ ਵਾਲੇ ਪਦਾਰਥ ਸਿਹਤ ਲਈ ਸੁਰੱਖਿਅਤ ਹਨ ਜਾਂ ਨਹੀਂ। ਬਾਜ਼ਾਰ ’ਚ ਕਈ ਵਾਰ ਗ਼ੈਰ-ਮਿਆਰੀ ਜਾਂ ਪਾਬੰਦੀਸ਼ੁਦਾ ਸਪਲੀਮੈਂਟ ਆ ਜਾਂਦੇ ਹਨ, ਜੋ ਸਰੀਰ ’ਤੇ ਤੁਰੰਤ ਅਸਰ ਕਰਦੇ ਹਨ ਪਰ ਲੰਬੇ ਸਮੇਂ ’ਚ ਸਿਹਤ ਲਈ ਖ਼ਤਰਾ ਬਣ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਵਿਗੜੇ ਹਾਲਾਤ! ਘਰਾਂ ਦਾ ਸਾਮਾਨ ਬੰਨ੍ਹਣ ਲੱਗੇ ਲੋਕ, ਪਈ ਵੱਡੀ ਮੁਸੀਬਤ (ਵੀਡੀਓ)
ਸਿਹਤ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਿਰਫ਼ ਸਪਲੀਮੈਂਟ ਦੀ ਜਾਂਚ ਤੱਕ ਸੀਮਤ ਨਹੀਂ ਰਹੇਗਾ। ਸਰਕਾਰ ਜਿੰਮ ਟ੍ਰੇਨਰਾਂ ਨੂੰ ਸੀ. ਪੀ. ਆਰ. ਦੀ ਬਿਹਤਰ ਸਿਖਲਾਈ ਵੀ ਦੇਵੇਗੀ ਤਾਂ ਜੋ ਐਮਰਜੈਂਸੀ ਸਥਿਤੀ ’ਚ ਕਿਸੇ ਨੌਜਵਾਨ ਦੀ ਜਾਨ ਬਚਾਈ ਜਾ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੁਝ ਘੰਟਿਆਂ ਦੇ ਪਏ ਮੀਂਹ ਨੇ ਡੋਬ'ਤਾ ਜਲੰਧਰ, ਕਿਤੇ ਨਜ਼ਰ ਨਹੀਂ ਆਇਆ ਨਗਰ ਨਿਗਮ ਦਾ ਸਟਾਫ
NEXT STORY