ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ)–ਨਸ਼ਿਆਂ ਅਤੇ ਸਮੱਗਲਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ 2.5 ਕਿਲੋ ਹੈਰੋਇਨ ਅਤੇ ਹਥਿਆਰਾਂ ਸਮੇਤ ਮੋਟਰਸਾਈਕਲ ਸਵਾਰ 3 ਕਥਿਤ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਐੱਸ. ਐੱਸ. ਪੀ. ਫਿਰੋਜ਼ਪੁਰ ਚਰਨਜੀਤ ਸਿੰਘ ਸੋਹਲ ਅਤੇ ਐੱਸ. ਪੀ. ਇਨਵੈਸਟੀਗੇਸ਼ਨ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਵੱਲੋਂ ਬਾਰਡਰ ਰੋਡ ’ਤੇ ਸਕੂਲ ਨੇੜੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਸੂਚਨਾ ਮਿਲੀ ਕਿ ਸੰਦੀਪ ਸਿੱਪੀ ਪੁੱਤਰ ਅਨਵਰ ਵਾਸੀ ਪਿੰਡ ਖਾਈ ਫੇਮੇ ਕੀ, ਗੁਰਜੀਤ ਸਿੰਘ ਉਰਫ਼ ਜੀਤਾ ਪੁੱਤਰ ਜਗੀਰਾ ਵਾਸੀ ਪਿੰਡ ਖਿਲਚੀ ਜਦੀਦ ਅਤੇ ਸਾਗਰ ਪੁੱਤਰ ਸੰਜੇ ਵਾਸੀ ਸਾਰਦਾ ਨਗਰ ਸਹਾਰਨਪੁਰ (ਯੂ. ਪੀ.) ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਪਾਕਿਸਤਾਨ ਤੋਂ ਮੰਗਵਾਈ ਗਈ ਹੈਰੋਇਨ ਮੋਟਰਸਾਈਕਲ ਨੰਬਰ ਪੀ. ਬੀ. 05 ਏ. ਐੱਨ. 9381 ’ਤੇ ਹਥਿਆਰਾਂ ਸਮੇਤ ਲੈ ਕੇ ਫਿਰੋਜ਼ਪੁਰ ਵੱਲ ਆ ਰਹੇ ਸਨ।
ਪੁਲਸ ਪਾਰਟੀ ਨੇ ਤੁਰੰਤ ਬਾਰਡਰ ਰੋਡ ’ਤੇ ਫਾਟਕ ਨੇੜੇ ਨਾਕਾਬੰਦੀ ਕਰ ਕੇ ਤਿੰਨੋ ਕਥਿਤ ਸਮੱਗਲਰਾਂ ਨੂੰ ਕਾਬੂ ਕਰ ਕੇ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਢਾਈ ਕਿਲੋ ਹੈਰੋਇਨ, ਇਕ ਦੇਸੀ ਪਿਸਤੌਲ, 3 ਮੈਗਜ਼ੀਨ, 15 ਜਿੰਦਾ ਕਾਰਤੂਸ, 5 ਲੱਖ ਦੀ ਡਰੱਗ ਮਨੀ, 2 ਛੋਟੇ ਕੰਪਿਊਟਰਾਈਜ਼ਡ ਕੰਡੇ, 3 ਮੋਬਾਇਲ ਫੋਨ, ਇਕ ਬੈਗ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੀਬ 12 ਕਰੋੜ ਰੁਪਏ ਦੱਸੀ ਜਾਂਦੀ ਹੈ।
ਮਾਨ ਸਰਕਾਰ ਦਾ ਵੱਡਾ ਐਕਸ਼ਨ, PSPCL ਵੱਲੋਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ 4 ਕਰਮਚਾਰੀ ਮੁਅੱਤਲ
NEXT STORY