ਡੇਰਾਬਸੀ (ਗੁਰਜੀਤ)- ਡੇਰਾਬਸੀ ਦੀ ਰੈਡੀ ਇਨਕਲੇਵ ਵਿਖੇ ਰਾਤ ਦੇ ਹਨ੍ਹੇਰੇ ਵਿੱਚ ਅਣਪਛਾਤੇ ਚੋਰ ਇਕ ਕਾਰ ਦੇ ਅਗਲੇ ਦੋਵੇਂ ਟਾਇਰ ਚੋਰੀ ਕਰਕੇ ਲੈ ਗਏ। ਚੋਰ ਟਾਇਰ ਲਾਹ ਕੇ ਕਾਰ ਨੂੰ ਇੱਟਾਂ ਦੇ ਸਹਾਰੇ ਖੜ੍ਹਾ ਕਰਕੇ ਫਰਾਰ ਹੋ ਗਏ। ਜਾਣਕਾਰੀ ਦਿੰਦੇ ਵਿਕਰਾਂਤ ਪੁੱਤਰ ਸ਼ਿਵ ਕੁਮਾਰ ਵਾਸੀ ਰੈਡੀ ਕਲੋਨੀ, ਡੇਰਾਬਸੀ ਨੇ ਦੱਸਿਆ ਕਿ ਉਹ ਮਾਂ ਸਾਰਦਾ ਫੈਕਟਰੀ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਹੈ। ਉਸ ਨੇ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਵੀ ਆਪਣੀ ਸਿਲਾਰੀਓ ਕਾਰ ਨੂੰ ਕਾਲੋਨੀ ਨੇੜੇ ਸਥਿਤ ਸ਼ਮਸ਼ਾਨਘਾਟ ਦੀ ਪਾਰਕਿੰਗ 'ਚ ਪਾਰਕ ਕੀਤਾ ਸੀ।
ਇਹ ਵੀ ਪੜ੍ਹੋ: ਸਰਕਿਟ ਹਾਊਸ ਨੂੰ ਤਾਲੇ ਲਗਾਉਣ 'ਤੇ ਭੜਕੇ ਜਾਖੜ! ਕਿਹਾ-ਕੇਜਰੀਵਾਲ ਸਾਬ੍ਹ ਜਲਦ 'ਸ਼ੀਸ਼ ਮਹਿਲ' ਨੂੰ ਵੀ ਲੱਗਣਗੇ ਤਾਲੇ
ਉਸ ਦੀ ਕਾਰ ਨਾਲ ਉਥੇ ਕਾਲੋਨੀ ਦੀਆਂ ਹੋਰ ਵੀ ਕਾਰਾਂ ਖੜ੍ਹੀਆਂ ਸਨ। ਸਵੇਰੇ ਕਰੀਬ 8 ਵਜੇ ਉਸ ਦੇ ਗੁਆਂਢੀ ਨੇ ਦੱਸਿਆ ਕਿ ਉਸ ਦੀ ਕਾਰ ਦੇ ਅਗਲੇ ਦੋਵੇਂ ਟਾਇਰ ਚੋਰੀ ਹੋ ਗਏ ਅਤੇ ਕਾਰ ਨੂੰ ਚੋਰ ਇੱਟਾਂ ਦੇ ਸਹਾਰੇ ਖੜ੍ਹਾ ਕਰ ਗਏ। ਪੀੜਤ ਨੇ ਇਸ ਸਬੰਧੀ ਪੁਲਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਦੋਆਬਾ ਬਣਿਆ ਫਰਜ਼ੀ ਟ੍ਰੈਵਲ ਏਜੰਟਾਂ ਦਾ ਗੜ੍ਹ! ਹੈਰਾਨ ਕਰਦੇ ਅੰਕੜੇ ਆਏ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚੰਡੀਗੜ੍ਹ 'ਚ ਪ੍ਰਾਪਰਟੀ ਡੀਲਰ ਚਰਨਪ੍ਰੀਤ ਦਾ ਕਤਲ ਕਰਨ ਵਾਲੇ ਸ਼ੂਟਰਾਂ ਦਾ ਐਨਕਾਊਂਟਰ
NEXT STORY