ਸੰਗਤ ਮੰਡੀ (ਮਨਜੀਤ): ਸੂਬੇ ’ਚ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਹਿਤ ਥਾਣਾ ਸੰਗਤ ਦੇ ਮੁਖੀ ਐੱਸ. ਆਈ. ਰਜਿੰਦਰ ਸਿੰਘ ਵੱਲੋਂ ਅੰਤਰਰਾਜੀ ਬਾਰਡਰ ਡੂੰਮਵਾਲੀ ਵਿਖੇ ਨਾਕਾਬੰਦੀ ਕਰ ਕੇ ਹਰਿਆਣਾ ਅਤੇ ਰਾਜਸਥਾਨ ਵੱਲ ਤੋਂ ਸੂਬੇ ’ਚ ਦਾਖਲ ਹੋਣ ਵਾਲੇ ਵਿਅਕਤੀਆਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਇਕ ਕਾਰ ਸਵਾਰ ਤੋਂ ਤਿੰਨ ਕਿੱਲੋ 16 ਗ੍ਰਾਮ ਸੋਨਾ ਫੜਿਆ ਗਿਆ।
ਇਹ ਵੀ ਪੜ੍ਹੋ : ਨੌਜਵਾਨ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਕੀਤੀ ਖੁਦਕੁਸ਼ੀ
ਪੁਲਸ ਚੌਂਕੀ ਪਥਰਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਹਰਬੰਸ ਸਿੰਘ ਮਾਨ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਪੁਲਸ ਪਾਰਟੀ ਨੇ ਜਦ ਇਕ ਕਾਰ ਸਵਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ’ਚੋਂ ਸੋਨੇ ਦੇ ਗਹਿਣੇ ਮਿਲੇ, ਜਿਨ੍ਹਾਂ ਦਾ ਵਜਨ ਤਿੰਨ ਕਿੱਲੋ 16 ਗ੍ਰਾਮ ਹੋਇਆ। ਕਾਰ ਸਵਾਰ ਵਿਅਕਤੀ ਦੀ ਪਛਾਣ ਸੌਰਵ ਗੋਇਲ ਪੁੱਤਰ ਕੁਲਵੰਤ ਰਾਏ ਵਾਸੀ ਮੌੜ ਮੰਡੀ ਵਜੋਂ ਹੋਈ।
ਇਹ ਵੀ ਪੜ੍ਹੋ : ਕਾਂਗਰਸ ਇਕਜੁਟ, ਉਸ ਦਾ ਮਕਸਦ ਬਾਹਰੀ ਲੋਕਾਂ ਨੂੰ ਸੂਬੇ ’ਚੋਂ ਭਜਾਉਣਾ : ਚੰਨੀ
‘ਕਾਂਗਰਸੀਆਂ ਦੀ ਬਰਬਾਦੀ ਦੇ ਪਿੱਛੇ ਉਨ੍ਹਾਂ ਦੇ ਕਰਮ ਅਤੇ ਮੇਰੀ ਬਦਦੁਆ ਵੀ’ : ਅਰੂਸਾ
NEXT STORY